ETV Bharat / state

Cancer care camp in Ajnala : ਅਜਨਾਲਾ 'ਚ NRI ਨੇ ਲਗਵਾਇਆ ਕੈਂਸਰ ਕੇਅਰ ਕੈਂਪ, ਕੈਬਨਿਟ ਮੰਤਰੀ ਨੇ ਕੀਤੀ ਸਿਰਕਤ

ਅਜਨਾਲਾ ਦੇ ਵਿੱਚ ਵਰਲਡ ਕੈਂਸਰ ਕੇਅਰ ਅਤੇ ਇੱਕ NRI ਦੀ ਮਦਦ ਨਾਲ ਕੈਂਸਰ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਪ ਵੱਖ ਵੱਖ ਥਾਵਾਂ ਉਤੇ ਅਜਨਾਲਾ ਵਿੱਚ ਲਗਾਏ ਜਾ ਰਹੇ ਹਨ। ਇਸ ਦੀ ਸ਼ੁਰੂਆਤ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤੀ ਅਤੇ ਉਨ੍ਹਾ ਉੱਥੇ ਪੱਤਰਕਾਰਾ ਨਾਲ ਗੱਲਬਾਤ ਵੀ ਕੀਤੀ....

Cancer care camp in Ajnala
Cancer care camp in Ajnala
author img

By

Published : Mar 5, 2023, 5:52 PM IST

Updated : Mar 5, 2023, 6:48 PM IST

Cancer care camp in Ajnala

ਅੰਮਿਤਸਰ : ਜਿਲ੍ਹੇ ਦੇ ਹਲਕਾ ਅਜਨਾਲਾ ਵਿੱਚ NRI ਨੌਜਵਾਨ ਸਨਮ ਕਾਹਲੋਂ ਲੋਕਾਂ ਲਈ ਵਰਲਡ ਕੈਂਸਰ ਕੇਅਰ ਦੀ ਮਦਦ ਨਾਲ ਫ੍ਰੀ ਕੈਂਸਰ ਚੈਕਅਪ ਕੈਂਪ ਲਗਾਇਆ ਗਿਆ। ਸਰਹੱਦੀ ਤਹਿਸੀਲ ਅਜਨਾਲਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਵਿਚ ਫ੍ਰੀ ਕੈਂਸਰ ਚੈਕਅਪ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਅਤੇ NRI ਸਨਮ ਕਾਹਲੋਂ ਵੱਲੋਂ ਰੀਬਨ ਕੱਟ ਕੇ ਕੀਤਾ। ਇਸ ਮੌਕੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਮੁਫ਼ਤ ਚੈਕਅੱਪ ਕਰਕੇ ਉਹਨਾਂ ਦੇ ਮੁਫ਼ਤ ਟੈਂਸਟ ਕਰਕੇ ਉਹਨਾਂ ਨੂੰ ਦਵਾਈਆਂ ਦਿੱਤੀ ਡਾਕਟਰਾਂ ਨੇ ਮਰੀਜਾਂ ਜਾਂਚ ਕਰਕੇ ਸਹੀ ਸਲਾਹ ਦਿੱਤੀ।

5 ਮਾਰਚ ਤੋਂ ਲੈਕੇ 12 ਮਾਰਚ ਤੱਕ ਲੱਗਣਗੇ ਕੈਂਪ: ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਜਨਾਲਾ ਸਰਹੱਦੀ ਇਲਾਕਾ ਹੋਣ ਦੇ ਨਾਲ-ਨਾਲ ਇਕ ਪੱਛੜਿਆ ਹੋਇਆ ਇਲਾਕਾ ਹੈ ਉਨ੍ਹਾਂ ਕਿਹਾ ਕਿ ਇੱਥੋਂ ਦੇ ਲੋਕਾਂ ਨੂੰ ਬਹੁਤ ਸਾਰੀਆਂ ਬੀਮਾਰੀਆਂ ਨੇ ਘੇਰਿਆ ਹੋਇਆ ਹੈ ਜਿਨ੍ਹਾਂ ਵਿੱਚ ਸਭ ਤੋਂ ਖ਼ਤਰਨਾਕ ਬੀਮਾਰੀ ਕੈਂਸਰ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਮੈਂ ਇੰਨ੍ਹਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਮਨੁੱਖਤਾ ਦੀ ਸੇਵਾ ਵਿੱਚ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ। ਉਨ੍ਹਾਂ ਕਿਹਾ ਮੈਂ ਇੰਗਲੈਂਡ ਤੋਂ ਵਰਲਡ ਕੇਅਰ ਕੈਂਸਰ ਸੈਂਟਰ ਕੈਂਪ ਵਾਲਿਆ ਵੱਲੋਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਅਜਨਾਲੇ ਵਰਗੇ ਸਰਹੱਦੀ ਇਲਾਕੇ ਨੂੰ ਚੁਣ ਕੇ ਅੱਠ ਦਿਨ ਦੇ ਕਰੀਬ ਇਹ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਇਹ ਕੈਂਪ 5 ਮਾਰਚ ਤੋਂ ਲੈੇ 12 ਮਾਰਚ ਤੱਕ ਅਜਨਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾਣਗੇ।

