ETV Bharat / state

ਹਲਕਾ ਮਜੀਠਾ ਦੇ ਪਿੰਡਾਂ ਵਿੱਚ ਫੈਲ ਰਿਹਾ ਜ਼ਹਿਰੀਲਾ ਧੂੰਆਂ, ਲੋਕਾਂ ਕਰਨਾ ਪੈ ਰਿਹਾ ਮੁਸ਼ਕਿਲਾਂ ਦਾ ਸਾਹਮਣਾ

author img

By

Published : Dec 19, 2022, 9:33 PM IST

ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਨਾਲ ਲਗਦੇ ਕੁਝ ਪਿੰਡਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਲੋਕ ਇਕ ਛੋਟੀ ਜਿਹੀ ਜਗ੍ਹਾ ਤੋਂ ਮੂੰਹ ਢੱਕ ਕੇ ਨਿਕਲ ਰਹੇ ਹਨ। ਜਿਸਦਾ ਕਾਰਨ ਕੋਈ ਬਿਮਾਰੀ ਨਹੀਂ ਹੈ ਸੜਕ ਕਿਨਾਰੇ ਇੱਕ ਵੱਡੇ ਪਲਾਂਟ ਚੋ ਉੱਠ ਰਿਹਾ ਧੂੰਆਂ ਹੈ। ਲੋਕ ਇਸ ਧੂੰਏ ਤੋਂ ਬਹੁਤ ਪਰੇਸ਼ਾਨ ਹਨ। ਸਥਾਨਕ ਲੋਕਾਂ ਨੇ ਕਿਹਾ ਕਿ ਕੋਈ ਇੱਥੇ ਜ਼ਹਿਰੀਲੇ ਕੈਮੀਕਲ ਨੂੰ ਅੱਗ ਲਗਾ ਰਿਹਾ ਹੈ।

ਪਿੰਡਾਂ ਵਿੱਚ ਫੈਲ ਰਿਹਾ ਜ਼ਹਿਰੀਲਾ ਧੂੰਆਂ
ਪਿੰਡਾਂ ਵਿੱਚ ਫੈਲ ਰਿਹਾ ਜ਼ਹਿਰੀਲਾ ਧੂੰਆਂ
ਪਿੰਡਾਂ ਵਿੱਚ ਫੈਲ ਰਿਹਾ ਜ਼ਹਿਰੀਲਾ ਧੂੰਆਂ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਹਲਕਾ ਮਜੀਠਾ ਦੇ ਨਾਲ ਲਗਦੇ ਕੁਝ ਪਿੰਡਾਂ ਵਿਚ ਪਿਛਲੇ ਕੁਝ ਦਿਨਾਂ ਤੋਂ ਲੋਕ ਇਕ ਛੋਟੀ ਜਿਹੀ ਜਗ੍ਹਾ ਤੋਂ ਮੂੰਹ ਢੱਕ ਕੇ ਨਿਕਲ ਰਹੇ ਹਨ। ਜਿਸਦਾ ਕਾਰਨ ਕੋਈ ਬਿਮਾਰੀ ਨਹੀਂ ਹੈ ਸੜਕ ਕਿਨਾਰੇ ਇੱਕ ਵੱਡੇ ਪਲਾਂਟ ਚੋ ਉੱਠ ਰਿਹਾ ਧੂੰਆਂ ਹੈ। ਜੋ ਕਿ ਕਾਫੀ ਜ਼ਹਿਰੀਲਾ ਹੋ ਸਕਦਾ ਹੈ ਕਿਉਂਕਿ ਉਸ ਧੂੰਏ ਚੋ ਕਿਸੇ ਕੈਮੀਕਲ ਦੀ ਬਦਬੂ ਆ ਰਹੀ ਹੈ।

