ਅੰਮ੍ਰਿਤਸਰ:LPG ਡਿਸਟ੍ਰੀਬਿਊਟਰ (Distributor) ਅਤੇ ਸਿੰਲਡਰ ਡਿਲਵਰੀ ਮੈਨ ਦੁਆਰਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ (Protest) ਕੀਤਾ ਗਿਆ।ਇਸ ਮੌਕੇ ਡਿਲੀਵਰੀ ਬੁਆਏ ਯੁਵਰਾਜ ਸਿੰਘ ਦਾ ਕਹਿਣਾ ਹੈ ਕਿ ਜੇਕਰ ਗੈਸ ਪਾਈਪ ਲਾਈਨ ਪੈਣ ਨਾਲ ਗੈਸ ਦਾ ਕਾਰੋਬਾਰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਚੱਲੇ ਜਾਵੇ ਤਾਂ ਇਸ ਨਾਲ ਆਮ ਵਿਅਕਤੀ ਦਾ ਰੁਜ਼ਗਾਰ ਖਤਮ ਹੋ ਜਾਵੇਗਾ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਏਜੰਸੀਆਂ ਬੰਦ ਹੋ ਗਈਆ ਤਾਂ ਇਸ ਨਾਲ 5 ਲੱਖ ਪਰਿਵਾਰਾਂ ਦਾ ਦਾਅ ਉਤੇ ਲੱਗਿਆ ਹੋਇਆ ਹੈ।
ਇਸ ਬਾਰੇ ਗੋਪਾਲ ਸਿੰਘ ਮਾਨ ਨੇ ਦੱਸਿਆ ਹੈ ਕਿ ਸੂਬੇ ਭਰ ਵਿਚ ਪਾਈ ਜਾ ਰਹੀ ਗੈਸ ਪਾਈਪ ਲਾਈਨ ਨਾਲ 5 ਲੱਖ ਪਰਿਵਾਰਾਂ ਦਾ ਰੁਜ਼ਗਾਰ ਖਤਮ ਹੋ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਪੱਖੋ ਸ਼ਹਿਰਵਾਸੀਆਂ ਵਾਸਤੇ ਨੁਕਸਾਨ ਦੇਹ ਸਾਬਿਤ ਹੋ ਸਕਦੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ LPG ਡਿਸਟ੍ਰੀਬਿਊਟਰ ਅਤੇ ਸਿੰਲਡਰ ਡਿਲਵਰੀ ਮੈਨ ਦਾ ਭਵਿੱਖ ਦਾਅ ਉਤੇ ਲੱਗਿਆ ਹੈ।
ਇਹ ਵੀ ਪੜੋ:ਕੈਬਿਨੇਟ ਸਬ ਕਮੇਟੀ ਗਾਂਧੀ ਦੇ ਤਿੰਨ ਬਾਂਦਰਾਂ ਦੀ ਤਰਜ਼ 'ਤੇ ਕਰ ਰਹੀ ਹੈ ਕੰਮ: ਮੁਲਾਜ਼ਮ