ਅੰਮ੍ਰਿਤਸਰ: ਅੱਜ ਭਾਰਤ ਸਰਕਾਰ ਵੱਲੋਂ ਪਾਕਿਸਤਾਨੀ ਕੈਦੀ ਰਿਹਾਅ ਕੀਤੇ ਗਏ ਜਿਹੜੇ ਗਲਤੀ ਨਾਲ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਏ ਸਨ। ਇਹ ਕੈਦੀ ਆਪਣੀ ਸਜ਼ਾ ਪੂਰੀ ਕਰਕੇ ਅੱਜ ਅਪਣੇ ਵਤਨ ਪਾਕਿਸਤਾਨ ਦੇ ਲਈ ਅਟਾਰੀ ਵਾਘਾ ਸਰਹੱਦ ਰਾਹੀਂ ਰਵਾਨਾ ਹੋਏ। 22 ਦੇ ਕਰੀਬ ਪਾਕਿਸਤਾਨੀ ਕੈਦੀ ਰਿਹਾਅ ਕੀਤੇ ਗਏ ਹਨ ਜਿਨ੍ਹਾਂ ਵਿੱਚ ਗੁਜਰਾਤ ਪੁਲਿਸ ਵੱਲੋਂ 12 ਕੈਦੀ ਰਿਹਾਅ ਕੀਤੇ ਗਏ। ਗੁਜਰਾਤ ਪੁਲਿਸ ਵੱਲੋਂ ਰਿਹਾਅ ਕੀਤੇ ਗਏ ਕੈਦੀਆਂ ਵਿੱਚ 9 ਮਛਵਾਰੇ ਅਤੇ 3 ਆਮ ਕੈਦੀ ਹਨ। ਇਨ੍ਹਾਂ ਕੈਦੀਆਂ ਨੂੰ ਗੁਜਰਾਤ ਪੁਲਿਸ ਅਟਾਰੀ ਵਾਘਾ ਸਰਹੱਦ ਉੱਤੇ ਲੈਕੇ ਪੁੱਜੀ।
ਵਤਨ ਪਰਤੇ ਕੈਦੀ: ਦੱਸ ਦਈਏ 10 ਕੈਦੀ ਅੰਮ੍ਰਿਤਸਰ ਕੇਂਦਰੀ ਜੇਲ੍ਹ ਵਿੱਚੋਂ ਰਿਹਾਅ ਕੀਤੇ ਗਏ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਪਾਕਿਸਤਾਨੀ ਕੈਦੀਆਂ ਨੇ ਦੱਸਿਆ ਕਿ ਉਹ ਗ਼ਲਤੀ ਨਾਲ ਸਰਹੱਦ ਪਾਰ ਕਰਕੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਏ ਸਨ ਅਤੇ ਉਨ੍ਹਾਂ ਨੂੰ ਪੰਜ ਸਾਲ ਦੀ ਸਜ਼ਾ ਹੋੋਈ ਜਿਸ ਨੂੰ ਕੱਟਕੇ ਅੱਜ ਉਹ ਵਾਪਿਸ ਆਪਣੇ ਵਤਨ ਪਰਤੇ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਅਸੀਂ ਆਪਣੇ ਵਤਨ ਜਾ ਕੇ ਆਪਣੇ ਪਰਿਵਾਰ ਨੂੰ ਮਿਲਾਂਗੇ। ਗੁਜਰਾਤ ਪੁਲਿਸ ਵੱਲੋਂ ਲਿਆਂਦੇ ਗਏ ਇੱਕ ਪਾਕਿਸਤਾਨੀ ਕੈਦੀ ਨੇ ਦੱਸਿਆ ਕਿਹਾ ਕਿ ਉਹ ਗਲਤੀ ਦੇ ਨਾਲ ਬਾਰਡਰ ਪਾਰ ਕਰਕੇ ਭਾਰਤ ਦੀ ਸਰਹੱਦ ਵਿੱਚ ਦਾਖਲ ਹੋ ਗਿਆ ਸੀ ਅਤੇ ਜਦੋਂ ਉਹ ਫੜਿਆ ਗਿਆ ਸੀ ਤਾਂ ਉਸ ਦੀ ਉਮਰ 24 ਸਾਲ ਦੀ ਸੀ। ਉਸ ਦਾ ਕਹਿਣਾ ਹੈ ਕਿ ਅੱਜ ਉਸ ਦਾ ਦੂਸਰਾ ਜਨਮ ਹੋਇਆ ਹੈ ਅਤੇ ਉਸ ਨੂੰ ਪਰਿਵਾਰ ਨਾਲ ਮਿਲਣ ਦਾ ਮੌਕਾ ਮਿਲ ਰਿਹਾ ਹੈ।
