ਅੰਮ੍ਰਿਤਸਰ: ਪੰਜਾਬ ਵਿੱਚ ਇਸ ਸਮੇਂ ਕਾਨੂੰਨ ਵਿਵਸਥਾ ਡਗਮਗਾਉਂਦੀ ਹੋਈ ਨਜ਼ਰ ਆ ਰਹੀ ਹੈ। ਆਏ ਦਿਨੀਂ ਲੁੱਟ ਖੋਹ ਦੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ ਅਤੇ ਲੁਟੇਰੇ ਬੇਖੌਫ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਇਸਲਾਮਾਬਾਦ ਇਲਾਕੇ ਦਾ ਹੈ ਜਿੱਥੇ ਸਵੇਰੇ ਤੜਕਸਾਰ ਇਕ ਪਤੀ-ਪਤਨੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਨਤਮਸਤਕ ਹੋਣ ਜਾ ਰਹੇ ਸਨ ਤਾਂ ਰਸਤੇ ਵਿੱਚ ਹੀ ਲੁਟੇਰਿਆਂ ਵੱਲੋਂ ਉਹਨਾਂ ਨੂੰ ਰੋਕ ਕੇ ਤੇਜ਼ਧਾਰ ਹਥਿਆਰਾਂ ਦੇ ਜੋਰ ਤੇ ਉਨ੍ਹਾਂ ਤੋਂ ਲੁੱਟ ਕੀਤੀ ਅਤੇ ਉਨ੍ਹਾਂ ਤੋਂ ਸੋਨੇ ਦੀ ਚੈਨ, ਸੋਨੇ ਦੀਆਂ ਚੂੜੀਆਂ ਅਤੇ ਕੁਝ ਨਕਦੀ ਲੁੱਟ ਕੇ ਫਰਾਰ ਹੋ ਗਏ ਅਤੇ ਇਹ ਲੁੱਟ ਦੀ ਸਾਰੀ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਿਸ ਤੋਂ ਬਾਅਦ ਲੁੱਟ ਦਾ ਸ਼ਿਕਾਰ ਹੋਏ ਪੀੜਤ ਵਿਅਕਤੀ ਵੱਲੋਂ ਸੀਸੀਟੀਵੀ ਦੇ ਅਧਾਰ ਉਪਰ ਥਾਣਾ ਗੇਟ ਹਕੀਮਾ ਪੁਲਿਸ ਨੂੰ ਸੂਚਿਤ ਕਰਕੇ ਆਪਣੀ ਰਿਪੋਰਟ ਦਰਜ ਕਰਵਾਈ ਅਤੇ ਹੁਣ ਪੀੜਤ ਵਿਅਕਤੀ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ।
ਮਾਮਲਾ ਦਰਜ : ਦੂਸਰੇ ਪਾਸੇ ਇਸ ਮਾਮਲੇ ਵਿੱਚ ਥਾਣਾ ਗੇਟ ਹਕੀਮਾ ਦੇ ਥਾਣਾ ਮੁੱਖੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਹੈ ਕਿ ਅਜੇ ਬਾਵਾ ਨਾਮਕ ਵਿਅਕਤੀ ਤੋਂ ਸਵੇਰੇ ਕੁਝ ਲੁਟੇਰਿਆਂ ਵੱਲੋਂ ਲੁੱਟ ਕੀਤੀ ਗਈ ਹੈ। ਜਿਸ ਦੀ ਦਰਖਾਸਤ ਉਨ੍ਹਾਂ ਕੋਲ ਆਈ ਹੈ ਅਤੇ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲਦ ਹੀ ਪੁਲਿਸ ਇਹਨਾਂ ਲੁਟੇਰਿਆਂ ਨੂੰ ਵੀ ਗ੍ਰਿਫ਼ਤਾਰ ਕਰ ਲਵੇਗੀ।
- Accident in Khanna: ਤੇਜ਼ ਰਫ਼ਤਾਰ ਕਾਰ ਚਾਲਕ ਨੇ ਮੋਟਰਸਾਈਕਲ ਸਵਾਰ ਪਰਿਵਾਰ ਨੂੰ ਮਾਰੀ ਟੱਕਰ, 4 ਸਾਲਾ ਮਾਸੂਮ ਦੀ ਮੌਤ, 3 ਗੰਭੀਰ
- ਨੌਕਰੀ ਨਾ ਮਿਲੀ ਤਾਂ ਪਰਿਵਾਰ ਪਾਲਣ ਲਈ ਬਣਾ ਲਿਆ ਮੋਟਰਸਾਈਕਲ ਚੋਰ ਗਿਰੋਹ, 6 ਮੋਟਰਸਾਈਕਲਾਂ ਸਣੇ 4 ਗ੍ਰਿਫ਼ਤਾਰ
- ਨਿਹੰਗ ਜਥੇਬੰਦੀ ਨੇ ਲੁਧਿਆਣਾ ਵਿੱਚ ਕੀਤੀ ਇਕੱਤਰਤਾ, ਬਲਦੇਵ ਸਿੰਘ ਦੇ ਕਤਲ ਮਾਮਲੇ 'ਚ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਰੱਖੀ ਮੰਗ
ਗ੍ਰਿਫਤਾਰ ਕਦੋਂ ਤੱਕ :ਜ਼ਿਕਰਯੋਗ ਹੈ ਕਿ ਆਏ ਦਿਨ ਹੀ ਅੰਮ੍ਰਿਤਸਰ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਆਮ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਅਤੇ ਲੁਟੇਰਿਆਂ ਨੂੰ ਵੀ ਪੁਲਸ ਦਾ ਕੋਈ ਡਰ ਖ਼ੌਫ਼ ਨਜ਼ਰ ਨਹੀਂ ਆ ਰਿਹਾ ਹਾਲਾਂਕਿ ਪੁਲਸ ਅਧਿਕਾਰੀਆਂ ਵੱਲੋਂ ਆਪਣੀ ਛਵੀ ਬਚਾ ਕੇ ਰੱਖਣ ਲਈ ਸਮੇਂ ਸਮੇਂ 'ਤੇ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾ ਰਿਹਾ ਹੈ ਲੇਕਿਨ ਫਿਰ ਵੀ ਲੁਟੇਰੇ ਬੇਖੌਫ ਹੋਕੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਥਾਣਾ ਗੇਟ ਹਕੀਮਾ ਪੁਲਿਸ ਇਨ੍ਹਾਂ ਤਿੰਨ ਲੁਟੇਰਿਆਂ ਨੂੰ ਕਦੋਂ ਤੱਕ ਗ੍ਰਿਫਤਾਰ ਕਰਦੀ ਹੈ।