ਅੰਮ੍ਰਿਤਸਰ: ਪੰਜਾਬ ਵਿੱਚ ਬੇਰੁਜ਼ਗਾਰੀ ਇੰਨੀ ਕੁ ਵਧ ਚੁੱਕੀ ਹੈ ਕਿ ਆਏ ਦਿਨ ਹੀ ਨੌਜਵਾਨਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਹਨ, ਹਾਲਾਂਕਿ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਅੰਮ੍ਰਿਤਸਰ ਮਜੀਠਾ ਰੋਡ ਪੁਲਿਸ ਚੌਂਕੀ (Amritsar Majitha Road Police Station) ਵਿਖੇ ਪੁਲਿਸ ਵੱਲੋਂ 11 ਚੋਰੀ ਦੇ ਮੋਟਰਸਾਈਕਲਾਂ ਅਤੇ 8 ਜਾਅਲੀ ਆਰਸੀਆਂ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਦਿਨੀਂ ਆਰੋਪੀ ਸਨੀ ਮਸੀਹ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦਾ ਮੋਟਰਸਾਈਕਲ ਬ੍ਰਾਮਦ ਕਰਕੇ ਉਕਤ ਮੁਕਦਮਾ ਦਰਜ ਕੀਤਾ ਅਤੇ ਪੁੱਛ-ਗਿੱਛ ਦੇ ਦੌਰਾਨ ਆਰੋਪੀ ਦੇ ਸਾਥੀ ਵਿਪਨ ਕੁਮਾਰ ਨੂੰ ਕਾਬੂ ਕਰਕੇ ਉਸ ਪਾਸੋਂ ਵੀ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ।
ਦੋਨਾਂ ਦੋਸ਼ੀਆਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਅਤੇ ਰਿਮਾਂਡ ਦੌਰਾਨ ਦੇਸ਼ੀ ਸੰਨੀ ਮਸੀਹ ਪਾਸੋਂ 05 ਹੋਰ ਚੋਰੀ ਦੇ ਮੋਟਰਸਾਈਕਲ ਅਤੇ ਦੋਸ਼ੀ ਵਿਪਨ ਕੁਮਾਰ ਉਰਫ ਕਾਕਾ ਪਾਸੇ 02 ਹੋਰ ਚੋਰੀ ਦੇ ਮੋਟਰਸਾਈਕਲ ਅਤੇ 8 ਜਾਅਲੀ RC ਬ੍ਰਾਮਦ ਕੀਤੀਆਂ ਹਨ ਅਤੇ ਅਰੋਪਿਆ ਨੂੰ ਦੁਬਾਰਾ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ।
ਜਿਸਦੇ ਦੌਰਾਨ ਦੋਸ਼ੀ ਵਿਪਨ ਕੁਮਾਰ ਉਰਫ ਕਾਕਾ ਪੇਸੇ 02 ਹੋਰ ਚੋਰੀ ਦੇ ਮੋਟਰਸਾਈਕਲ ਬ੍ਰਾਮਦ ਹੋਏ ਹਨ, ਪੁਲਿਸ ਨੂੰ ਪਤਾ ਲੱਗਿਆ ਹੈ ਕਿ ਇਹਨਾਂ ਦੋਸ਼ੀਆਂ ਨੇ ਗਿਰੋਹ ਬਣਾਇਆ ਹੋਇਆ ਹੈ, ਆਰੋਪੀ ਸੰਨੀ ਮਸੀਹਾ ਸ਼ਹਿਰ ਵਿਚ ਵੱਖ-ਵੱਖ ਜਗਾ 'ਤੇ ਮੋਟਰਸਾਈਕਲ ਚੋਰੀ ਕਰਦਾ ਸੀ ਅਤੇ ਅੱਗੇ ਸਾਥੀ ਦੁਸ਼ੀ ਵਿਪਨ ਕੁਮਾਰ ਉਰਫ ਕਾਕਾ ਨੂੰ ਅੱਗੇ ਵੇਚਣ ਲਈ ਦਿੰਦਾ ਸੀ ਜੋ ਅੱਗੋਂ ਇਹਨਾ ਮੋਟਰਸਾਈਕਲਾਂ ਦੀਆਂ ਜਾਅਲੀ RC ਤਿਆਰ ਕਰਕੇ ਭੋਲੇ-ਭਾਲੇ ਲੋਕਾਂ ਨੂੰ ਵੇਚ ਦਿੰਦੇ ਸੀ ਅਤੇ ਫਿਲਹਾਲ ਪੁਲਿਸ ਵੱਲੋਂ ਇਨ੍ਹਾਂ ਦੋਨਾਂ ਆਰੋਪੀਆਂ ਦੇ ਉਤੇ ਮਾਮਲਾ ਦਰਜ ਕਰਦਿਆਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਬਾਕੀ ਸਾਥੀਆਂ ਦੀ ਭਾਲ ਕਰਕੇ ਜਲਦੀ ਕਾਬੂ ਕਰ ਲਵੇਗੀ।
ਇਹ ਵੀ ਪੜ੍ਹੋ: HDFC ਬੈਂਕ ਲੁੱਟਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਪੁਲਿਸ ਨੇ ਦਬੋਚਿਆ