ETV Bharat / state

ਆਬਾਕਾਰੀ ਵਿਭਾਗ ਨੇ ਪਿੰਡ ਮੂਲੇ ਚੱਕ ਦੇ ਇੱਕ ਘਰ 'ਚੋਂ 400 ਲੀਟਰ ਨਜਾਇਜ਼ ਸ਼ਰਾਬ ਕੀਤੀ ਬਰਾਮਦ - Excise department recovered 400 liters of illicit liquor

ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ਦੇ ਇੱਕ ਘਰ ਵਿੱਚ ਆਬਾਕਾਰੀ ਵਿਭਾਗ ਤੇ ਹਲਕੇ ਦੇ ਸ਼ਰਾਬ ਠੇਕੇਦਾਰ ਵੱਲੋਂ ਸਾਂਝੇ ਤੌਰ 'ਤੇ ਛਾਪਾ ਮਾਰ ਕੇ 400 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ।

Excise department recovered 400 liters of illicit liquor from a house in village Mule Chakk
ਆਬਾਕਾਰੀ ਵਿਭਾਗ ਨੇ ਪਿੰਡ ਮੂਲੇ ਚੱਕ ਦੇ ਇੱਕ ਘਰ 'ਚੋਂ 400 ਲੀਟਰ ਨਜਾਇਜ਼ ਸ਼ਰਾਬ ਕੀਤੀ ਬਰਾਮਦ
author img

By

Published : Jul 25, 2020, 5:11 AM IST

ਅੰਮ੍ਰਿਤਸਰ: ਪੰਜਾਬ ਵਿੱਚ ਨਜਾਇਜ਼ ਸ਼ਰਾਬ ਦਾ ਧੰਦਾ ਦਿਨੋਂ ਦਿਨ ਵੱਧ ਫੁੱਲ ਰਿਹਾ ਹੈ। ਇਸ ਨਾਲ ਸਰਕਾਰ ਦੀ ਆਮਦਨ ਨੂੰ ਵੀ ਨੁਕਸਾਨ ਹੁੰਦਾ ਹੈ। ਭਾਂਵੇ ਕਿ ਸਰਕਾਰ ਨੇ ਨਜਾਇਜ਼ ਸ਼ਰਾਬ ਦੇ ਕਾਰੋਬਾਰ ਨੂੰ ਰੋਕਣ ਲਈ ਵਿਸ਼ੇਸ਼ ਜਾਂਚ ਟੀਮ ਵੀ ਬਣਾਈ ਹੈ ਪਰ ਫਿਰ ਵੀ ਇਹ ਕਾਰੋਬਾਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਕੁਝ ਇਸੇ ਤਰ੍ਹਾਂ ਦਾ ਹੀ ਵਰਤਾਰਾ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਅੰਮ੍ਰਿਤਸਰ ਦੇ ਪਿੰਡ ਮੂਲੇ ਚੱਕ ਦੇ ਇੱਕ ਘਰ ਵਿੱਚ ਆਬਾਕਾਰੀ ਵਿਭਾਗ ਤੇ ਹਲਕੇ ਦੇ ਸ਼ਰਾਬ ਠੇਕੇਦਾਰ ਵੱਲੋਂ ਸਾਂਝੇ ਤੌਰ 'ਤੇ ਛਾਪਾ ਮਾਰ ਕੇ 400 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ।

ਆਬਾਕਾਰੀ ਵਿਭਾਗ ਨੇ ਪਿੰਡ ਮੂਲੇ ਚੱਕ ਦੇ ਇੱਕ ਘਰ 'ਚੋਂ 400 ਲੀਟਰ ਨਜਾਇਜ਼ ਸ਼ਰਾਬ ਕੀਤੀ ਬਰਾਮਦ
ਅੰਮ੍ਰਿਤਸਰ ਦੇ ਉੱਤਰੀ ਹਲਕੇ ਦੇ ਐਕਸਾਈਜ ਇੰਸਪੈਕਟਰ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮੂਲੇ ਚੱਕ ਵਿੱਚ ਬਲਦੇਵ ਸਿੰਘ ਨਾਮਕ ਵਿਅਕਤੀ ਨਜਾਇਜ਼ ਸ਼ਰਾਬ ਦਾ ਧੰਧਾ ਕਰਦਾ ਹੈ। ਇਸ ਸੂਚਨਾ ਦੇ ਅਧਾਰ 'ਤੇ ਐਕਸਾਈਜ ਵਿਭਾਗ ਨੇ ਉਸਦੇ ਘਰ ਛਾਪਾ ਮਾਰਿਆ ਤਾਂ 2 ਡਰੱਮ ਸ਼ਰਾਬ ਦੇ ਕਾਬੂ ਕੀਤੇ ਗਏ ਜਿਸ ਦੀ ਮਾਤਰਾ 400 ਲੀਟਰ ਦੇ ਕਰੀਬ ਹੈ। ਉਨ੍ਹਾਂ ਕਿਹਾ ਮੁਲਜ਼ਮ ਭੱਜਣ ਵਿੱਚ ਕਾਮਯਾਬ ਹੋ ਗਏ ਹਨ। ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਾਨੂੰ ਕਾਫੀ ਸਮੇ ਤੋਂ ਸੂਚਨਾ ਮਿਲ ਰਹੀ ਸੀ ਕਿ ਬਲਦੇਵ ਸਿੰਘ ਜਿਸ ਨੇ ਆਪਣੇ ਘਰ ਵਿਚ ਮੁਰਗੀ ਖਾਣਾ ਖੋਲਿਆ ਹੋਇਆ ਹੈ ਤੇ ਨਜਾਇਜ਼ ਦੇਸੀ ਸ਼ਰਾਬ ਦਾ ਕਾਰੋਬਾਰ ਕਰਦਾ ਹੈ। ਉਨ੍ਹਾਂ ਕਿਹਾ ਨਜਾਇਜ਼ ਸ਼ਰਾਬ ਦੇ ਡਰੱਮਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਪਿੰਡ ਦੇ ਕਿਸੇ ਘਰ ਵਿੱਚੋਂ ਐਨੀ ਵੱਡੀ ਮਾਤਰਾਂ ਵਿੱਚ ਨਜਾਇਜ਼ ਸ਼ਰਾਬ ਦਾ ਮਿਲਣਾ ਸੂਬਾ ਸਰਕਾਰ ਦੇ ਦਾਅਵਿਆਂ 'ਤੇ ਕਈ ਪ੍ਰਕਾਰ ਦੇ ਸਵਾਲ ਖੜ੍ਹੇ ਕਰਦਾ ਹੈ। ਕੀ ਸਰਕਾਰ ਦੀ ਬਣਾਈ ਹੋਈ ਵਿਸ਼ੇਸ਼ ਜਾਂਚ ਟੀਮ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਹੀ?

ETV Bharat Logo

Copyright © 2025 Ushodaya Enterprises Pvt. Ltd., All Rights Reserved.