ETV Bharat / state

Patwari Unions Clash : ਪਟਵਾਰੀ ਯੂਨੀਅਨ ਹੋਈ ਦੋਫਾੜ ! ਅੰਮ੍ਰਿਤਸਰ 'ਚ ਪਟਵਾਰੀਆਂ ਦਾ ਮਾਹੌਲ ਆਪਸ 'ਚ ਗਰਮਾਇਆ - Patwari Union Clash In Amritsar

ਅੰਮ੍ਰਿਤਸਰ ਵਿੱਚ ਪਟਵਾਰੀਆਂ ਦਾ ਮਾਹੌਲ ਆਪਸ ਵਿੱਚ ਗਰਮਾ ਗਿਆ, ਜਦੋਂ ਗੁਰਦਾਸਪੁਰ ਯੂਨੀਅਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਪਰ ਦੂਜੀ ਯੂਨੀਅਨ ਨੇ ਪਹੁੰਚ ਕੇ ਕਾਲੀਆਂ ਭੇਡਾਂ ਮੁਰਦਾਬਾਦ ਦੇ ਨਾਅਰੇ ਲਾਉਂਦੇ ਹੋਏ ਇਸ ਦਾ ਵਿਰੋਧ ਕੀਤਾ। ਪੜ੍ਹੋ ਪੂਰਾ ਮਾਮਲਾ।

Patwari Union Clash, Amritsar
Patwari Union Clash
author img

By ETV Bharat Punjabi Team

Published : Sep 12, 2023, 3:48 PM IST

Patwari Unions Clash : ਅੰਮ੍ਰਿਤਸਰ 'ਚ ਪਟਵਾਰੀਆਂ ਦਾ ਮਾਹੌਲ ਆਪਸ 'ਚ ਗਰਮਾਇਆ

ਅੰਮ੍ਰਿਤਸਰ: ਅੱਜ ਮੰਗਲਵਾਰ ਨੂੰ ਅੰਮ੍ਰਿਤਸਰ ਦੇ AH-1 ਹੋਟਲ ਏਅਰਪੋਰਟ ਰੋਡ ਵਿਖੇ ਨਿਊ ਰੈਵੇਨਿਊ ਪਟਵਾਰੀ-ਕਾਨੂੰਗੋ ਜਥੇਬੰਦੀ ਪੰਜਾਬ ਵਲੋ ਪਟਵਾਰੀਆਂ ਅਤੇ ਕਾਨੂੰਗੋਆਂ ਦੀ ਚੱਲ ਰਹੀ ਹੜਤਾਲ ਸੰਬਧੀ 12:30 ਵਜੇ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ ਜਿਸ ਦੀ ਅਗਵਾਈ ਕਨਵੀਨਰ ਰੈਵੇਨਿਊ ਪਟਵਾਰੀ-ਕਾਨੂੰਗੋ ਜਥੇਬੰਦੀ ਪੰਜਾਬ ਦੇ ਆਗੂ ਜਸਵੰਤ ਸਿੰਘ ਦਾਲਮ ਵਲੋ ਕੀਤੀ ਗਈ। ਜਦੋਂ ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਹੋਈ, ਤਾਂ ਮੌਕੇ ਉਪਰ ਰੈਵਨਿਉ ਪਟਵਾਰ ਯੂਨੀਅਨ ਪੰਜਾਬ ਦੇ ਆਗੂਆ ਵਲੋਂ ਅਚਾਨਕ ਉੱਥੇ ਪਹੁੰਚ ਇਸ ਪ੍ਰੈਸ ਕਾਨਫਰੰਸ ਦਾ ਵਿਰੋਧ ਕੀਤਾ ਗਿਆ।

ਨਵੇਂ ਪਟਵਾਰੀ ਬੱਚਿਆ ਦਾ ਭੱਵਿਖ ਖਰਾਬ ਕਰ ਰਹੇ: ਕਾਨੂੰਗੋ ਅਤੇ ਵਿਰੋਧ ਵਿੱਚ ਨਿਤਰੇ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਆਗੂ ਨੇ ਕਿਹਾ ਕਿ ਇਸ ਪ੍ਰੈਸ ਕਾਨਫਰੰਸ ਦੇ ਨਵੇਂ ਪਟਵਾਰੀ ਬੱਚਿਆ ਦਾ ਭਵਿਖ ਖਰਾਬ ਕਰਨ ਵਾਲੇ ਜਸਵੰਤ ਸਿੰਘ ਦਾਲਮ ਅਤੇ ਉਨ੍ਹਾਂ ਦੇ ਸਾਥੀਆ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਕਾਲੀਆ ਭੇਡਾਂ (Patwari Union Clash In Amritsar) ਆਖਿਆ ਅਤੇ ਕਿਹਾ ਕਿ ਅਜਿਹੀਆ ਪ੍ਰੈਸ ਕਾਨਫਰੰਸਾਂ ਦਾ ਅਸੀ ਡਟ ਕੇ ਵਿਰੋਧ ਕਰਾਂਗੇ।

Patwari Unions Clash : ਪਟਵਾਰੀ ਯੂਨੀਅਨ ਹੋਈ ਦੋਫਾੜ !

