ETV Bharat / state

ਹਰਦੀਪ ਪੁਰੀ ਦਾ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ 'ਤੇ ਵੱਡਾ ਬਿਆਨ - ਹਰਦੀਪ ਪੁਰੀ ਨੇ ਕੇਜਰੀਵਾਲ 'ਤੇ ਸਾਧੇ ਨਿਸ਼ਾਨੇ

ਅੰਮ੍ਰਿਤਸਰ ਫੇਰੀ ਦੌਰਾਨ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਾਂਗਰਸ ਦੇ ਮੁੱਖ ਮੰਤਰੀ ਬਾਰੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚਾਹੇ ਢਾਈ-ਢਾਈ ਸਾਲ ਦੀ ਬਜਾਏ ਹਫ਼ਤੇ ’ਚ ਇਕ ਦਿਨ ਚੰਨੀ ਤੇ ਇਕ ਦਿਨ ਸਿੱਧੂ ਨੂੰ ਮੁੱਖ ਮੰਤਰੀ ਬਣਾ ਦੇਣ ਤੇ 7ਵੇਂ ਦਿਨ ਲਈ ਟਾਸ ਕਰ ਲੈਣ ਪਰ ਉਹ ਪੰਜਾਬ ਦਾ ਕੁੱਝ ਭਲਾ ਨਹੀਂ ਕਰ ਸਕਦੇ।

ਹਰਦੀਪ ਪੁਰੀ ਦਾ ਕਾਂਗਰਸ ਦੇ ਮੁੱਖ ਚਿਹਰੇ 'ਤੇ ਵੱਡਾ ਬਿਆਨ

author img

By

Published : Feb 6, 2022, 9:36 PM IST

Updated : Feb 6, 2022, 9:42 PM IST

ਅੰਮ੍ਰਿਤਸਰ: ਪੰਜਾਬ ਵਿੱਚ ਜਿੱਥੇ ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਲਈ ਰਾਹੁਲ ਗਾਂਧੀ ਪਹੁੰਚੇ ਹਨ। ਉਥੇ ਹੀ ਵੱਖ-ਵੱਖ ਪਾਰਟੀਆਂ ਵੱਲੋਂ ਚੰਨੀ ਤੇ ਸ਼ਬਦੀ ਵਾਰ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਅੰਮ੍ਰਿਤਸਰ ਫੇਰੀ ਦੌਰਾਨ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਾਂਗਰਸ ਦੇ ਮੁੱਖ ਮੰਤਰੀ ਬਾਰੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਚਾਹੇ ਢਾਈ-ਢਾਈ ਸਾਲ ਦੀ ਬਜਾਏ ਹਫ਼ਤੇ ’ਚ ਇਕ ਦਿਨ ਚੰਨੀ ਤੇ ਇਕ ਦਿਨ ਸਿੱਧੂ ਨੂੰ ਮੁੱਖ ਮੰਤਰੀ ਬਣਾ ਦੇਣ ਤੇ 7ਵੇਂ ਦਿਨ ਲਈ ਟਾਸ ਕਰ ਲੈਣ ਪਰ ਉਹ ਪੰਜਾਬ ਦਾ ਕੁੱਝ ਭਲਾ ਨਹੀਂ ਕਰ ਸਕਦੇ।

ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ 'ਤੇ ਸਾਧੇ ਨਿਸ਼ਾਨੇ

ਇਸ ਮੌਕੇ ਗੱਲਬਾਤ ਕਰਦਿਆਂ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।ਅਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਕਾਸਸ਼ੀਲ ਨੀਤੀ ਦੇ ਨਾਲ ਪੰਜਾਬ ਵਿੱਚ ਚੋਣਾਂ ਲੜ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੇ ਹਾਂ, ਜਿਸ ਵਿੱਚ ਸਾਨੂੰ ਸ੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੀ ਸੰਭਾਵਨਾ ਬਿਲਕੁਲ ਨਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਕਾਸ 'ਤੇ ਦੇਸ਼ ਭਰ ਦੇ 5 ਸੂਬਿਆਂ ਵਿੱਚ ਚੋਣ ਲੜ ਰਹੇ ਹਨ, ਜਿੱਥੇ ਉਮੀਦਵਾਰਾਂ ਨੂੰ ਜਨਤਾ ਦਾ ਪੂਰਨ ਸਮਰਥਨ ਮਿਲ ਰਿਹਾ ਹੈ। ਪੰਜਾਬ ਵਿੱਚ ਲੋਕ ਕਾਂਗਰਸ ਸਰਕਾਰ ਦੇ 5 ਸਾਲ ਦੇ ਕਾਰਜਕਾਲ ਤੋਂ ਪੂਰੀ ਤਰ੍ਹਾਂ ਅੱਕੇ ਦਿਖਾਈ ਦੇ ਰਹੇ ਹਨ।

