ਅੰਮ੍ਰਿਤਸਰ : ਬੀਤੇ ਦਿਨੀਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਜਾਰੀ ਕੀਤੀ ਗਈ ਵੀਡੀਓ ਉਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਨੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਲਾਇਆ ਹੈ ਜਿਹੜੇ ਲੋਕਾਂ ਉਤੇ ਕੇਸ ਦਰਜ ਕੀਤਾ ਹੈ, ਜਿਨ੍ਹਾਂ ਨੂੰ ਫੜ ਕੇ ਬਾਹਰਲੀਆਂ ਜੇਲ੍ਹਾਂ ਵਿੱਚ ਭੇਜਿਆ ਗਿਆ ਹੈ, ਉਨ੍ਹਾਂ ਲਈ ਕਾਨੂੰਨੀ ਚਾਰਾਜ਼ੋਈ ਕਰਨ ਲਈ ਸ਼੍ਰੋਮਣੀ ਕਮੇਟੀ ਵਕੀਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਹੋਰ ਪੰਥ ਦਰਦੀਆਂ ਦੀ ਅਪੀਲ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਨੌਜਵਾਨਾਂ ਨੂੰ ਛੱਡਿਆ ਵੀ ਗਿਆ ਹੈ।
ਨੌਜਵਾਨਾਂ ਉਤੇ ਲੱਗੀਆਂ ਧਾਰਾਵਾਂ ਦਾ ਅਦਾਲਤ ਕਰੇਗੀ ਫੈਸਲਾ : ਪੱਤਰਕਾਰ ਵੱਲੋਂ ਪੁੱਛੇ ਗਏ ਸਵਾਲ ਉਤੇ ਬੋਲਦਿਆਂ ਗਰੇਵਾਲ ਨੇ ਕਿਹਾ ਕਿ ਪੁਲਿਸ ਵੱਲੋਂ ਜਿਨ੍ਹਾਂ ਨੌਜਵਾਨਾਂ ਉਤੇ ਸਰਕਾਰ ਵੱਲੋਂ ਐੱਨਐੱਸਏ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਏ ਹਨ, ਇਸਦਾ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਕੋਰਟ ਕਰੇਗੀ ਜਿਹੜੇ ਉਹਨਾਂ ਤੇ ਦੋਸ਼ ਲਗਾਏ ਗਏ ਹਨ ਉਹ ਦੋਸ਼ ਕਿੰਨੇ ਸੱਚੇ ਹਣ ਕਿੰਨੇ ਝੂਠੇ ਹਨ, ਇਹ ਕੋਰਟ ਹੀ ਫੈਸਲਾ ਕਰੇਗੀ। ਜਿਹੜਾ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਦੇਣ ਦੀ ਗੱਲ ਹੈ ਉਹ ਫੈਸਲਾ ਸ਼੍ਰੋਮਣੀ ਕਮੇਟੀ ਹੀ ਕਰੇਗੀ ਫਿਰ ਚਾਹੇ ਉਹ ਅੰਮ੍ਰਿਤਪਾਲ ਸਿੰਘ ਹੋਵੇ ਜਾਂ ਕੋਈ ਹੋਰ ਨੌਜਵਾਨ।
ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਜਥੇਦਾਰ ਸਾਹਿਬਾਨ ਕੋਲ : ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਸਿਰਫ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਕੋਲ ਹੈ। ਅੰਮ੍ਰਿਤਪਾਲ ਸਿੰਘ ਨੇ ਜਥੇਦਾਰ ਸਾਹਿਬ ਕੋਲ ਮੰਗ ਕੀਤੀ ਹੈ ਕਿ ਸਰਬੱਤ ਖਾਲਸਾ ਬੁਲਾਇਆ ਜਾਵੇ, ਪਰ ਇਹ ਫੈਸਲਾ ਜਥੇਦਾਰ ਦਾ ਹੈ, ਜੇਕਰ ਉਨ੍ਹਾਂ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਲੋੜ ਪਵੇਗੀ ਤਾਂ ਉਹ ਜ਼ਰੂਰ ਇਹ ਫੈਸਲਾ ਲੈਣਗੇ। ਉਨ੍ਹਾਂ ਕਿਹਾ ਕਿ ਪਿਹਲਾਂ ਕਿਸ ਨੇ ਸਰਬੱਤ ਖਾਲਸਾ ਬੁਲਾਇਆ ਉਸਦੇ ਜੱਥੇਦਾਰ ਕੌਣ ਬਣੇ ਮੈਂ ਉਹ ਗੱਲ ਨਹੀਂ ਕਰਨਾ ਚਾਹੁੰਦਾ।
ਇਹ ਵੀ ਪੜ੍ਹੋ : Sarbat Khalsa: ਆਖਿਰ ਕੀ ਹੁੰਦਾ ਹੈ ਸਰਬੱਤ ਖ਼ਾਲਸਾ, ਜਥੇਦਾਰ ਨੂੰ ਕਿਉਂ ਕੀਤੀ ਜਾ ਰਹੀ ਸਰਬੱਤ ਖਾਲਸਾ ਸੱਦਣ ਦੀ ਅਪੀਲ, ਪੜ੍ਹੋ ਪੂਰਾ ਇਤਿਹਾਸ
