ਅੰਮ੍ਰਿਤਸਰ : ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ਸਾਹਿਬ ਦੇ ਅੰਦਰ ਬੱਚਿਆਂ ਦੀ ਅਰਦਾਸ ਦੇ ਪ੍ਰੋਗਰਾਮ ਉੱਤੇ ਸਖਤ ਟਿੱਪਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਥਾਵਾਂ ਖਾਸਕਰਕੇ ਗੁਰੂ ਘਰਾਂ ਨੂੰ ਰਾਜਨੀਤਿਕ ਲਾਹੇ ਲੈਣ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਕਮੇਟੀ ਮਰਿਆਦਾ ਵਿੱਚ ਰਹਿੰਦੀ ਹੈ ਇਸੇ ਲਈ ਉਸ ਦਿਨ ਕੋਈ ਰੋਕ ਟੋਕ ਨਹੀਂ ਕੀਤੀ ਗਈ ਹੈ। ਧਾਮੀ ਨੇ ਇਸ ਮੌਕੇ ਅੰਤ੍ਰਿਮ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਈ ਮੁੱਦੇ ਵਿਚਾਰੇ ਹਨ।
8 ਨਵੰਬਰ ਨੂੰ ਕਮੇਟੀ ਦਾ ਇਜਲਾਸ : ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 8 ਨਵੰਬਰ ਨੂੰ ਜਨਰਲ ਹਾਊਸ ਹੋਵੇਗਾ ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਹੋਵੇਗੀ। ਉਹਨਾਂ ਕਿਹਾ ਕਿ ਸਾਰੇ ਅਹੁਦੇਦਾਰ ਤੇ 11 ਇਜਐਕਟਿਵ ਮੈਂਬਰ ਉਹ ਜਨਰਲ ਉਸ ਦਿਨ ਚੁਣੇ ਜਾਣਗੇ। ਉਹਨਾਂ ਕਿਹਾ ਕਿ ਦੂਸਰਾ ਸਭ ਤੋਂ ਵੱਡਾ ਪੰਜਾਬ ਵਿੱਚ ਮੁੱਦਾ ਹੈ ਐਸ ਵਾਈ ਐਲ ਦਾ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦੇ ਹਿੱਤਾਂ ਦੇ ਲਈ ਤੇ ਪੰਜਾਬ ਦੇ ਨਾਲ ਜੋ ਧੱਕਾ ਹੁੰਦਾ ਹੈ ਸਮੇਂ-ਸਮੇਂ ਸਿਰ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਸੁਪਰੀਮ ਕੋਰਟ ਵੱਲੋਂ ਚਾਰ ਅਕਤੂਬਰ 2023 ਨੂੰ ਜੋ ਕੇਂਦਰ ਤੇ ਪੰਜਾਬ ਸਰਕਾਰ ਨੂੰ ਐਸ ਵਾਈ ਐਲ ਦੇ ਮਾਮਲੇ ਵਿੱਚ ਸਰਵੇਖਣ ਸਬੰਧੀ ਹਦਾਇਤਾਂ ਨੂੰ ਦਿੱਤੀਆਂ ਹਨ। ਪੰਜਾਬ ਸਰਕਾਰ ਦਾ ਫਰਜ਼ ਬਣਦਾ ਸੂਬੇ ਦੇ ਹਿੱਤਾਂ ਦੀ ਤਰਜਮਾਨੀ ਕਰੇ ਤੇ ਨਹਿਰ ਦੇ ਵਿਰੋਧ ਵਿੱਚ ਆਪਣਾ ਪੱਖ ਮਜਬੂਤ ਕਰੇ।
- Bail Application of Former MLA Rejected : 7/51 ਮਾਮਲੇ 'ਚ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਦੀ ਜ਼ਮਾਨਤ ਅਰਜ਼ੀ ਰੱਦ, ਸਮਰਥਕਾਂ ਨੇ ਕੀਤਾ ਵਿਰੋਧ
- SC Decision on Same-Sex Marriage : ਸੁਪਰੀਮ ਕੋਰਟ ਦੇ ਸਮਲਿੰਗੀ ਵਿਆਹਾਂ ਦੇ ਫੈਸਲੇ ਮਗਰੋਂ ਵਕੀਲ ਨੇ ਸਾਥੀ ਨੂੰ ਪਾਈ ਮੁੰਦਰੀ, ਦੇਖੋ ਵਾਇਰਲ ਹੋ ਰਹੀ ਤਸਵੀਰ
- WhatsApp ਤੋਂ ਬਾਅਦ ਹੁਣ ਮੈਟਾ ਜਲਦ ਹੀ ਫੇਸਬੁੱਕ-ਮੈਸੇਂਜਰ ਲਈ ਲਾਂਚ ਕਰੇਗਾ 'Broadcast Channel' ਫੀਚਰ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਏਸ਼ੀਆ ਖੇਡਾਂ ਵਿੱਚ ਬੱਚੇ ਹਾਕੀ ਵਿੱਚ ਗੋਲਡ ਮੈਡਲ ਲੈ ਕੇ ਆਏ ਹਨ। ਕੁਝ ਬੱਚੇ ਦੂਸਰੀਆਂ ਗੇਮਾਂ ਵਿੱਚੋਂ ਵੀ ਸੋਨੇ ਦੇ ਤਗਮੇ ਹਾਸਿਲ ਕਰਕੇ ਆਏ ਹਨ। ਜਿਹੜੇ ਸਿੱਖ ਹਨ ਉਹਨਾਂ ਕਿਹਾ ਕਿ ਇਸ ਦੇ ਵਿੱਚ ਇੱਕ ਲੜਕਾ ਜਰਮਨਜੀਤ ਸਿੰਘ ਹੈ। ਇਹ ਸਾਰੀ ਟੀਮ ਦੇ ਮੈਂਬਰਾਂ ਨੂੰ 50-50 ਹਜ਼ਾਰ ਰੁਪਏ ਅਤੇ ਜਰਮਨਜੀਤ ਸਿੰਘ ਨੂੰ 2 ਲੱਖ ਦਿੱਤੇ ਜਾਣਗੇ। ਇਸ ਦੀ ਤਰਜ ਉੱਤੇ ਇੱਕ ਬੀਬੀ ਸ਼ੂਟਰ ਮਾਲਵੇ ਵਿੱਚੋਂ ਹੈ। ਉਹ ਵੀ ਗੋਲਡ ਮੈਡਲ ਹਾਸਲ ਕਰਕੇ ਆਈ ਹੈ, ਉਸਦਾ ਵੀ ਸਤਿਕਾਰ ਕੀਤਾ ਜਾਵੇਗਾ।