ਅੰਮ੍ਰਿਤਸਰ: ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਤੋਂ ਡਰਨ ਵਾਲੇ ਲੋਕਾਂ ਲਈ ਡਾ. ਸੁਨੀਲ ਮਹਾਜਨ ਮਿਸਾਲ ਬਣੇ ਹਨ। ਸਿਵਲ ਹਸਪਤਾਲ ਅੰਮ੍ਰਿਤਸਰ ਦੇ ਡਾਕਟਰਾਂ ਵੱਲੋਂ ਇੱਕ ਸਫ਼ਲ ਆਪ੍ਰੇਸ਼ਨ ਕਰ ਇੱਕ ਔਰਤ ਦੇ ਪੇਂਟ ਵਿੱਚੋਂ ਇੱਕ ਕਿਲੋਂ ਦੀ ਰਸੌਲੀ ਕੱਢੀ ਗਈ ਹੈ। ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਲੋਕਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਲੋਕ ਘੱਟ ਖਰਚੇ ਵਿੱਚ ਆਪਣਾ ਇਲਾਜ ਕਰਵਾ ਸਕਦੇ ਹਨ।
ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਇੱਕ ਮਰੀਜ਼ ਦੇ ਗੋਡੇ ਬਦਲ ਉਸ ਨੂੰ ਚੱਲਣ ਫਿਰਨ ਦੇ ਕਾਬਲ ਬਣਾਇਆ ਗਿਆ ਸੀ। ਜਿਸ ਦਾ ਕੁਲ ਖਰਚ 70 ਹਜ਼ਾਰ ਰੁਪਏ ਆਇਆ ਸੀ। ਤੇ ਅੱਜ ਉਹ ਮਰੀਜ ਗੋਡੇ ਬਦਲਵਾ ਕੇ ਵਧੀਆ ਜ਼ਿੰਦਗੀ ਬਤੀਤ ਕਰ ਰਿਹਾ ਹੈ।
ਉਨ੍ਹਾਂ ਕਿਹਾ, ਕਿ ਜੇਕਰ ਗੋਡੇ ਪ੍ਰਾਈਵੇਟ ਹਸਪਤਾਲ ਵਿੱਚ ਬਦਲਾਏ ਜਾਣ ਤੇ ਉਸ ਦਾ ਖਰਚ 7 ਤੋਂ 8 ਲੱਖ ਤੱਕ ਦਾ ਆਉਦਾ ਹੈ। ਜੋ ਕਿ ਇੱਕ ਆਮ ਆਦਮੀ ਦੀ ਜੇਬ ਤੋਂ ਬਾਹਰ ਹੈ। ਉਨ੍ਹਾਂ ਨੇ ਕਿਹਾ, ਕਿ ਸਰਕਾਰੀ ਹਸਪਤਾਲ ਸਰਕਾਰ ਵੱਲੋਂ ਇਸ ਲਈ ਬਣਾਏ ਗਏ ਹਨ, ਕਿ ਇੱਥੇ ਹਰ ਵਿਅਕਤੀ ਘੱਟ ਤੋਂ ਘੱਟ ਖ਼ਰਚ ਵਿੱਚ ਆਪਣਾ ਇਲਾਜ ਕਰਵਾ ਸਕੇ।
ਉਧਰ ਇਸ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਮਰੀਜ ਵੀ ਕਾਫ਼ੀ ਖੁਸ਼ ਨਜ਼ਰ ਆ ਰਹੇ ਸਨ। ਮਰੀਜਾ ਦਾ ਕਹਿਣਾ ਹੈ, ਕਿ ਸਰਕਾਰ ਹਸਪਤਾਲ ਦੇ ਇਹ ਡਾਕਟਰ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਭਾ ਰਹੇ ਹਨ। ਤੇ ਹਰ ਡਾਕਟਰ ਨੂੰ ਇਸੇ ਤਰ੍ਹਾਂ ਆਪਣੀ ਡਿਊਟੀ ਨਿਭਾਉਣ ਚਾਹੀਦੀ ਹੈ।
ਇਹ ਵੀ ਪੜ੍ਹੋ:ਤੇਜ਼ ਰਫਤਾਰ ਐਂਬੂਲੈਂਸ ਨੇ 4 ਵਾਹਨਾਂ ਨੂੰ ਮਾਰੀ ਟੱਕਰ, ਵੀਡੀਓ ਆਈ ਸਾਹਮਣੇ