ETV Bharat / state

28 ਜੂਨ ਤੋਂ ਲਾਪਤਾ ਨੌਜਵਾਨ ਦੀ ਪੁਲਿਸ ਕਰ ਰਹੀ ਭਾਲ

author img

By

Published : Aug 22, 2020, 12:47 PM IST

ਅੰਮ੍ਰਿਤਸਰ ਦੇ ਥਾਣਾ ਮੋਹਕਮ ਪੁਰਾ ਦੇ ਅਧੀਨ ਆਉਂਦੇ ਇਲਾਕਾ ਰਸੂਲਪੁਰ ਕਲਰ ਦਾ ਵਸਨੀਕ ਵਿਸ਼ਾਲ ਪਿਛਲੇ ਦਿਨੀਂ ਯਾਨੀ ਕਿ 28 ਜੂਨ ਨੂੰ ਲਾਪਤਾ ਹੋ ਗਿਆ ਸੀ ਜਿਸ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਹੋਈ ਪੁੱਛ ਗਿੱਛ ਵਿੱਚ ਇਹ ਪਤਾ ਲੱਗਾ ਹੈ ਕਿ ਵਿਸ਼ਾਲ ਨਹਿਰ ਵਿੱਚ ਡੁੱਬ ਕੇ ਮਰ ਗਿਆ ਹੈ ਪਰ ਪੀੜਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਸ਼ਾਲ ਦਾ ਕਤਲ ਹੋਇਆ ਹੈ।

28 ਜੂਨ ਤੋਂ ਲਾਪਤਾ ਨੌਜਵਾਨ ਦੀ ਪੁਲਿਸ ਕਰ ਰਹੀ ਭਾਲ
28 ਜੂਨ ਤੋਂ ਲਾਪਤਾ ਨੌਜਵਾਨ ਦੀ ਪੁਲਿਸ ਕਰ ਰਹੀ ਭਾਲ

ਅੰਮ੍ਰਿਤਸਰ: ਥਾਣਾ ਮੋਹਕਮ ਪੁਰਾ ਦੇ ਅਧੀਨ ਆਉਂਦੇ ਇਲਾਕਾ ਰਸੂਲਪੁਰ ਕਲਰ ਦਾ ਵਸਨੀਕ ਵਿਸ਼ਾਲ ਪਿਛਲੇ ਦਿਨੀਂ ਯਾਨੀ ਕਿ 28 ਜੂਨ ਨੂੰ ਲਾਪਤਾ ਹੋ ਗਿਆ ਸੀ ਜਿਸ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਹੋਈ ਪੁੱਛ ਗਿੱਛ ਵਿੱਚ ਇਹ ਪਤਾ ਲੱਗਾ ਹੈ ਕਿ ਵਿਸ਼ਾਲ ਨਹਿਰ ਵਿੱਚ ਡੁੱਬ ਕੇ ਮਰ ਗਿਆ ਹੈ ਪਰ ਪੀੜਤ ਦੇ ਪਰਿਵਾਰ ਦਾ ਕਹਿਣਾ ਹੈ ਕਿ ਵਿਸ਼ਾਲ ਦਾ ਕਤਲ ਹੋਇਆ ਹੈ।

ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਵਿਸ਼ਾਲ 22 ਸਾਲ ਦਾ ਸੀ ਤੇ ਉਹ ਮਜ਼ਦੂਰੀ ਦਾ ਕੰਮ ਕਰਦਾ ਸੀ। ਵਿਸ਼ਾਲ ਜਿੱਥੇ ਮਜ਼ਦੂਰੀ ਕਰਦਾ ਸੀ ਉਥੇ ਉਸ ਨੇ ਆਪਣੇ ਦੋਸਤਾਂ ਨੂੰ 300 ਰੁਪਏ ਦਿਹਾੜੀ ਉੱਤੇ ਲਗਾਇਆ ਹੋਇਆ ਸੀ ਪਰ ਠੇਕੇਦਾਰ ਨੇ ਉਨ੍ਹਾਂ ਨੂੰ ਪੈਸੇ ਨਹੀਂ ਦਿੱਤੇ ਜਿਸ ਕਾਰਨ ਵਿਸ਼ਾਲ ਦੇ ਦੋਸਤਾਂ ਨੇ ਉਸ ਨੂੰ ਪੈਸਿਆਂ ਨੂੰ ਲੈ ਕੇ ਕਾਫੀ ਪਰੇਸ਼ਾਨ ਕਰ ਰਹੇ ਸੀ।