ਅੱਗ ਕਾਰਨ ਰਾਹ ਹੋਇਆ ਜਾਮ: ਉਸਦੇ ਨਜ਼ਦੀਕ ਦੇ ਪਿੰਡਾ 'ਚ ਤੇ ਘਰਾਂ 'ਚ ਲੋਕਾਂ ਨੂੰ ਸਾਹ ਲੈਣ ਦੀ ਕਾਫ਼ੀ ਤਕਲੀਫ਼ ਹੋ ਰਹੀ ਹੈ। ਖਾਸ ਕਰਕੇ ਛੋਟੇ ਬੱਚਿਆਂ 'ਤੇ ਬਜ਼ੁਰਗਾਂ ਨੂੰ ਜੋ ਇਸ ਧੂੰਏ ਵਿਚ ਬੜਾ ਹੀ ਔਖਾ ਸਾਹ ਲੈਣ ਲਈ ਮਜ਼ਬੂਰ ਹੋ ਰਹੇ ਹਨ। ਜਿਹਨਾਂ ਨੂੰ ਉਨ੍ਹਾਂ ਦੇ ਘਰਾਂ ਵਾਲੇ ਇਸ ਸਾਹ ਦੀ ਬਿਮਾਰੀ ਤੋਂ ਬਚਾਉਣ ਲਈ ਅਪਣੇ ਰਿਸ਼ਤੇਦਾਰਾਂ ਕੋਲ ਛੱਡਣ ਲਈ ਮਜ਼ਬੂਰ ਹੋ ਰਹੇ ਹਨ। ਲੋਕ ਇਸ ਸੜਕ ਤੋਂ ਵੀ ਡਰ-ਡਰ ਕੇ ਲੰਘ ਰਹੇ ਹਨ। ਧੂੰਆਂ ਇੰਨਾਂ ਜ਼ਿਆਦਾ ਹੈ ਕਿ ਕਿਸੇ ਵੀ ਰਾਹਗੀਰ ਜਾਂ ਗੱਡੀਆਂ ਵਾਲਿਆਂ ਨੂੰ ਇਸ ਚੋ ਲੰਘਦਿਆ ਹੋਇਆ ਅੱਗੇ ਕੁਝ ਵੀ ਨਜ਼ਰ ਨਹੀਂ ਆ ਰਿਹਾ। ਜਿਸ ਕਾਰਣ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ।

ਅੱਗ ਕਾਰਨ ਸਾਹ ਲੈਣਾ ਮੁਸ਼ਕਿਲ: ਬਜ਼ੁਰਗਾਂ 'ਤੇ ਬੱਚਿਆਂ ਨੂੰ ਸਾਹ ਦੀ ਬਿਮਾਰੀ ਵੀ ਲੱਗ ਸਕਦੀ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇੱਥੇ ਜੋ ਵੀ ਕੂੜਾ-ਕਰਕਟ ਸੁੱਟਿਆ ਜਾਦਾਂ ਹੈ। ਉਹ ਕਿਸੇ ਕੈਮੀਕਲ ਵਾਲਾ ਹੈ ਜਿਸ ਕਾਰਣ ਇਸ ਚੋ ਅਜੀਬ ਜਿਹੀ ਬਦਬੂ ਆਉਂਦੀ ਹੈ। ਜਿਸ ਕਾਰਣ ਇਸ ਧੂੰਏ ਕੋਲ ਖੜਾ ਹੋਣਾ ਵੀ ਬੜਾ ਮੁਸ਼ਕਿਲ ਹੈ,ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕਈ ਵਾਰ ਤਾਂ ਇਸ ਚੋ ਛੋਟੇ ਛੋਟੇ ਧਮਾਕਿਆ ਦੀਆ ਅਵਾਜ਼ਾ ਵੀ ਸੁਣਨ ਨੂੰ ਮਿਲਦੀਆਂ ਹਨ ਓਹਨਾ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪ੍ਰਸ਼ਾਸ਼ਨ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਮਜਬੂਰਨ ਸਾਨੂੰ ਵੀ ਸੜਕ ਤੇ ਆਉਣਾ ਪਵੇਗਾ ਤੇ ਸੜਕ ਰੋਕਣੀ ਪਵੇਗੀ ਜਿਸਦਾ ਜਿੰਮੇਵਾਰ ਪ੍ਰਸਾਸ਼ਨ ਹੋਵੇਗਾ।

