ਅੰਮ੍ਰਿਤਸਰ: ਲੋਕ ਸਭਾ ਚੋਣਾਂ ਦੌਰਾਨ ਚਰਚਾ ਚ ਆਏ ਜਲੰਧਰ ਦੇ ਨੀਟੂ ਸ਼ਟਰਾਂ ਵਾਲਾ ਦੀ ਬਾਲੀਵੁੱਡ ਚ ਐਂਟਰੀ ਹੋ ਗਈ ਹੈ। ਇਸੇ ਦਾ ਸ਼ੁਕਰਾਨਾ ਕਰਨ ਲਈ ਉਹ ਐਤਵਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।
ਇਸ ਮੌਕੇ ਨੀਟੂ ਸ਼ਟਰਾਂ ਵਾਲਾ ਨੇ ਕਿਹਾ ਕਿ ਉਸ ਤੇ ਬਾਬਾ ਜੀ ਦੀ ਅਪਾਰ ਕਿਰਪਾ ਹੋਈ ਹੈ ਜਿਸ ਸਦਕਾ ਉਸ ਨੂੰ 4 ਫ਼ਿਲਮਾਂ ਤੇ 5 ਗਾਣੇ ਮਿਲੇ ਹਨ। ਉਨ੍ਹਾਂ ਕਿਹਾ ਕਿ ਉਹ ਫ਼ਿਲਮਾਂ ਚ ਹਰ ਤਰ੍ਹਾਂ ਦੀ ਭੂਮਿਕਾ ਨਿਭਾਉਣਗੇ ਪਰ ਕਦੇ ਵਿਲਨ ਦੀ ਭੂਮਿਕਾ ਨਹੀਂ ਨਿਭਾਉਣਗੇ।
ਇਸ ਮੌਕੇ ਨੀਟੂ ਸ਼ਟਰਾਂ ਵਾਲਾ ਨੇ ਪਾਰਸ ਡਿਜ਼ਾਇਨਰ ਵਾਲੇ ਸੰਜੀਵ ਪਾਰਸ ਦਾ ਧੰਨਵਾਦ ਕੀਤਾ ਜਿਸ ਦਾ ਲੁਧਿਆਣਾ ਘੰਟਾ ਘਰਲ ਨੇੜੇ ਸ਼ੋਅਰੂਮ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੇ ਉਸ ਦੀ ਬਾਂਹ ਨਹੀਂ ਫੜ੍ਹੀ ਤਾਂ ਸੰਜੀਵ ਪਾਰਸ ਨੇ ਉਸ ਨੂੰ ਸਹਾਰਾ ਦਿੱਤਾ। ਕਦੇ ਜੇ ਉਹ ਕਿਸੇ ਮੁਕਾਮ ਤੇ ਪਹੁੰਚ ਗਿਆ ਤਾਂ ਉਹ ਸੰਜੀਵ ਪਾਰਸ ਨੂੰ ਕਦੇ ਨਹੀਂ ਭੁੱਲੇਗਾ।