ਅੰਮ੍ਰਿਤਸਰ: ਭਾਰਤ ਦੇ ਉੱਤਰ ਖੇਤਰ ਵਿੱਚ ਸਭ ਤੋਂ ਵੱਡੇ ਮੰਡਲ ਵੱਜੋਂ ਜਾਣੇ ਜਾਂਦੇ ਫਿਰੋਜ਼ਪੁਰ ਰੇਲ ਮੰਡਲ ਅਧੀਨ ਆਉਂਦੇ ਪ੍ਰਮੁੱਖ ਰੇਲਵੇ ਸਟੇਸ਼ਨ ਬਿਆਸ ਵਿਖੇ ਨਵੇਂ ਪ੍ਰਾਜੈਕਟਾਂ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਮੰਡਲ ਰੇਲ ਪ੍ਰਬੰਧਕ ਫਿਰੋਜ਼ਪੁਰ ਆਸ਼ੂਤੋਸ਼ ਗੰਗਲ ਅਧਿਕਾਰੀਆਂ ਦੀ ਟੀਮ ਨਾਲ ਪੁੱਜੇ। ਜਿੱਥੇ ਉਨ੍ਹਾਂ ਵੱਲੋਂ ਪਹਿਲਾਂ ਸਟੇਸ਼ਨ ਦਾ ਦੌਰਾ ਕੀਤਾ ਗਿਆ ਉਪਰੰਤ ਨਵੇਂ ਸਥਾਪਿਤ ਕੀਤੇ ਵੱਖ-ਵੱਖ ਪ੍ਰਾਜੈਕਟਾਂ ਦਾ ਨਿਰੀਖਣ ਕੀਤਾ ਗਿਆ।
ਇਹ ਵੀ ਪੜੋ: ਸ੍ਰੀ ਮੁਕਤਸਰ ਸਾਹਿਬ ਦੀ ਇਸ ਧੀ ਨੇ ਕੀਤਾ ਇਲਾਕੇ ’ਤੇ ਪਰਿਵਾਰ ਦਾ ਨਾਂਅ ਰੋਸ਼ਨ
ਇਸ ਦੌਰਾਨ ਜੀਐਮ ਆਸ਼ੂਤੋਸ਼ ਗੰਗਲ ਨੇ ਦੱਸਿਆ ਕਿ ਸਾਲਾਨਾ ਸਮੀਖਿਆ ਤਹਿਤ ਉਹ ਬਿਆਸ ਰੇਲਵੇ ਸਟੇਸ਼ਨ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਦੌਰੇ ਦੌਰਾਨ ਯਾਤਰੀਆਂ ਨਾਲ ਗੱਲਬਾਤ ਕਰ ਸਫਰ ਦੌਰਾਨ ਉਨ੍ਹਾਂ ਲਈ ਸੁਖ ਸਹੂਲਤ ਨੂੰ ਧਿਆਨ ’ਚ ਰੱਖਣ ਤੋਂ ਇਲਾਵਾ ਬਿਆਸ ਸਟੇਸ਼ਨ ’ਤੇ ਯਾਤਰੀਆਂ ਲਈ ਨਵੀਂ ਸਥਾਪਿਤ ਕੀਤੀ ਏਸਕੇਲੇਟਰ (ਪੌੜੀਆਂ) ਅਤੇ ਲਿਫਟ ਦਾ ਆਗਾਜ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਿਆਸ ਢਿੱਲਵਾਂ ਸੈਕਸ਼ਨ ਦੇ ਵਿੱਚ ਪੈਂਦੇ ਬਿਆਸ ਦਰਿਆ ਦੇ ਪੁੱਲ ਨੰ 63 ਦੇ ਹੇਠ ਚੱਲਦੇ ਪਾਣੀ ਦੇ ਜਲ ਸਤਰ ਸਬੰਧੀ ਜਾਣੂ ਹੋਣ ਤੋਂ ਇਲਾਵਾ ਢਿੱਲਵਾਂ ਹਮੀਰਾ ਸੈਕਸ਼ਨ ਦੇ ਪੁੱਲ ਨੰ. 62 ਦੇ ਵੀ ਗਾਡਰਾਂ ਦਾ ਨਿਰੀਖਣ ਕੀਤਾ ਗਿਆ ਹੈ।
ਇਹ ਵੀ ਪੜੋ: ਜਥੇਦਾਰ ਕੋਲਿਆਂਵਾਲੀ ਨੂੰ ਸ਼ਰਧਾਂਜਲੀ ਭੇਟ ਕਰਨ ਸ਼੍ਰੋਮਣੀ ਕਮੇਟੀ ਵੱਲੋਂ ਸ਼ੋਕ ਸਭਾ