ਪੱਤਰਕਾਰ ਵੱਲੋਂ ਅੰਮ੍ਰਿਤਪਾਲ ਬਾਰੇ ਪੁੱਛੇ ਗਏ ਸਵਾਲ ਉਤੇ ਬੋਲਦਿਆਂ ਗਰੇਵਾਲ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਗ੍ਰਿਫ਼ਤਾਰੀ ਪੁਲਿਸ ਨੂੰ ਦੇਣੀ ਹੈ ਇਹ ਪੁਲਿਸ ਦੇਖੇ ਜਾਂ ਅੰਮ੍ਰਿਤਪਾਲ ਦੇਖੇ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਲੱਖਾਂ ਸ਼ਰਧਾਲੂ ਆਉਂਦੇ ਹਨ ਉਨ੍ਹਾਂ ਸ਼੍ਰੋਮਣੀ ਕਮੇਟੀ ਨਹੀਂ ਰੋਕ ਸਕਦੀ। ਅੰਮ੍ਰਿਤਪਾਲ ਸਿੰਘ ਵੀ ਸ਼ਰਧਾਲੂਆਂ ਵਾਂਗ ਹੈ, ਉਸ ਨੇ ਕਦੋਂ ਸਰੰਡਰ ਕਰਨਾ ਹੈ ਜਾਂ ਨਹੀਂ ਕਰਨਾ ਹੈ ਇਸ ਬਾਰੇ ਉਹ ਖੁਦ ਬਿਹਤਰ ਜਾਣਦੇ ਹਨ।
ਇਹ ਵੀ ਪੜ੍ਹੋ : ਅਮਰੀਕਾ 'ਚ ਖਾਲਿਸਤਾਨੀ ਸਮਰਥਕਾਂ ਨੇ ਸੀਐੱਮ ਮਾਨ ਦੇ ਬੱਚਿਆਂ ਨੂੰ ਧਮਕਾਇਆ, ਘਿਰਾਓ ਕਰਨ ਲਈ ਮਤਾ ਕੀਤਾ ਪਾਸ
ਕੇਂਦਰ ਨੂੰ ਅਪੀਲ : ਉਨ੍ਹਾਂ ਕਿਹਾ ਕਿ ਅਸੀ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਪੰਜਾਬ ਵੱਲ ਧਿਆਨ ਦਿਓ ਵਾਕਿਆ ਹੀ ਪੰਜਾਬ ਦਾ ਮਾਹੌਲ ਖਰਾਬ ਨਾ ਕਰਨ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਦੇਸ਼ ਨੂੰ ਬਚਾਇਆ ਹੈ ਦੇਸ਼ ਨੂੰ ਖੜਾ ਕੀਤਾ ਹੈ। ਸਿੱਖਾਂ ਦਾ ਦੇਸ਼ ਲਈ ਬਹੁਤ ਵੱਡਾ ਰੋਲ ਹੈ। ਅਮਿਤ ਸ਼ਾਹ ਨੂੰ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਮਾਹੌਲ ਨੂੰ ਸਮਝਨ ਜਿਹੜੀ ਇੱਥੋਂ ਦੀ ਪੰਜਾਬ ਸਰਕਾਰ ਦੀਆ ਨਾਲਾਇਕੀਆਂ ਕਰਕੇ ਮਾਹੌਲ ਖਰਾਬ ਹੋਇਆ ਉਸ ਨੂੰ ਸੁਲਝਾਉਣਾ ਦੀ ਕੋਸ਼ਿਸ਼ ਕਰਨ।
ਇਹ ਵੀ ਪੜ੍ਹੋ : Amritpal case: 360 'ਚੋਂ ਪੰਜਾਬ ਪੁਲਿਸ ਨੇ 348 ਨੌਜਵਾਨ ਕੀਤੇ ਰਿਹਾਅ, ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁਲਿਸ ਨੇ ਦਿੱਤੀ ਸਫ਼ਾਈ
ਸਮਝਦਾਰੀ ਨਾਲ ਜਥੇਬੰਦੀ ਚਲਾ ਰਿਹਾ ਸੀ ਅੰਮ੍ਰਿਤਪਾਲ : ਗਰੇਵਾਲ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਸਮਝਦਾਰੀ ਨਾਲ ਇਕ ਜਥੇਬੰਦੀ ਚਲਾ ਰਹੀ ਸੀ, ਸ਼੍ਰੋਮਣੀ ਕਮੇਟੀ ਵੱਲੋਂ ਇਸ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਗਈ। ਅਸੀਂ ਸਿਰਫ ਪਰਿਵਾਰ ਨਾਲ ਸੰਪਰਕ ਕੀਤਾ ਸੀ, ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆਇਆ ਸੀ ਕਾਨੂੰਨੀ ਸਹਾਇਤਾ ਦੇਣ ਲਈ। ਉਨ੍ਹਾਂ ਦਾ ਪਰਿਵਾਰ ਤੇ ਉਨ੍ਹਾਂ ਦੇ ਸਾਥੀ ਬੜੇ ਸਮਝਦਾਰ ਹਨ ਅਸੀਂ ਸਮਝਦੇ ਹਾਂ ਸ਼੍ਰੋਮਣੀ ਕਮੇਟੀ ਨੂੰ ਇਸ ਵਿੱਚ ਦਖਲ ਦੇਣ ਦੀ ਕੋਈ ਲੋੜ ਨਹੀਂ। ਉਨ੍ਹਾਂ ਕਿਹਾ ਕਿ ਪੁਲਿਸ ਨੇ ਨੌਜਵਾਨਾਂ ਨੂੰ ਨਾਜਾਇਜ਼ ਫੜਿਆ ਹੈ, ਉਨ੍ਹਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ।