ETV Bharat / state

Drones In Amritsar: ਅੰਮ੍ਰਿਤਸਰ 'ਚ ਮੁੜ ਮਿਲਿਆ ਡਰੋਨ, ਖੇਤਾਂ 'ਚੋਂ ਬਰਾਮਦ ਹੋਈ ਹੈਰੋਇਨ ਦੀ ਖੇਪ

author img

By

Published : May 21, 2023, 7:54 AM IST

ਭਾਰਤੀ ਸਰਹੱਦ ਉੱਤੇ ਤੈਨਾਤ ਬੀਐਸਐਫ ਦੇ ਜਵਾਨਾਂ ਨੇ ਇੱਕ ਵਾਰ ਫਿਰ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਦੂਜੇ ਦਿਨ ਵੀ ਬੀਐਸਐਫ ਨੇ ਪਾਕਿ ਤਸਕਰਾਂ ਵੱਲੋਂ ਭਾਰਤੀ ਸਰਹੱਦ ਵੱਲ ਹੈਰੋਇਨ ਦੀ ਖੇਪ ਲੈ ਕੇ ਜਾ ਰਹੇ ਡਰੋਨ ਨੂੰ ਢੇਰ ਕਰ ਦਿੱਤਾ ਤੇ ਤਲਾਸ਼ੀ ਦੌਰਾਨ ਖੇਤਾਂ 'ਚੋਂ ਹੈਰੋਇਨ ਦੀ ਖੇਪ ਬਰਾਮਦ ਹੋਈ ਹੈ।

Heroin With Drone, Drone From Pakistan, Amritsar
ਅੰਮ੍ਰਿਤਸਰ 'ਚ ਮੁੜ ਮਿਲਿਆ ਡਰੋਨ

ਅੰਮ੍ਰਿਤਸਰ: ਭਾਰਤ ਦੀ ਸਰਹੱਦ ਉੱਤੇ ਪਾਕਿਸਤਾਨ ਦੇ ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀ ਤਸਕਰੀ ਬਾਰਡਰ ਪਾਰ ਲਗਾਤਾਰ ਜਾਰੀ ਹੈ। ਹਾਲਾਂਕਿ ਇਨ੍ਹਾਂ ਕੋਸ਼ਿਸ਼ਾਂ ਨੂੰ ਭਾਰਤੀ ਸਰਹੱਦ 'ਤੇ ਤੈਨਾਤ ਬੀਐਸਐਫ ਦੇ ਜਵਾਨ ਅਸਫਲ ਕਰ ਰਹੇ ਹਨ। ਇਕ ਵਾਰ ਮੁੜ, ਬੀਐਸਐਫ ਜਵਾਨਾਂ ਨੇ ਅੰਮ੍ਰਿਤਸਰ ਦੇ ਅਟਾਰੀ ਸਰਹੱਦ ਨੇੜੇ ਪੁਲ ਮੌਰਾਂ ਬੀਓਪੀ ਨੇੜੇ ਡਰੋਨ ਨੂੰ ਡੇਗ ਦਿੱਤਾ ਗਿਆ। ਘਟਨਾ ਰਾਤ ਕਰੀਬ 9 ਵਜੇ ਵਾਪਰੀ। ਬੀਐਸਐਫ ਦੀ ਬਟਾਲੀਅਨ 22 ਦੇ ਜਵਾਨ ਗਸ਼ਤ ’ਤੇ ਸਨ। ਫਿਰ ਰਾਤ 9 ਵਜੇ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਹਰਕਤ ਮਹਿਸੂਸ ਕੀਤੀ ਗਈ ਤੇ ਡਰੋਨ ਦੇਖਦੇ ਹੀ ਉਸ ਉੱਤੇ ਫਾਇਰਿੰਗ ਕੀਤੀ ਗਈ।

