ਅੰਮ੍ਰਿਤਸਰ: ਮੈਰੀਟੋਰੀਅਸ ਸਕੂਲ ਅਧਿਆਪਕ ਯੂਨੀਅਨ ਵੱਲੋਂ ਅੰਮ੍ਰਿਤਸਰ (Amritsar) ਵਿਰਾਸਤੀ ਮਾਰਗ 'ਤੇ ਹੱਥਾਂ ਵਿੱਚ ਮੋਮਬੱਤੀਆਂ ਫੜ ਕੇ ਰੋਸ ਮਾਰਚ ਕੀਤਾ ਗਿਆ। ਅਧਿਆਪਕਾਂ ਨੇ ਦੱਸਿਆ ਕਿ ਅਧਿਆਪਕ ਦਿਵਸ ਨੂੰ ਲੈ ਕੇ ਕੈਂਡਲ ਮਾਰਚ (Candle March) ਕੱਢਿਆ ਗਿਆ ਕਿ ਉਹ ਆਪਣੀ ਸੁੱਤੀ ਸਰਕਾਰ ਨੂੰ ਜਗਾਉਣਾ ਚਾਹੁੰਦੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਹਰ ਛੁੱਟੀ ਵਾਲੇ ਦਿਨ ਜਾਂ ਹਰ ਐਤਵਾਰ ਪੰਜਾਬ ਸਰਕਾਰ ਦੇ ਕਿਸੇ ਨਾ ਕਿਸੇ ਮੰਤਰੀ ਜਾਂ ਐਮ ਐਲ ਏ ਦੇ ਘਰ ਦਾ ਘਿਰਾਓ ਜ਼ਰੂਰ ਕਰਦੇ ਹਾਂ ਤਾਂ ਜੋ ਕਿ ਅਧਿਆਪਕਾਂ ਦੀ ਰੈਗੂਲਾਈਜ਼ੇਸ਼ਨ ਪਾਲਿਸੀ ਲਾਗੂ ਹੋ ਸਕੇ ਅਤੇ ਅੱਜ ਵੀ ਉਨ੍ਹਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਅਧਿਆਪਕ ਦਿਵਿਆਜੋਤ ਦਾ ਕਹਿਣਾ ਹੈ ਕਿ ਕੈਂਡਲ ਮਾਰਚ ਦੇ ਜ਼ਰੀਏ ਸਰਕਾਰ ਨੂੰ ਇੱਕ ਵਾਰ ਫਿਰ ਤੋਂ ਜਗਾਉਣ ਆਏ ਹਾਂ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਪੂਰੇ ਪੰਜਾਬ ਵਿਚੋ ਸੰਗਤ ਨਤਮਸਤਕ ਹੋਣ ਆਉਂਦੀ ਹੈ। ਇਸ ਲਈ ਉਨ੍ਹਾਂ ਵੱਲੋਂ ਦਰਬਾਰ ਸਾਹਿਬ ਦੇ ਰਸਤੇ ਵਿਰਾਸਤੀ ਮਾਰਗ ਵਿਚ ਕੈਂਡਲ ਮਾਰਚ ਕਰਕੇ ਪੰਜਾਬ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜੋ:ਨੌਜਵਾਨ ਨੇ ਖੁਦ ਨੂੰ ਗੋਲੀ ਮਾਰਕੇ ਜੀਵਨ ਲੀਲਾ ਕੀਤੀ ਖ਼ਤਮ