ਹਰਦੀਪ ਪੁਰੀ ਦਾ ਕਾਂਗਰਸ ਦੇ ਮੁੱਖ ਚਿਹਰੇ 'ਤੇ ਵੱਡਾ ਬਿਆਨ

ਕੇਜਰੀਵਾਲ 'ਤੇ ਸਾਧੇ ਨਿਸ਼ਾਨੇ

ਕੇਜਰੀਵਾਲ ਵੱਲੋਂ ਮਹਾਂਮਾਰੀ ਸਮੇਂ ਦਿੱਲੀ ਵਿੱਚ ਮੁਹੱਲਾ ਕਲੀਨਿਕ ਦੀ ਹਵਾ ਨਿਕਲਦੀ ਦਿਖਾਈ ਦਿੱਤੀ ਹੈ। ਜਿਸਦੇ ਚੱਲਦੇ ਲੋਕ ਹਾਹਾਕਾਰ ਕਰ ਰਹੇ ਸਨ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੀ ਦਿੱਲੀ ਦੇ ਲੋਕਾਂ ਦੀ ਸਾਰ ਲਈ ਸੀ, ਇਸ ਕਾਰਨ ਹੁਣ ਜਰੂਰਤ ਹੈ। ਪੰਜਾਬ ਵਿੱਚ ਮਜਬੂਤ ਸਰਕਾਰ ਦੇਣ ਦੀ ਜੋ ਕੇਵਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਦੇ ਸਕਦੇ ਹਨ।

ਹਰਦੀਪ ਪੁਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਪੁੱਛਿਆ ਗਿਆ ਕਿ ਜੇਕਰ ਪੰਜਾਬ ਵਿੱਚ ਤੁਹਾਡੀ ਸਰਕਾਰ ਬਣਦੀ ਹੈ ਤੇ ਤੁਸੀਂ ਕੀ ਕਰੋਗੇ। ਸਾਡੇ ਸਿਸਟਮ ਵਿੱਚ ਕੁੱਝ ਕਮਜ਼ੋਰੀ ਹੈ ਨਸ਼ਾ ਕਿਥੋਂ ਆ ਰਿਹਾ ਹੈ। ਜਿਹੜੇ ਨਸ਼ਾ ਵੇਚਦੇ ਹਨ, ਉਨ੍ਹਾਂ ਨੂੰ ਪ੍ਰੋਟੈਕਸ਼ਨ ਕੌਣ ਦੇ ਰਿਹਾ ਸਰਕਾਰ ਚਾਹੀਦੀ ਹੈ, ਸਾਫ ਸੁਥਰੀ ਨਸ਼ਾ ਵਿਰੋਧੀ ਹੋਵੇ।

ਅੰਮ੍ਰਿਤਸਰ ਵਿੱਚ ਭਾਜਪਾ ਵੱਲੋਂ ਵਿਕਾਸ

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਦੌਰਾਨ ਅੰਮ੍ਰਿਤਸਰ ਵਿੱਚ 5 ਆਕਸੀਜਨ ਪਲਾਂਟ ਭਾਜਪਾ ਨੇ ਲਗਵਾਏ ਹਨ, ਪੰਜਾਬ ਦਾ ਕਰਜ਼ਾ ਇਸ ਸਮੇਂ 2 ਲੱਖ 82 ਹਜ਼ਾਰ ਕਰੋੜ ਰੁਪਏ ਹਨ, ਜੋ ਕਿ ਵੱਧਦਾ ਜਾ ਰਿਹਾ ਹੈ। ਸਾਡੀ ਭਾਜਪਾ ਦੀ ਸਰਕਾਰ ਮਣੀਪੁਰ ਗੋਆ, ਯੂਪੀ ਵਿੱਚ ਆ ਰਹੀ ਹੈ ਤੇ ਪੰਜਾਬ ਵਿੱਚ ਵੀ ਸਾਡੇ ਜਿਹੜੇ ਉਮੀਦਵਾਰ ਹਨ ਜੋ ਬੜੇ ਸੋਚ ਸਮਝ ਕੇ ਚੁਣੇ ਹਨ।

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦਾ ਆਪਣਾ ਸੰਕਲਪ ਹੈ, ਨਰਿੰਦਰ ਮੋਦੀ ਪੰਜਾਬ ਆਉਣਾ ਚਾਹੁੰਦੇ ਸਨ। ਉਨ੍ਹਾਂ ਨੂੰ ਰੋਕਿਆ ਗਿਆ, ਇਸ ਤੋਂ ਪਤਾ ਲੱਗਦਾ ਕਿ ਵਿਰੋਧੀਆਂ ਦੀ ਸੋਚ ਕਿਸ ਤਰ੍ਹਾਂ ਦੀ ਹੈ, ਪਰ ਨਰਿੰਦਰ ਮੋਦੀ ਪੰਜਾਬ ਲਈ ਵੱਡੇ-ਵੱਡੇ ਪਲਾਨ ਲੈਕੇ ਆਏ ਸਨ। ਨਰਿੰਦਰ ਮੋਦੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਹੈ ਕਾਂਗਰਸ ਨੇ ਇਹ ਰਸਤਾ ਨਾ ਖੋਲ੍ਹਣ 'ਤੇ ਪੂਰਾ ਜੋਰ ਲਗਾ ਦਿੱਤਾ।

ਇਹੀ ਵੀ ਪੜੋ:- ਪੰਜਾਬ 'ਚ ਮੁੜ ਖੁੱਲ੍ਹਣਗੇ ਸਰਕਾਰੀ ਸਕੂਲ, ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ

Last Updated : Feb 6, 2022, 9:42 PM IST

For All Latest Updates

ETV Bharat Logo

Copyright © 2025 Ushodaya Enterprises Pvt. Ltd., All Rights Reserved.