ਪੰਜਾਬ ਦਾ ਪਾਣੀ ਕੈਂਸਰ ਦਾ ਕਾਰਨ: ਉਨ੍ਹਾ ਕਿਹਾ ਕਿ ਇਸ ਸਮੇਂ ਮਾਲਵੇ ਦੇ ਬਹੁਤ ਲੋਕ ਕੈਂਸਰ ਪੀੜਤ ਹਨ ਕਿਉਂਕਿ ਪੰਜਾਬ ਦਾ ਪਾਣੀ ਬਹੁਤ ਹੀ ਖਰਾਬ ਹੈ। ਜਿਸ ਨਾਲ ਕਈ ਬਿਮਾਰੀਆਂ ਪੈਦਾ ਹੋ ਰਹੀਆਂ ਹਨ ਉਨ੍ਹਾਂ ਕਿਹਾ ਕਿ ਸਾਡੇ ਕੋਲ ਬਹੁਤ ਲੋਕ ਆਉਂਦੇ ਹਨ ਅਸੀਂ ਕਈ ਲੋਕਾਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭੇਜਦੇ ਹਾਂ ਉਨ੍ਹਾਂ ਕਿਹਾ NRI ਸਨਮ ਕਾਹਲੋ ਦਾ ਵੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਜਦੋ ਕੁਲਦੀਪ ਸਿੰਘ ਧਾਲੀਵਾਲ ਕੋਲੋ ਮੀਡੀਆ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਕਾਰਵਾਈ ਦੀ ਗੱਲ ਕੀਤੀ ਗਈ ਤਾਂ ਉਹ ਭੜਕ ਉਠੇ।

ਦਾਦੀ ਮਾਂ ਦੀ ਕੈਂਸਰ ਨਾਲ ਮੌਤ ਤੋਂ ਬਾਅਦ ਕੀਤਾ ਇਰਾਦਾ: ਇਸ ਮੌਕੇ ਗੱਲਬਾਤ ਕਰਦੇ ਹੋਏ ਸਨਮ ਸਿੰਘ ਕਾਹਲੋ ਵੱਲੋ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਕੁਲਦੀਪ ਸਿੰਘ ਧਾਲੀਵਾਲ ਜੀ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਹੈ ਸਨਮ ਸਿੰਘ ਕਾਹਲੋਂ ਤੇ ਕਿਹਾ ਕਿ ਮੇਰੀ ਦਾਦੀ ਮਾਂ ਦੀ ਮੌਤ ਕੈਂਸਰ ਨਾਲ ਹੋਈ ਸੀ ਜਿਸਦੇ ਚਲਦੇ ਮੈਂ ਮਨ ਵਿਚ ਪ੍ਰਨ ਕਰ ਲਿਆ ਕਿ ਮੈਂ ਇਸ ਬਿਮਾਰੀ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਾਂਗਾ। ਉਨ੍ਹਾਂ ਕਿਹਾ ਕਿ ਕਿ ਸਾਡਾ ਪਿਛੜਿਆ ਸਰਹੱਦੀ ਇਲਾਕਾ ਹੈ ਆਪਣੇ ਇਲਾਕੇ ਦੀ ਸੇਵਾ ਕੀਤੀ ਜਾਵੇ। ਉਨ੍ਹਾਂ ਦਾ ਇਲਾਜ ਕੀਤਾ ਜਾਵੇ ਜਿਸਦੇ ਚੱਲਦੇ ਇਹ ਕੈਂਪ ਲਗਾਇਆ ਗਿਆ ਹੈ। ਲੋਕਾਂ ਨੂੰ ਅਪੀਲ ਕਰਦੇ ਹਨ ਕਿ ਵੱਧ ਤੋਂ ਵੱਧ ਇਸ ਕੈਂਪ ਵਿੱਚ ਆਉ ਤੇ ਆਪਣਾ ਇਲਾਜ ਕਰਵਾਓ। ਸਾਡੇ ਵੱਲੋਂ ਇਹ ਅੱਠ ਜਗਹਾ 'ਤੇ ਕੈਂਪ ਲਗਾਏ ਜਾ ਰਹੇ ਹਨ।

ਇਹ ਵੀ ਪੜ੍ਹੋ:- Tamannaah Bhatia Instagram: ਤਮੰਨਾ ਭਾਟੀਆ ਨੂੰ ਸਾੜ੍ਹੀ 'ਚ ਦੇਖ ਪ੍ਰਸ਼ੰਸਕਾਂ ਨੇ ਕਿਹਾ 'ਵਿਜੇ ਵਰਮਾ ਤੋਂ ਗਿਓ', ਦੇਖੋ ਤਸਵੀਰਾਂ

Last Updated : Mar 5, 2023, 6:48 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.