ਅੰਮ੍ਰਿਤਸਰ: ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਸ ਦੌਰਾਨ ਅੰਮ੍ਰਿਤਸਰ ਵਿਚ ਕੋਰੋਨਾ ਵਾਇਰਸ ਨਾਲ ਲੜਦਿਆਂ 6 ਮਰੀਜ਼ਾ ਨੇ ਦਮ ਤੋੜ ਦਿੱਤਾ ਹੈ ਅਤੇ ਕੋਰੋਨਾ ਦੇ 372 ਨਵੇਂ ਕੇਸ ਸਾਹਮਣੇ ਆਏ ਹਨ।ਸਿਹਤ ਵਿਭਾਗ ਨੇ ਇਹਨਾਂ ਕੇਸਾਂ ਦੀ ਪੁਸ਼ਟੀ ਕੀਤੀ ਹੈ।ਪੁਸ਼ਟੀ ਹੋਏ 372 ਮਾਮਲਿਆਂ 'ਚ 262 ਨਵੇਂ ਕੇਸ ਹਨ ਅਤੇ 112 ਪਹਿਲਾਂ ਤੋਂ ਕੋਰੋਨਾ ਪਾਜ਼ੀਟਿਵ ਮਰੀਜ਼ਾ ਦੇ ਸੰਪਰਕ ਵਿਚ ਆਏ ਹੋਏ ਵਿਅਕਤੀ ਹਨ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾ ਦੀ ਗਿਣਤੀ 27737 ਤੱਕ ਪਹੁੰਚ ਗਈ ਹੈ।ਜਿੰਨਾਂ ਵਿਚੋਂ 22654 ਮਰੀਜ਼ ਠੀਕ ਹੋ ਗਏ ਹਨ। ਇਹਨਾਂ ਮਰੀਜ਼ਾ ਵਿਚੋਂ 837 ਦੀ ਮੌਤ ਹੋ ਗਈ ਹੈ।ਇਸ ਸਮੇਂ 4246 ਐਕਟਿਵ ਮਰੀਜ਼ ਜੇਰੇ ਇਲਾਜ ਹਨ।ਅੰਮ੍ਰਿਤਸਰ ਵਿਚ ਮਰਨ ਵਾਲਿਆਂ ਵਿਚੋਂ 3 ਮਰਦ ਅਤੇ 3 ਔਰਤਾਂ ਸ਼ਾਮਿਲ ਹਨ। ਇਹਨਾਂ ਦੀ ਉਮਰ 42 ਤੋਂ 72 ਸਾਲ ਦੇ ਵਿਚਕਾਰ ਹੈ।
ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ।ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਸਿਹਤ ਵਿਭਾਗ ਵੱਲੋਂ ਮਾਸਕ ਪਹਿਨਣਾ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਅਤੇ ਹੱਥ ਵਾਰ ਧੋਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆ ਹਨ।
ਇਹ ਵੀ ਪੜੋ:ਹਿਮਾਚਲ ਪ੍ਰਦੇਸ਼ 'ਚ ਵਿਸ਼ਵ ਦਾ ਪਹਿਲਾਂ ਅਦਭੁਤ ਕਵੀ ਦਰਬਾਰ