- ਜਥੇਦਾਰ ਰਘਬੀਰ ਸਿੰਘ ਨੇ ਪੰਜਾਬ ਦੇ ਮਾਹੌਲ ਨੂੰ ਲੈਕੇ ਜਤਾਈ ਚਿੰਤਾ, ਕਿਹਾ-ਸਾਜ਼ਿਸ਼ ਤਹਿਤ ਧਾਰਮਿਕ ਸਥਾਨਾਂ ਨੂੰ ਕੀਤਾ ਜਾ ਰਿਹਾ ਟਾਰਗੇਟ
- ਪੰਜਾਬ ਪੁਲਿਸ ਵਿੱਚ ਤਾਇਨਾਤ ਇੱਕ ਡਾਗ ਨੇ ਜਿੱਤੀ ਜ਼ਿੰਦਗੀ ਦੀ ਜੰਗ, ਸਿੰਮੀ ਨਾਮ ਦੀ ਫੀਮੇਲ ਡਾਗ ਨੇ ਕੈਂਸਰ ਨੂੰ ਦਿੱਤੀ ਮਾਤ
- Kuldeep Dhaliwal: ਮੰਤਰੀ ਧਾਲੀਵਾਲ ਦੀ ਕਬਜ਼ਾਧਾਰਕਾਂ ਨੂੰ ਸਿੱਧੀ ਚਿਤਾਵਨੀ; ਆਪ ਹੀ ਛੱਡ ਦਿਓ ਸਰਕਾਰੀ ਜ਼ਮੀਨਾਂ, ਨਹੀਂ ਤਾਂ...
ਸਜ਼ਾ ਪੂਰੀ ਕਰ ਚੁੱਕੇ ਕੈਦੀ ਕੀਤੇ ਗਏ ਰਿਹਾਅ: ਅਟਾਰੀ ਵਾਘਾ ਸਰਹੱਦ ਦੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਭਾਰਤ ਸਰਕਾਰ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ, ਜਿਸਦੇ ਚਲਦੇ 22 ਪਾਕਿਸਤਾਨੀ ਕੈਦੀ ਰਿਹਾਅ ਕੀਤੇ ਗਏ ਹਨ। ਜਿਨ੍ਹਾਂ ਵਿੱਚੋ 9 ਦੇ ਕਰੀਬ ਗੁਜਰਾਤ ਪੁਲਿਸ ਵੱਲੋਂ ਮਛਵਾਰੇ ਲਿਆਂਦੇ ਗਏ ਹਨ ਅਤੇ 3 ਆਮ ਕੈਦੀ ਹਨ ਜਿਹੜੇ ਆਪਣੀ ਸਜ਼ਾ ਪੂਰੀ ਕਰਕੇ ਅੱਜ ਪਾਕਿਸਤਾਨ ਦੇ ਲਈ ਰਵਾਨਾ ਕੀਤੇ ਗਏ ਹਨ। ਇਸ ਤੋਂ ਇਲਾਵਾ 10 ਕੇਂਦਰੀ ਜੇਲ੍ਹ ਅੰਮ੍ਰਿਤਸਰ ਤੋਂ ਕੈਦੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਰਹੱਦ ਪਾਰ ਕਰਕੇ ਭਾਰਤ ਦੀ ਸਰਹੱਦ ਵਿਚ ਦਾਖਲ ਹੋ ਗਏ ਸਨ। ਜਿਨ੍ਹਾਂ ਨੂੰ ਉਨ੍ਹਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਪੰਜ ਸਾਲ ਅਤੇ ਕਿਸੇ ਨੂੰ ਦਸ ਸਾਲ ਦੀ ਸਜ਼ਾ ਹੋਈ ਅਤੇ ਅੱਜ ਇਹ ਸਾਰੇ ਕੈਦੀ ਸਜ਼ਾ ਪੂਰੀ ਕਰਕੇ ਵਾਪਿਸ ਪਾਕਿਸਤਾਨ ਦੇ ਲਈ ਰਵਾਨਾ ਹੋਏ ਹਨ।