ਅਜਨਾਲਾ : ਪੁਲਿਸ ਵਲੋਂ ਨਸ਼ੇ 'ਤੇ ਸ਼ਿਕੰਜਾ ਕੱਸਦੇ ਹੋਏ ਛਾਪੇਮਾਰੀ ਕਰਦਿਆਂ ਲਗਾਤਾਰ ਦੂਸਰੇ ਹਫ਼ਤੇ ਇੱਕ ਮੈਡੀਕਲ ਸਟੋਰ ਤੋਂ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਜ਼ਬਤ ਕੀਤੀ ਗਈ।
ਜਾਣਕਾਰੀ ਮੁਤਾਬਕ ਅਜਨਾਲਾ ਦੇ ਪਿੰਡ ਚਮਿਆਰੀ ਦੇ ਡਰੇਨ ਪੁੱਲ ਤੇ ਗਸ਼ਤ ਦੌਰਾਨ ਪੁਲਿਸ ਦੇ ਨਾਰਕੋਟਿਕ ਵਿਭਾਗ ਵਲੋਂ ਇੱਕ ਮੁਜ਼ਰਮ ਦਰਸ਼ਨ ਸਿੰਘ ਵਾਸੀ ਪਿੰਡ ਗੋਰਾਲਾ ਨੂੰ ਦਬੋਚਿਆ ਗਿਆ, ਜਿਸ ਕੋਲੋਂ ਗਸ਼ਤ ਦੌਰਾਨ 1650 ਨਸ਼ੀਲੀਆਂ ਗੋਲੀਆਂ, ਟਿਕਿਆਂ ਦੇ ਨਾਲ-ਨਾਲ 70,010 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਥਾਣਾ ਮੁਖੀ ਅਜਨਾਲਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਜ਼ਰਮ ਪਿੰਡ ਚਮਿਆਰੀ ਵਿਖੇ ਮੈਡੀਕਲ ਦੀ ਦੁਕਾਨ ਚਲਾਉਂਦਾ ਹੈ ਅਤੇ ਉਸ ਕੋਲੋਂ ਜੋ 70,100 ਰੁਪਏ ਬਰਾਮਦ ਕੀਤੇ ਗਏ ਹਨ, ਉਹ ਮੁਜ਼ਰਮ ਨੇ ਕਬੂਲ ਕੀਤਾ ਕਿ ਇਹ ਡਰੱਗ ਦੀ ਮਨੀ ਹੈ।
ਹੈਰਾਨੀ ਵਾਲੀ ਗੱਲ ਹੈ ਅਜਨਾਲਾ ਪੁਲਿਸ ਨੇ ਪਿਛਲੇ ਹਫ਼ਤੇ ਵੀ ਐਨ.ਡੀ.ਪੀ.ਐਸ ਕੇਸ ਵਿਚ ਜ਼ਮਾਨਤ 'ਤੇ ਆਏ ਅਜਨਾਲਾ ਦੇ ਇਕ ਮੈਡੀਕਲ ਸਟੋਰ ਮਾਲਕ ਨੂੰ ਭਾਰੀ ਮਾਤਰਾ ਵਿਚ ਨਸ਼ੀਲੀ ਗੋਲੀਆਂ ਤੇ ਨਸ਼ੀਲੇ ਟੀਕਿਆਂ ਸਣੇ ਕਾਬੂ ਕੀਤਾ ਸੀ ਤੇ ਅੱਜ ਇਕ ਹਫ਼ਤੇ ਬਾਆਦ ਫੇਰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ।
ਥਾਣਾ ਮੁਖੀ ਅਜਨਾਲਾ ਮਨਜਿੰਦਰ ਸਿੰਘ ਨੇ ਦੱਸਿਆ ਕਿ ਮੁਜ਼ਰਮ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।