ਅੰਮ੍ਰਿਤਸਰ: ਪੰਜਾਬ ਸਰਕਾਰ ਕੋਲ ਆਮਦਨ ਦਾ ਮੁੱਖ ਜ਼ਰੀਆ ਸ਼ਰਾਬ ਹੈ, ਸ਼ਰਾਬ ਦੀ ਆਮਦਨ ਤੋਂ ਇਕੱਤਰ ਹੋਏ ਮਾਲੀਏ ਦੁਬਾਰਾ ਪੰਜਾਬ ਦੇ ਖਜ਼ਾਨੇ ਨੂੰ ਭਰਿਆ ਜਾਂਦਾ ਰਿਹਾ ਹੈ ਪੰਜਾਬ ਵਿੱਚ ਇਸ ਵੇਲੇ ਤਕਰੀਬਨ 12581 ਪਿੰਡ ਹਨ, ਜਿਨ੍ਹਾਂ ਵਿੱਚ 12 ਹਜ਼ਾਰ ਤੋਂ ਵੱਧ ਠੇਕੇ ਹਨ, ਜਦਕਿ ਸ਼ਹਿਰਾਂ ਨਗਰ ਪੰਚਾਇਤਾਂ ਨਗਰ ਕੌਂਸਲਾਂ ਅਤੇ ਨਗਰ ਕਾਰਪੋਰੇਸ਼ਨਾਂ ਵਿੱਚ ਖੋਲ੍ਹੇ ਗਏ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਪਹਿਲਾਂ ਨਾਲੋਂ ਵੱਖਰੀ ਹੈ।
ਪੰਜਾਬ ਵਿੱਚ ਇਸ ਸਮੇਂ 12880 ਪ੍ਰਾਇਮਰੀ ਸਕੂਲ, 2670 ਮਿਡਲ ਸਕੂਲ, 1740 ਹਾਈ ਸਕੂਲ ਅਤੇ 1972 ਸੀਨੀਅਰ ਸੈਕੰਡਰੀ ਸਕੂਲ ਹਨ ਜਦਕਿ ਸੂਬੇ ਅੰਦਰ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵੀ ਸਕੂਲਾਂ ਕਾਲਜਾਂ ਦੀ ਗਿਣਤੀ ਦੇ ਨੇੜੇ-ਤੇੜੇ ਹੀ ਨਹੀਂ ਬਲਕਿ ਵੱਧ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਵਾਸੀਆਂ ਨੇ ਦੱਸਿਆ ਕਿ ਠੇਕੇ ਖੁੱਲ੍ਹਣ ਨਾਲ ਜ਼ਿਆਦਾ ਪੰਜਾਬ ਵਿੱਚ ਸਕੂਲ ਖੋਲ੍ਹਣ ਸੰਬੰਧੀ ਸਰਕਾਰ ਨੂੰ ਪਹਿਲਕਦਮੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਨਸ਼ਿਆਂ ਤੋਂ ਇਲਾਵਾ ਵਿੱਦਿਆ ਦਾ ਵਿਸਥਾਰ ਪੂਰਨ ਤੌਰ ਤੇ ਹੋ ਸਕੇ ਅਤੇ ਬੱਚਿਆਂ ਦੇ ਪੜ੍ਹਨ ਲਿਖਣ ਨਾਲ ਇਕ ਸੱਚੇ ਸਮਾਜ ਦੀ ਸਿਰਜਣਾ ਹੁੰਦੀ ਹੈ।
ਪਰ ਠੇਕੇ ਤੇ ਵਿਕਦੀ ਸ਼ਰਾਬ ਨਾਲ ਘਰਾਂ ਦੇ ਘਰ ਤਬਾਹ ਹੁੰਦੇ ਹਨ ਪਰ ਸਾਡੇ ਸੂਬੇ ਦੀ ਬਦਕਿਸਮਤੀ ਇਹ ਹੈ ਕਿ ਸਕੂਲ ਨਾਲੋਂ ਜ਼ਿਆਦਾ ਠੇਕੇ ਹਨ। ਜਿਸ ਦੇ ਚੱਲ ਦੇ ਵਿੱਦਿਆ ਦਾ ਵਿਸਥਾਰ ਕਰਨ ਦੀ ਬਜਾਏ ਨਸ਼ੇ ਦਾ ਵਪਾਰ ਵਧ ਫੁੱਲ ਰਿਹਾ ਹੈ।
ਬਾਕੀ ਰਹੀ ਸ਼ਰਾਬ ਦੇ ਠੇਕਿਆਂ ਤੋਂ ਪੰਜਾਬ ਦਾ ਖ਼ਜ਼ਾਨਾ ਭਰਨ ਦੀ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੂਰੇ ਸੰਸਾਰ ਦਾ ਪਿਆਰ ਅਤੇ ਮਾਣ ਮਿਲ ਰਿਹਾ ਹੈ। ਉਹ ਖ਼ਜ਼ਾਨਾ ਭਰਨ ਲਈ ਕੋਈ ਨਾ ਕੋਈ ਦੂਜਾ ਰਸਤਾ ਜ਼ਰੂਰ ਲੱਭਣਗੇ। ਉਥੇ ਹੀ ਸ਼ਹਿਰ ਵਾਸੀਆਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਭਰਨ ਲਈ ਹੋਰ ਵੀ ਕਈ ਉਪਰਾਲੇ ਸਰਕਾਰ ਵੱਲੋਂ ਕੀਤੇ ਜਾ ਸਕਦੇ ਹਨ।
ਇਹ ਜ਼ਰੂਰੀ ਨਹੀਂ ਕਿ ਸ਼ਰਾਬ ਦੇ ਠੇਕੇ ਤੋਂ ਹੀ ਪੰਜਾਬ ਦਾ ਖਜ਼ਾਨਾ ਭਰਿਆ ਜਾਵੇ, ਜੇਕਰ ਸਰਕਾਰ ਸਕੂਲਾਂ ਵੱਲ ਧਿਆਨ ਦੇਵੇ ਅਤੇ ਵਧੀਆ ਸਿੱਖਿਆ ਵੱਲ ਧਿਆਨ ਦੇਵੇ ਤੇ ਸਾਡੇ ਦੇਸ਼ ਦੇ ਬੱਚੇ ਚੰਗੀ ਸਿੱਖਿਆ ਲੈ ਕੇ ਪੜ੍ਹ ਲਿਖ ਕੇ ਤਰੱਕੀ ਦੀ ਰਾਹ ਵੱਲ ਜਾ ਸਕਦੇ ਹਨ, ਜੇ ਸਾਡੇ ਬੱਚੇ ਪੜੇ ਲਿਖੇ ਹੋਣਗੇ ਤੇ ਸਾਡਾ ਦੇਸ਼ ਤਰੱਕੀ ਕਰੇਗਾ।
ਇਹ ਵੀ ਪੜ੍ਹੋ: ਫਿਰੋਜ਼ਪੁਰ ’ਚ ਪੁਲਿਸ ਮੁਲਾਜ਼ਮਾਂ ਅਤੇ ਅਧਿਕਾਰੀਆਂ ਦਾ ਮਨਾਇਆ ਗਿਆ ਜਨਮਦਿਨ