ਅੰਮ੍ਰਿਤਸਰ: ਹਲਕਾ ਬਾਬਾ ਬਕਾਲਾ ਸਾਹਿਬ ਵਿਧਾਇਕ ਸੰਤੋਖ ਸਿੰਘ ਭਲ਼ਾਈਪੁਰ ਆਪਣੀ ਟੀਮ ਸਣੇ ਬਿਆਸ ਦੇ ਨੇੜਲੇ ਪਿੰਡ ਬਾਬਾ ਸਾਵਣ ਸਿੰਘ ਨਗਰ ਵਿਖੇ ਪੁੱਜੇ ਅਤੇ ਪਿੰਡ ਦੇ ਵਿਕਾਸ ਕਾਰਜਾਂ ਦਾ ਨਿਰੀਖਣ ਕਰਨ ਤੋਂ ਇਲਾਵਾ ਲੋਕਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਹੋਏ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ, ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਨੂੰ ਸੋਹਣੀ ਦਿੱਖ ਦੇਣ ਤੋਂ ਇਲਾਵਾ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਇਸੇ ਤਹਿਤ ਅੱਜ ਬਾਬਾ ਸਾਵਣ ਸਿੰਘ ਨਗਰ ਵਿਖੇ ਸਰਪੰਚ ਹਰਪ੍ਰੀਤ ਸਿੰਘ ਸੋਨੂੰ ਸਣੇ ਗ੍ਰਾਮ ਪੰਚਾਇਤ ਨਾਲ ਮੁਲਾਕਾਤ ਕਰ ਪਿੰਡ ਵਿੱਚ ਚੱਲ ਰਹੇ, ਵਿਕਾਸ ਕਾਰਜਾਂ ਦਾ ਜਾਇਜਾ ਲਿਆ। ਉਨ੍ਹਾਂ ਕਿਹਾ ਕਿ ਬਾਬਾ ਸਾਵਣ ਸਿੰਘ ਨਗਰ ਨੂੰ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਕਰਨ ਲਈ ਵੱਖ ਵੱਖ ਪ੍ਰਾਜੈਕਟਾਂ ਤੇ ਕੰਮ ਕੀਤਾ ਜਾਂ ਰਿਹਾ ਹੈ। ਇਸ ਤੋਂ ਇਲਾਵਾਂ ਪੰਚਾਇਤ ਵੱਲੋਂ ਗਰਾਊਂਡ ਬਣਾਉਣ ਦੀ ਮੰਗ ਕੀਤੀ ਗਈ ਹੈ, ਜਿਸ ਨੂੰ ਪ੍ਰਵਾਨ ਕਰਦਿਆਂ ਜਲਦ ਹੀ ਗਰਾਊਂਡ ਬਣਾਉਣ ਲਈ ਕੰਮ ਸ਼ੁਰੂ ਕਰਵਾਇਆ ਜਾਵੇਗਾ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਅਰਜਨਬੀਰ ਸਿੰਘ ਸਰ੍ਹਾਂ, ਸਰਪੰਚ ਬੂਲੇਨੰਗਲ ਜਗਜੀਤ ਸਿੰਘ ਸੋਨਾ, ਪੀ.ਏ ਵਿਧਾਇਕ ਵਰ, ਮੈਂਬਰ ਜੋਗਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਲ, ਕੈਪਟਨ ਜਰਨੈਲ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਹਾਜ਼ਰ ਸਨ।