ETV Bharat / state

ਪੰਥ ਰਤਨ ਗੁਰਚਰਨ ਸਿੰਘ ਟੌਹੜਾ ਕਾਲਜ ਵਿਖੇ ਪੰਜ ਰੋਜ਼ਾ ਹੋਵੇਗਾ ਗੁਰਬਾਣੀ ਸੰਥਿਆ: ਜਥੇਦਾਰ ਸ੍ਰੀ ਅਕਾਲ ਤਖ਼ਤ

ਪਟਿਆਲਾ ਦੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਕਾਲਜ (Panth Ratan Gurcharan Singh Tohra College, Patiala) ਵਿੱਚ 5 ਰੋਜ਼ਾ ਸਮਾਗਮ ਕਰਵਾਇਆਂ ਜਾ ਰਿਹਾ ਹੈ। ਇਸ ਸਮਾਗਮ ਵਿੱਚ ਵੱਖ-ਵੱਖ ਸਿੱਖ ਵਿਦਵਾਨ ਪਹੁੰਚ ਰਹੇ ਹਨ। ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੋੜਨਗੇ।

ਪੰਥ ਰਤਨ ਗੁਰਚਰਨ ਸਿੰਘ ਟੌਹੜਾ ਕਾਲਜ ‘ਚ ਪੰਜ ਰੋਜ਼ਾ ਸਮਾਗਮ

author img

By

Published : Oct 9, 2021, 7:54 AM IST

ਅੰਮ੍ਰਿਤਸਰ: ਸਿੱਖ ਧਰਮ (Sikhism) ਦੇ ਪ੍ਰਚਾਰ ਨੂੰ ਲੈ ਕੇ ਸਮੇਂ-ਸਮੇਂ ‘ਤੇ ਸਿੱਖ ਆਗੂਆਂ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਗਏ ਹਨ। ਇੱਕ ਪਾਸੇ ਜਿੱਥੇ ਗੁਰੂ ਘਰਾਂ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਪਿੰਡਾਂ (Villages), ਸਕੂਲਾਂ (schools), ਕਾਲਜਾ (colleges) ਤੇ ਯੂਨੀਵਰਸਿਟੀਆਂ (universities) ਵਿੱਚ ਵੀ ਸਮਾਗਮ ਕਰਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਗੁਰੂ ਬਾਣੀ ਤੇ ਸਿੱਖੀ ਸਰੂਪ ਨਾਲ ਜੋੜ ਲਈ ਉਪਰਾਲੇ ਕੀਤੇ ਜਾ ਰਹੇ ਹਨ। ਪਟਿਆਲਾ ਦੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਕਾਲਜ (Panth Ratan Gurcharan Singh Tohra College, Patiala) ਵਿੱਚ 5 ਰੋਜ਼ਾ ਸਮਾਗਮ ਕਰਵਾਇਆਂ ਜਾ ਰਿਹਾ ਹੈ। ਇਸ ਸਮਾਗਮ ਵਿੱਚ ਵੱਖ-ਵੱਖ ਸਿੱਖ ਵਿਦਵਾਨ ਪਹੁੰਚ ਰਹੇ ਹਨ। ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੋੜਨਗੇ।

ਪੰਥ ਰਤਨ ਗੁਰਚਰਨ ਸਿੰਘ ਟੌਹੜਾ ਕਾਲਜ ‘ਚ ਪੰਜ ਰੋਜ਼ਾ ਸਮਾਗਮ

ਸ੍ਰੀ ਅਕਾਲ ਤਖਤ ਸਾਹਿਬ (Sri Akal Takhat Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Giani Harpreet Singh) ਨੇ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਸਮਾਗਮ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿੱਚ ਸਿੱਖ ਸੰਪਰਦਾਵਾਂ ਸਿੱਖ ਜਥੇਬੰਦੀਆ ਅਤੇ ਗੁਰਮਿਤ ਵਿਦਿਆਲਿਆਂ ਦੇ ਵਿਦਿਆਰਥੀਆਂ (Students) ਨੂੰ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਸਿੱਖ 5 ਬਾਣੀਆਂ ਦਾ ਨਿਤਨੇਮੀ ਹੋਣ ਚਾਹੀਦਾ ਹੈ। ਜੋ ਕਿ ਗੁਰੂ ਸਾਹਿਬ ਦਾ ਹੁਕਮ ਵੀ ਹੈ।

ਜਥੇਦਾਰ ਦੀ ਅਪੀਲ

ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੋਰ ਕਾਲਜਾਂ, ਸਕੂਲਾਂ ਤੇ ਯੂਨੀਵਰਸਿਟੀਆਂ (Colleges, schools and universities) ਨੂੰ ਸਿੱਖ ਧਰਮ ਦੇ ਪ੍ਰਚਾਰ ਲਈ ਉਪਰਾਲੇ ਕਰਨ ਦੀ ਵੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਧਰਮ ਦੇ ਪ੍ਰਚਾਰ ਲਈ ਅਜਿਹੇ ਉਪਰਾਲਿਆ ਦੀ ਸਖ਼ਤ ਲੋੜ ਹੈ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਸਿੱਖ ਧਰਮ ਨਾਲ ਜੋੜਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਸਿੱਖ ਪੂਰੀ ਦੁਨੀਆ ਵਿੱਚ ਵਸੇ ਹੋਏ ਹਨ। ਜੇਕਰ ਹਰ ਸਿੱਖ ਸਿੱਖ ਧਰਮ ਦੇ ਪ੍ਰਚਾਰ ਕਰਨ ਵਿੱਚ ਆਪਣਾ ਥੋੜ੍ਹਾ ਜਿਹਾ ਵੀ ਯੋਗਦਾਨ ਪਾਉਦਾ ਹੈ, ਤਾਂ ਸਿੱਖ ਧਰਮ ਦਾ ਪ੍ਰਚਾਰ ਪੂਰੀ ਦੁਨੀਆ ਵਿੱਚ ਵੱਡੇ ਪੱਧਰ ‘ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਸਿੱਖ ਇੱਕ ਨਿਰਪੱਖ ਤੇ ਨਿਰਡਰ ਹੈ, ਸਿੱਖ ਨੂੰ ਸਿਰਫ਼ ਇੱਕ ਪ੍ਰਮਾਤਮਾ ਦਾ ਹੀ ਡਰ ਹੈ।

ਇਹ ਵੀ ਪੜ੍ਹੋ: ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸਬੰਧੀ ਸ਼੍ਰੋਮਣੀ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਈ ਇਕੱਤਰਤਾ

ETV Bharat Logo

Copyright © 2024 Ushodaya Enterprises Pvt. Ltd., All Rights Reserved.