ਬੀਐਸਐਫ ਨੇ ਟਵੀਟ ਕਰ ਸਾਂਝੀ ਕੀਤੀ ਜਾਣਕਾਰੀ: ਬੀਐਸਐਫ ਪੰਜਾਬ ਫਰੰਟੀਅਰ ਨੇ ਅਧਿਕਾਰਿਤ ਟਵੀਟ ਉੱਤੇ ਜਾਣਕਾਰੀ ਸਾਂਝੀ ਕਰਦਿਆ ਲਿਖਿਆ ਕਿ ਬੀਐਸਐਫ ਵੱਲੋਂ ਦੋ ਦਿਨਾਂ ਵਿੱਚ ਚੌਥਾ ਡਰੋਨ ਢੇਰ ਕੀਤਾ ਗਿਆ ਹੈ। ਇਸ ਚੋਂ ਸ਼ੱਕੀ ਨਸ਼ੀਲੇ ਪਦਾਰਥ ਦਾ ਪੈਕੇਟ ਬਰਾਮਦ ਹੋਇਆ ਹੈ।

ਪਾਕਿਸਤਾਨ ਤੋਂ ਇੱਕ ਡਰੋਨ ਨੇ ਭਾਰਤੀ ਹਵਾਈ ਖੇਤਰ ਦੀ ਉਲੰਘਣਾ ਕੀਤੀ ਅਤੇ ਅੰਮ੍ਰਿਤਸਰ ਸੈਕਟਰ ਦੇ ਅਲਰਟ ਬੀਐਸਐਫ ਦੇ ਜਵਾਨਾਂ ਦੁਆਰਾ ਰੋਕਿਆ ਗਿਆ (ਗੋਲੀਬਾਰੀ ਨਾਲ)। ਤਲਾਸ਼ੀ ਦੌਰਾਨ ਡਰੋਨ ਅਤੇ ਸ਼ੱਕੀ ਨਸ਼ੀਲੇ ਪਦਾਰਥਾਂ ਦਾ ਇੱਕ ਬੈਗ ਬਰਾਮਦ ਹੋਇਆ ਹੈ। - ਬੀਐਸਐਫ ਪੰਜਾਬ ਫਰੰਟੀਅਰ ਦਾ ਟਵੀਟ

  • 𝐅𝐨𝐮𝐫𝐭𝐡 𝐃𝐫𝐨𝐧𝐞 𝐒𝐡𝐨𝐭 𝐃𝐨𝐰𝐧 𝐁𝐲 𝐁𝐒𝐅 𝐢𝐧 𝟐 𝐝𝐚𝐲𝐬.
    A drone from #Pakistan violated Indian Airspace & was intercepted(by fire) by #AlertBSF troops of #Amritsar Sector.
    During search, the drone & a bag of suspected narcotics has been recovered.

    Details follow pic.twitter.com/UVOF2hLMh0

    — BSF PUNJAB FRONTIER (@BSF_Punjab) May 20, 2023 " class="align-text-top noRightClick twitterSection" data=" ">

BSF ਵੱਲੋਂ ਡਰੋਨ ਅਤੇ ਖੇਪ ਜ਼ਬਤ: ਆਵਾਜ਼ ਸੁਣ ਕੇ ਬੀਐਸਐਫ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਹੀ ਦੇਰ ਵਿਚ ਡਰੋਨ ਦੀ ਆਵਾਜ਼ ਬੰਦ ਹੋ ਗਈ। ਬੀਐਸਐਫ ਦੇ ਜਵਾਨਾਂ ਨੂੰ ਡਰੋਨ ਦੇ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਣ ਦੀ ਆਵਾਜ਼ ਮਿਲੀ, ਪਰ ਵਾਪਸ ਜਾਣ ਦੀ ਆਵਾਜ਼ ਮਹਿਸੂਸ ਨਹੀਂ ਹੋਈ। ਇਸ ਤੋਂ ਬਾਅਦ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਕਰੀਬ ਇਕ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਪੁਲ-ਮੌਰਾਂ ਦੇ ਖੇਤਾਂ 'ਚੋਂ ਡਰੋਨ ਨੂੰ ਬਰਾਮਦ ਕੀਤਾ ਗਿਆ। ਡਰੋਨ ਨਾਲ ਪੀਲੇ ਰੰਗ ਦਾ ਇੱਕ ਵੱਡਾ ਪੈਕਟ ਬੰਨ੍ਹਿਆ ਹੋਇਆ ਸੀ। ਫਿਲਹਾਲ ਸੁਰੱਖਿਆ ਕਾਰਨਾਂ ਕਰਕੇ ਇਸ ਨੂੰ ਖੋਲ੍ਹਿਆ ਨਹੀਂ ਗਿਆ ਹੈ।