ਉਨ੍ਹਾਂ ਨੇ ਕਿਹਾ ਕਿ ਜਿਸ ਦਿਨ ਵਿਸ਼ਾਲ ਲਾਪਤਾ ਹੋਇਆ ਸੀ ਉਸ ਤੋਂ ਇੱਕ ਹਫ਼ਤਾ ਪਹਿਲਾਂ ਹੀ ਉਸ ਦੇ ਦੋਸਤਾਂ ਨੇ ਪੈਸਿਆਂ ਨੂੰ ਲੈ ਕੇ ਉਸ ਦੇ ਘਰ ਆ ਕੇ ਹੰਗਾਮਾ ਕੀਤਾ ਸੀ ਤੇ ਕਾਫੀ ਸ਼ੋਰ ਸ਼ਰਾਬਾ ਵੀ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਉਸ ਦੇ ਦੋਸਤ ਉਸ ਨੂੰ ਆਪਣੇ ਨਾਲ ਲੈ ਗਏ। ਕਾਫੀ ਸਮਾਂ ਬੀਤ ਜਾਣ ਮਗਰੋਂ ਜਦੋਂ ਵਿਸ਼ਾਲ ਘਰ ਨਹੀਂ ਆਇਆ ਤਾਂ ਉਨ੍ਹਾਂ ਨੇ ਉਸ ਦੋਸਤਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਸਾਫ਼ ਤੌਰ ਉੱਤੇ ਕਿਹਾ ਕਿ ਸਾਨੂੰ ਨਹੀਂ ਪਤਾ। ਜਦੋਂ ਪੁਲਿਸ ਵੱਲੋਂ ਵੀ ਉਨ੍ਹਾਂ ਮੁੰਡਿਆ ਨਾਲ ਪੁੱਛ ਗਿੱਛ ਕੀਤੀ ਗਈ ਸੀ ਤਾਂ ਵੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਤੇ ਹੁਣ ਉਹ 2 ਮਹੀਨੇ ਬਾਅਦ ਇਹ ਦੱਸ ਰਹੇ ਹਨ ਕਿ ਵਿਸ਼ਾਲ ਦੀ ਨਹਿਰ ਵਿੱਚ ਡੁੱਬਣ ਨਾਲ ਮੌਤ ਹੋ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਉਸ ਦੇ ਦੋਸਤਾਂ ਨੇ ਹੀ ਉਸ ਨੂੰ ਮਾਰਿਆ ਹੈ। ਹਾਲਾਕਿ ਵਿਸ਼ਾਲ ਦਾ ਫੋਨ ਵੀ ਪੁਲਿਸ ਨੂੰ ਉਨ੍ਹਾਂ ਪਾਸੋਂ ਬਰਾਮਦ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ।

ਪੁਲਿਸ ਨੇ ਕਿਹਾ ਕਿ ਅਜੇ ਇਸ ਕੇਸ ਦੀ ਤਫਤੀਸ਼ ਚੱਲ ਰਹੀ ਹੈ ਇਕ ਦੋ ਦਿਨ ਵਿੱਚ ਸਾਰਾ ਮਾਮਲਾ ਸਾਹਮਣੇ ਆ ਜਾਵੇਗਾ।

ਇਹ ਵੀ ਪੜ੍ਹੋ:ਸਾਬਕਾ ਵਿੱਤ ਸਕੱਤਰ ਰਾਜੀਵ ਕੁਮਾਰ ਹੋਣਗੇ ਨਵੇਂ ਚੋਣ ਕਮਿਸ਼ਨਰ

ETV Bharat Logo

Copyright © 2024 Ushodaya Enterprises Pvt. Ltd., All Rights Reserved.