ਅੰਮ੍ਰਿਤਸਰ: ਕੇਂਦਰ ਸਰਕਾਰ (Central Government) ਨੇ 20 ਕਰੋੜ ਦੀ ਲਾਗਤ ਨਾਲ ਜਲ੍ਹਿਆਂਵਾਲਾ ਬਾਗ (Jallianwala Bagh) ਦਾ ਨਵੀਨੀਕਰਨ ਕਰਵਾਇਆ ਹੈ। ਇਸ ਯਾਦਗਾਰ ਦਾ 28 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਜੀ ਵੱਲੋਂ ਵੀਡੀਓ ਕਾਨਫਰੰਸਿੰਗ (Video conferencing) ਰਾਹੀ ਉਦਘਾਟਨ ਕੀਤਾ ਗਿਆ ਸੀ।
ਪਰ ਅੰਮ੍ਰਿਤਸਰ (Amritsar) ਦੇ ਇਤਿਹਾਸਕ ਜਲ੍ਹਿਆਂਵਾਲੇ ਬਾਗ (Jallianwala Bagh) ਦੀ ਮੁਰੰਮਤ ਵਿਵਾਦਾਂ ਵਿੱਚ ਘਿਰ ਗਈ ਹੈ। ਅੰਮ੍ਰਿਤਸਰ (AMRITSAR) ਵਿੱਚ ਸਥਿਤ ਜਲ੍ਹਿਆਂਵਾਲਾ ਬਾਗ਼ ਪਿਛਲੇ ਡੇਢ ਸਾਲ ਤੋਂ ਨਵੀਨੀਕਰਨ ਦੇ ਨਾਂ ਤੇ ਬੰਦ ਕੀਤਾ ਹੋਇਆ ਸੀ।
ਦੱਸਿਆ ਜਾ ਰਿਹਾ ਕਿ ਵੀਹ ਕਰੋੜ ਰੁਪਿਆ ਨਵੀਨੀਕਰਨ ਦੇ ਨਾਂ ਤੇ ਖ਼ਰਚ ਕਰ ਦਿੱਤਾ ਗਿਆ ਹੈ। ਜਿਹੜੀ ਰਸਤੇ ਵਿਚ ਗੈਲਰੀ ਦੇ ਨਾਲ ਲੱਕੜ ਦੀਆਂ ਸਾਈਡਾਂ ਬਣਾਈਆਂ ਗਈਆਂ ਉਸ ਲੱਕੜ ਨੂੰ ਸਿਉਂਕ ਖਾ ਚੁੱਕੀ ਹੈ।
ਇਹ ਨਵੀਨੀਕਰਨ ਦੇ ਨਾਂ ਤੇ ਜਿਹੜਾ ਵੀਹ ਕਰੋੜ ਕੇਂਦਰ ਸਰਕਾਰ ਨੇ ਖ਼ਰਚਿਆ ਗਿਆ। ਇਹ ਜਲ੍ਹਿਆਂਵਾਲਾ ਬਾਗ਼ ਦੀ ਗਵਾਹੀ ਆਪ ਭਰ ਰਿਹਾ ਹੈ। ਲਗਾਤਾਰ ਸ਼ਹੀਦਾਂ ਦੇ ਪਰਿਵਾਰਾਂ ਵੱਲੋ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਜਲ੍ਹਿਆਂਵਾਲੇ ਬਾਗ਼ ਵਿਚ ਆਏ ਸੈਲਾਨੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਪਹਿਲਾਂ ਤਾਂ ਜਲ੍ਹਿਆਂਵਾਲਾ ਬਾਗ਼ ਬੰਦ ਕੀਤਾ ਗਿਆ ਸੀ। ਜੇ ਹੁਣ ਖੁੱਲ੍ਹ ਗਿਆ ਤੇ ਉਸਦੀ ਬਣਤਰ ਬਦਲ ਕੇ ਰੱਖ ਦਿੱਤੀ ਹੈ। 20 ਕਰੋੜ ਰੁਪਿਆ ਕਿਸੇ ਪਾਸੇ ਲਾਇਆ ਨਹੀਂ ਦਿਖ ਰਿਹਾ।
ਇਹ ਵੀ ਪੜ੍ਹੋ: ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਜਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ’ਤੇ ਚੁੱਕੇ ਸਵਾਲ