ETV Bharat / state

ਲੁੱਟ ਖੋਹ ਦੌਰਾਨ ਕੁੜੀ ਮਰਨ ਦਾ ਮਾਮਲਾ, ਮੁਲਜ਼ਮ ਕਾਬੂ - ਨੌਜਵਾਨਾਂ ਵੱਲੋਂ ਮੋਬਾਇਲ ਖੋਹਿਆ

ਛੇਹਰਟਾ ਰਹਿਣ ਵਾਲੀ ਲੜਕੀ ਦੇ ਕੋਲੋਂ ਦੋ ਨੌਜਵਾਨਾਂ ਵੱਲੋਂ ਮੋਬਾਇਲ ਖੋਹਿਆ ਗਿਆ ਸੀ ਇਸ ਦੌਰਾਨ ਲੜਕੀ ਦੀ ਦਰਦਨਾਕ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇੱਕ ਵਿਸ਼ਾਲ ਕੈਂਡਲ ਮਾਰਚ ਵੀ ਕੱਢਿਆ ਸੀ। ਉੱਥੇ ਹੀ ਪੰਜਾਬ ਪੁਲਿਸ ਵੱਲੋਂ ਉਸ ਲੁਟੇਰਿਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਲੁੱਟਖੋਹ ਦੌਰਾਨ ਕੁੜੀ ਮਾਰਨ ਵਾਲੇ ਮੁਲਜ਼ਮ ਕਾਬੂ

author img

By

Published : Apr 24, 2021, 4:38 PM IST

ਅੰਮ੍ਰਿਤਸਰ: ਪੰਜਾਬ ’ਚ ਲਗਾਤਾਰ ਹੀ ਲੁੱਟਖੋਹ ਦੀਆਂ ਵਾਰਦਾਤਾ ਵਧਦੀਆ ਜਾ ਰਹੀਆਂ ਹਨ। ਜਿਸ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਸਖ਼ਤ ਅਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਇਸੇ ਸਬੰਧ ’ਚ ਛੇਹਰਟਾ ਰਹਿਣ ਵਾਲੀ ਲੜਕੀ ਦੇ ਕੋਲੋਂ ਦੋ ਨੌਜਵਾਨਾਂ ਵੱਲੋਂ ਮੋਬਾਇਲ ਖੋਹਿਆ ਗਿਆ ਸੀ ਇਸ ਦੌਰਾਨ ਲੜਕੀ ਦੀ ਦਰਦਨਾਕ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਇੱਕ ਵਿਸ਼ਾਲ ਕੈਂਡਲ ਮਾਰਚ ਵੀ ਕੱਢਿਆ ਸੀ। ਉੱਥੇ ਹੀ ਪੰਜਾਬ ਪੁਲਿਸ ਵੱਲੋਂ ਉਸ ਲੁਟੇਰਿਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਨੇ ਬਾਰਿਕੀ ਨਾਲ ਕੀਤੀ ਜਾਂਚ

ਲੁੱਟਖੋਹ ਦੌਰਾਨ ਕੁੜੀ ਮਾਰਨ ਵਾਲੇ ਮੁਲਜ਼ਮ ਕਾਬੂ

ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਉਨ੍ਹਾਂ ਕੋਲ ਇਕ ਮਾਮਲਾ ਦਰਜ ਹੋਇਆ ਸੀ ਜਿਸ ’ਚ ਲੜਕੀ ਕੋਲੋਂ ਮੋਬਾਇਲ ਖੋਹਣ ਦੀ ਵਾਰਦਾਤ ਸਾਹਮਣੇ ਆਈ ਸੀ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਸੀ। ਪੁਲਿਸ ਵੱਲੋਂ ਲਗਾਤਾਰ ਹੀ ਆਰੋਪੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਆਰੋਪੀਆਂ ਤੱਕ ਕਿਸੇ ਵੀ ਤਰ੍ਹਾਂ ਨਾਲ ਪਹੁੰਚਿਆ ਨਹੀਂ ਜਾ ਰਿਹਾ ਸੀ। ਪਰ ਪੁਲਿਸ ਦੀ ਟੀਮ ਨੇ ਬੜੀ ਹੀ ਮੁਸ਼ਕਤ ਨਾਲ ਅਤੇ ਕੇਸ ਨੂੰ ਬਰੀਕੀ ਨਾਲ ਜਾਂਚਦੇ ਹੋਏ ਮਾਮਲੇ ਦੇ ਦੋਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀਆ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਫਿਲਹਾਲ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਪੁਲਿਸ ਵੱਲੋਂ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

ਇਹ ਵੀ ਪੜੋ: ਅੰਮ੍ਰਿਤਸਰ 'ਚ ਆਕਸੀਜਨ ਦੀ ਘਾਟ ਨਾਲ 6 ਮਰੀਜ਼ਾਂ ਦੀ ਮੌਤ, ਜਾਂਚ ਕਮੇਟੀ ਦਾ ਗਠਨ

ETV Bharat Logo

Copyright © 2024 Ushodaya Enterprises Pvt. Ltd., All Rights Reserved.