ਪਹਿਲਾਂ ਵੀ ਲਗਾਈ ਜਾਂਦੀ ਹੈ ਅੱਗ: ਗੱਲਬਾਤ ਦੌਰਾਨ ਜੰਗਰਾਜ ਸਿੰਘ ਅਤੇ ਪਾਲ ਸਿੰਘ ਨੇ ਕਿਹਾ ਕਿ 6 ਦਿਨ ਤੋਂ ਜਹਿਰੀਲੇ ਧੂੰਏ ਦੀ ਅੱਗ ਲੱਗੀ ਹੋਈ ਹੈ। ਪ੍ਰਦੂਸ਼ਣ ਕਾਰਣ ਲੋਕਾਂ ਦੇ ਸਾਹ ਗੁੰਮ ਹੋ ਰਹੇ ਹਨ। ਪ੍ਰਸ਼ਾਸ਼ਨ ਇਸ ਤਰਫ ਬਿਲਕੁਲ ਧਿਆਨ ਨਹੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹਾ ਹੋਇਆ ਸੀ ਤਾਂ ਮਜਬੂਰਨ ਧਰਨਾ ਲਗਾਇਆ ਗਿਆ ਸੀ। ਫਿਰ ਤੋਂ ਕੈਮੀਕਲ ਵਸਤਾਂ ਨੂੰ ਲਗਾਈ ਇਸ ਅੱਗ ਨਾਲ ਸਾਹ ਲੈਣਾ ਔਖਾ ਹੋ ਚੁੱਕਾ ਹੈ। ਜੇਕਰ ਇਹੋ ਕਿਸੇ ਕਿਸਾਨ ਨੇ ਪਰਾਲੀ ਨੂੰ ਅੱਗ ਲਗਾਈ ਹੋਵੇ ਤਾਂ ਤੁਰੰਤ ਪ੍ਰਸ਼ਾਸ਼ਨ ਉੱਥੇ ਪਹੁੰਚ ਜਾਂਦਾ ਹੈ। ਉਕਤ ਕਿਸੇ ਕਥਿਤ ਵੱਡੇ ਘਰਾਣੇ ਵੱਲੋਂ ਲੱਗੀ ਹੋਣ ਕਾਰਣ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨਜ਼ਦੀਕੀ ਲੋਕ ਦੇ ਘਰ ਹਨ। ਜ਼ਹਿਰੀਲੇ ਧੂੰਏ ਕਾਰਨ ਉਹ ਬੱਚੇ ਅਤੇ ਬਜੁਰਗ ਰਿਸ਼ਤੇਦਾਰਾਂ ਦੇ ਘਰ ਛੱਡ ਕੇ ਆਏ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦ ਪ੍ਰਸ਼ਾਸ਼ਨ ਨੇ ਲੋਕਾਂ ਦੀ ਸਾਰ ਨਾ ਲਈ ਤਾਂ ਮਜ਼ਬੂਰਨ ਉਹ ਸੜਕ ਜਾਮ ਕਰਕੇ ਧਰਨਾ ਲਗਾਉਣਗੇ।

ਪ੍ਰਸ਼ਾਸਨ ਨੇ ਕਿਹਾ: ਤਹਿਸੀਲਦਾਰ ਮਜੀਠਾ ਇੰhਦਰਜੀਤ ਖੁੱਲਰ ਨੇ ਗੱਲਬਾਤ ਦੌਰਾਨ ਕਿਹਾ ਕਿ ਉਕਤ ਮਾਮਲਾ ਧਿਆਨ ਵਿੱਚ ਆਇਆ ਹੈ। ਪ੍ਰਦੂਸ਼ਣ ਕਰਨਾ ਵੀ ਸਰਕਾਰ ਵਲੋਂ ਮਨ੍ਹਾਂ ਹੈ। ਉਨ੍ਹਾਂ ਕਿਹਾ ਕਿ ਖੁਦ ਮੌਕੇ 'ਤੇ ਜਾ ਕੇ ਦੇਖਣਗੇ। ਤਸਦੀਕ ਕਰਨਗੇ ਉਕਤ ਜਗ੍ਹਾ 'ਤੇ ਮਾਲਕੀ ਕਿਸਦੀ ਹੈ। ਉਨ੍ਹਾਂ ਕਿਹਾ ਕਿ ਜਿਸ ਵੀ ਸ਼ਰਾਰਤੀ ਅਨਸਰ ਨੇ ਅਜਿਹੀ ਕਾਰਵਾਈ ਕੀਤੀ ਹੈ। ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:- ਰਾਘਵ ਚੱਢਾ ਨੇ ਸਦਨ ਵਿੱਚ ਚੁੱਕਿਆ ਪੰਜਾਬ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦਾ ਮੁੱਦਾ

ETV Bharat Logo

Copyright © 2024 Ushodaya Enterprises Pvt. Ltd., All Rights Reserved.