ਯੂਨੀਅਨ ਚੋਂ ਕੱਢੇ ਜਾਣ ਵਾਲਾ ਸਾਡੇ ਬੰਦਿਆਂ ਨੂੰ ਭੜਕਾਉਂਦਾ: ਇਸ ਮੌਕੇ ਉਨ੍ਹਾਂ ਵਲੋਂ ਇਸ ਪ੍ਰੈਸ ਕਾਨਫਰੰਸ ਰੋਕਣ ਵਾਲੇ ਆਗੂ ਨੇ ਜਸਵੰਤ ਸਿੰਘ ਦਾਲਮ ਬਾਰੇ ਆਖਿਆ ਕਿ ਇਸ ਕਾਲੀ ਭੇਡ ਨੂੰ ਗੁਰਦਾਸਪੁਰ ਵਿਚੋਂ ਯੂਨੀਅਨ ਤੋ ਛੇਕਿਆ ਗਿਆ ਹੈ ਅਤੇ ਸੈਂਕੜੇ ਹੋਰ ਪਟਵਾਰੀ ਇਸ ਦੇ ਵਿਰੋਧ ਵਿੱਚ ਗੁਰਦਾਸਪੁਰ ਤੋਂ ਅੰਮ੍ਰਿਤਸਰ ਪਹੁੰਚ ਰਹੇ ਹਨ। ਇਹ ਲੋਕ ਸਾਡੇ ਸੰਘਰਸ਼ ਨੂੰ ਢਾਹਾਂ ਲਾਉਣ ਲਈ ਸਰਕਾਰ ਦੇ ਟੱਟੂ ਬਣੇ ਹਨ ਅਤੇ ਜੋ ਜੰਗ ਅਸੀ 3193 ਪਟਵਾਰੀਆ ਹਨ, ਨਵੇਂ ਪਟਵਾਰੀ ਬੱਚਿਆ ਦਾ ਭਵਿਖ ਬਚਾਉਣ ਲਈ ਛੇੜੀ ਸੀ। ਉਸ ਵਿੱਚ ਪ੍ਰਭਾਵਿਤ ਹੋਏ 9000 ਪਿੰਡਾਂ ਦੇ ਲੋਕਾ ਤੋਂ ਅਸੀ ਮੁਆਫੀ ਮੰਗਦੇ ਹਾਂ, ਪਰ ਅਜਿਹੀਆ ਕਾਲੀਆ ਭੇਡਾਂ ਦੇ ਨਾਪਾਕ ਇਰਾਦੇ ਕਦੇ ਕਾਮਯਾਬ ਨਹੀ ਹੋਣ ਦੇਵਾਂਗੇ।

ਅਸੀਂ ਕੰਮ ਕਰ ਰਹੇ, ਤਾਂ ਸਾਡਾ ਵਿਰੋਧ ਹੋ ਰਿਹਾ : ਦੂਜੇ ਪਾਸੇ, ਨਿਊ ਰੈਵੇਨਿਊ ਪਟਵਾਰੀ-ਕਾਨੂੰਗੋ ਜਥੇਬੰਦੀ ਪੰਜਾਬ ਦੇ ਆਗੂ ਜਸਵੰਤ ਸਿੰਘ ਦਾਲਮ ਨੇ ਦੱਸਿਆ ਕਿ ਉਹ ਸਰਕਾਰ ਦੀ ਨੀਤੀ ਨਾਲ ਕੰਮ ਕਾਰ ਪ੍ਰਭਾਵਿਤ ਹੋ ਰਿਹਾ ਅਤੇ ਨਵੇ ਭਰਤੀ ਪਟਵਾਰੀ ਬੱਚਿਆ ਨੂੰ ਲੋਕਾਂ ਦੀ ਸੇਵਾ ਵਿੱਚ ਲਾਉਣ ਲਈ ਕੰਮ ਕਰ ਰਹੇ ਹਾਂ, ਕਿਉਕਿ ਲੋਕਾਂ ਦੇ ਕੰਮ ਕਾਫੀ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਕੰਮ ਛੱਡ ਕੇ ਹੜ੍ਹਤਾਲ ਕਰਕੇ ਬੈਠੇ ਹਨ। ਅਸੀਂ ਹੜ੍ਹਤਾਲ ਨਹੀਂ, ਕੰਮ ਕਰਨ ਵਾਲੇ ਹਾਂ। ਦਾਲਮ ਨੇ ਕਿਹਾ ਕਿ ਅਸੀਂ ਕੰਮ ਕਰੇ ਹਾਂ, ਇਸ ਲਈ ਇਹ ਸਾਡਾ ਵਿਰੋਧ ਕਰ ਰਹੇ ਹਨ। ਪਰ, ਅਸੀਂ ਡਿਊਟੀ ਕਰਾਂਗੇ, ਪਰ ਹੜ੍ਹਤਾਲ ਨਹੀਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.