ਅੰਮ੍ਰਿਤਸਰ: ਵਿਸ਼ਵ ਭਰ ਵਿੱਚ 8 ਮਾਰਚ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਨੂੰ ਕੌਮਾਂਤਰੀ ਇਸਤਰੀ ਦਿਹਾੜਾ ਵੀ ਕਿਹਾ ਜਾਂਦਾ ਹੈ। ਦੁਨੀਆ ਭਰ ਵਿੱਚ ਇਹ ਦਿਨ ਔਰਤਾਂ ਪ੍ਰਤੀ ਉਨ੍ਹਾਂ ਦੇ ਬਣਦੇ ਹੱਕਾਂ, ਪ੍ਰਸ਼ੰਸਾ, ਸਨਮਾਨ ਅਤੇ ਆਤਮ ਨਿਰਭਰਤਾ ਨੂੰ ਪ੍ਰਗਟਾਉਂਦਾ ਹੈ। ਅਜੋਕੇ ਦੌਰ ਵਿੱਚ ਔਰਤਾਂ ਵੱਲੋ ਵੱਖ-ਵੱਖ ਖੇਤਰਾਂ ਵਿੱਚ ਉੱਚ ਅਹੁਦੇ ਤੇ ਰੁਤਬੇ ਹਾਸਿਲ ਕਰ ਸਾਬਿਤ ਕੀਤਾ ਗਿਆ ਹੈ ਕਿ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਤੋਂ ਪਿੱਛੇ ਨਹੀਂ ਹਨ।
ਬਾਲ ਵਿਕਾਸ ਪ੍ਰੋਜੈਕਟ ਅਫਸਰ ਨਾਲ ਗੱਲਬਾਤ: ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਗੱਲਬਾਤ ਬਾਲ ਵਿਕਾਸ ਪ੍ਰੋਜੈਕਟ ਅਫਸਰ ਰਈਆ ਖੁਸ਼ਮੀਤ ਕੌਰ ਬਮਰਾਹ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਢਲੀ ਸਿੱਖਿਆ ਰਈਆ ਸਥਿਤ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਪਬਲਿਕ ਸਕੂਲ ਤੋਂ ਹਾਸਿਲ ਕੀਤੀ ਹੈ। ਜਿਸ ਤੋਂ ਬਾਅਦ ਯੂਨੀਵਰਸਿਟੀ ਤੋਂ ਸੋਸ਼ਲ ਸਾਇੰਸ ਵਿੱਚ ਗ੍ਰੈਜੂਏਸ਼ਨ ਕਰਕੇ ਮੁੰਬਈ ਦੇ ਟਾਟਾ ਇੰਸਟੀਚਿਊਟ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉੱਚ ਸਿੱਖਿਆ ਹਾਸਿਲ ਕਰਨ ਤੋਂ ਬਾਅਦ ਮਾਤਾ ਪਿਤਾ ਦੀ ਪ੍ਰੇਰਨਾ ਸਦਕਾ ਉਨ੍ਹਾਂ ਨੌਕਰੀ ਲਈ ਜੀਅ ਤੋੜ ਮਿਹਨਤ ਕਰਦਿਆਂ ਵੱਖ ਵੱਖ ਟੈਸਟਾਂ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਸੀਡੀਪੀਓ ਖੁਸ਼ਮੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਪੀਪੀਐਸਸੀ ਵੱਲੋ ਕੱਢੇ ਗਏ। ਚਾਈਲਡ ਡਵੇਲਪਮੈਂਟ ਪ੍ਰੋਜੈਕਟ ਅਫਸਰ ਦਾ ਟੈਸਟ ਕਲੀਅਰ ਕਰਕੇ ਇਹ ਅਹੁਦਾ ਹਾਸਿਲ ਕੀਤਾ ਹੈ ਅਤੇ ਅੱਜ ਉਹ ਲੋਕਾਂ ਦੀ ਸੇਵਾ ਕਰ ਰਹੇ ਹਨ।
ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਮਾਪਿਆਂ ਨੂੰ ਸੰਦੇਸ਼: ਉਨ੍ਹਾਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਸਮੂਹ ਮਾਪਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪ੍ਰੇਰਨਾ ਦਿੰਦੇ ਹੋਏ ਬੱਚੇ ਦੀ ਸੋਚ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਕਿ ਉਹ ਕਿਸ ਖੇਤਰ ਵਿੱਚ ਅੱਗੇ ਵਧਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜਰੂਰੀ ਨਹੀਂ ਹੈ ਕਿ ਇਕ ਲੜਕੀ ਪੜ੍ਹਾਈ ਵਿੱਚ ਹੀ ਚੰਗੀ ਹੋਵੇ, ਇਸਦੇ ਨਾਲ ਨਾਲ ਜਾਨਣ ਦੀ ਲੋੜ ਹੈ ਕਿ ਬੱਚਾ ਖੇਡਾਂ ਦੇ ਖੇਤਰ ਵਿੱਚ , ਗਾਉਣ ਦੇ ਖੇਤਰ ਵਿੱਚ, ਡਾਂਸ ਦੇ ਖੇਤਰ ਵਿੱਚ ਜਾਂ ਕਿਸੇ ਵਿਭਾਗੀ ਖੇਤਰ ਵਿੱਚ ਅੱਗੇ ਵਧਣ ਦੀ ਇੱਛਾ ਰੱਖਦਾ ਹੋਵੇ।ਮਾਪਿਆਂ ਵੱਲੋਂ ਬੱਚੇ ਦੀ ਸੋਚ ਨੂੰ ਜਾਣਨ ਅਤੇ ਪ੍ਰੇਰਨਾ ਦੇਣ ਦੇ ਨਾਲ ਇਹ ਬਿਲਕੁਲ ਸੰਭਵ ਹੈ ਕਿ ਇੱਕ ਦਿਨ ਬੱਚਾ ਆਪਣੇ ਟੀਚੇ ਨੂੰ ਹਾਸਲ ਕਰ ਮਾਪਿਆਂ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਦਾ ਹੈ।
ਇਹ ਵੀ ਪੜ੍ਹੋ:- Women Day 2023: ਪਰਿਵਾਰ ਦਾ ਹੀ ਨਹੀਂ ਆਪਣਾ ਵੀ ਖਿਆਲ ਰੱਖਣ ਔਰਤਾਂ, ਖੁਦ ਨੂੰ ਨਾ ਕਰਨ ਨਜ਼ਰਅੰਦਾਜ਼