  1. Love Horoscope: ਪ੍ਰੇਮ ਜੀਵਨ ਵਿੱਚ ਮਿਲੇਗੀ ਪੂਰੀ ਆਜ਼ਾਦੀ, ਜਾਣੋ ਆਪਣਾ ਲਵ ਰਾਸ਼ੀਫਲ
  2. ਨਸ਼ੇ ਦੀ ਓਵਰਡੋਜ਼ ਨਾਲ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਪਬਲਿਕ ਬਾਥਰੂਮ ’ਚੋਂ ਮਿਲੀ ਲਾਸ਼
  3. ਭਾਰਤੀ ਹਵਾਈ ਸੈਨਾ ਨੇ ਮਿਗ-21 ਲੜਾਕੂ ਜਹਾਜ਼ਾਂ ਨੂੰ ਅਸਥਾਈ ਤੌਰ 'ਤੇ ਹਟਾਇਆ

ਸ਼ੁੱਕਰਵਾਰ ਰਾਤ ਨੂੰ ਤਿੰਨ ਡਰੋਨ ਢੇਰ ਕੀਤੇ ਗਏ: ਬੀਤੇ ਦਿਨਾਂ ਦੀ ਗੱਲ ਕਰੀਏ, ਤਾਂ ਸੀਮਾ ਸੁਰੱਖਿਆ ਬਲਾਂ (ਬੀਐਸਐਫ) ਦੇ ਜਵਾਨਾਂ ਨੇ ਅੰਮ੍ਰਿਤਸਰ ਸੈਕਟਰ ਵਿੱਚ ਹੀ ਬੀਐਸਐਫ ਨੇ ਇੱਕੋ ਰਾਤ ਵਿੱਚ ਤਿੰਨ ਡਰੋਨਾਂ ਨੂੰ ਡੇਗਿਆ। ਜਿਸ ਵਿੱਚੋਂ ਇੱਕ ਡਰੋਨ ਧਾਰੀਵਾਲ ਵਿੱਚ, ਦੂਜਾ ਰਤਨਾ ਖੁਰਦ ਵਿੱਚ ਸੁੱਟਿਆ ਗਿਆ, ਜਦਕਿ ਤੀਜਾ ਡਰੋਨ ਪਾਕਿਸਤਾਨੀ ਸਰਹੱਦ 'ਚ ਡਿੱਗਿਆ। ਪਿਛਲੇ ਦੋ ਦਿਨਾਂ ਵਿੱਚ ਸੁੱਟੇ ਗਏ ਡਰੋਨ ਇੱਕੋ ਕਿਸਮ ਦੇ ਸਨ, ਕਵਾਡਕੋਪਟਰ DJI ਮੈਟ੍ਰਿਕਸ 300 RTK। ਜੋ ਪਾਕਿਸਤਾਨੀ ਤਸਕਰ ਸਰਹੱਦ ਪਾਰੋਂ ਛੋਟੀਆਂ ਅਤੇ ਘੱਟ ਵਜ਼ਨ ਦੀਆਂ ਖੇਪਾਂ ਲੈਣ ਲਈ ਕਰਦੇ ਹਨ। ਇਹ ਖੇਪ 3 ਤੋਂ 5 ਕਿਲੋਗ੍ਰਾਮ ਭਾਰ ਚੁੱਕਣ ਦੇ ਸਮਰੱਥ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.