ਅੰਮ੍ਰਿਤਸਰ: ਸੋਸ਼ਲ ਮੀਡੀਆ ’ਤੇ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਆਵਾਰਾ ਕੁੱਤੇ ਛੋਟੇ ਛੋਟੇ ਬੱਚਿਆਂ ਜਾਂ ਰਾਹਗੀਰਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਜਿਸ ਕਰਕੇ ਲੋਕ ਇਨ੍ਹਾਂ ਅਵਾਰਾ ਕੁੱਤਿਆਂ ਤੋਂ ਨਫਰਤ ਕਰਦੇ ਹਨ ਲੇਕਿਨ ਸ਼ਹਿਰ ਵਿੱਚ ਇੱਕ ਅਲੱਗ ਹੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ।
ਅੰਮ੍ਰਿਤਸਰ ਵਾਸੀ ਰੇਖਾ ਨਾਮਕ ਲੜਕੀ ਵੱਲੋਂ ਅਵਾਰਾ ਕੁੱਤਿਆਂ ਨੂੰ ਅਪਣਾਇਆ ਜਾ ਰਿਹਾ ਹੈ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੇਖਾ ਨੇ ਦੱਸਿਆ ਕਿ ਉਸ ਕੋਲ ਕਰੀਬ 45 ਅਵਾਰਾ ਕੁੱਤੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਕਿਸੇ ਅਵਾਰਾ ਕੁੱਤੇ ਦਾ ਐਕਸੀਡੈਂਟ ਹੋ ਜਾਂਦਾ ਜਾਂ ਉਹ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਲੋਕ ਉਨ੍ਹਾਂ ਨੂੰ ਸੜਕਾਂ ’ਤੇ ਛੱਡ ਜਾਂਦੇ ਹਨ, ਪਰ ਰੇਖਾ ਉਨ੍ਹਾਂ ਬੇਸਹਾਰਾ ਕੁੱਤਿਆਂ ਦੀ ਪਰਵਰਿਸ਼ ਕਰਦੀ ਹੈ।
ਉਸ ਨੇ ਦੱਸਿਆ ਕਿ ਰੋਜ਼ਾਨਾ ਹੀ ਕੁੱਤਿਆਂ ਲਈ ਅਲੱਗ ਅਲੱਗ ਤਰ੍ਹਾਂ ਦਾ ਖਾਣਾ ਵੀ ਬਣਾਉਂਦੇ ਹਨ ਅਤੇ 45 ਕੁੱਤਿਆਂ ਤੋਂ ਇਲਾਵਾ ਵੀ ਗਲੀ ਦੇ ਜਾਂ ਹੋਰਨਾਂ ਪਾਸਿਓਂ ਕੁੱਤੇ ਆ ਜਾਂਦੇ ਹਨ।
ਗੱਲਬਾਤ ਦੌਰਾਨ ਅੱਗੇ ਰੇਖਾ ਨੇ ਦੱਸਿਆ ਕਿ ਉਹ ਜ਼ਿੰਦਗੀ ’ਚ ਕਦੇ ਵੀ ਵਿਆਹ ਨਹੀਂ ਕਰਵਾਏਗੀ ਤੇ ਸਾਰੀ ਜ਼ਿੰਦਗੀ ਇਨ੍ਹਾਂ ਕੁੱਤਿਆਂ ਨਾਲ ਹੀ ਆਪਣਾ ਜੀਵਨ ਬਤੀਤ ਕਰੇਗੀ।
ਇਹ ਵੀ ਪੜ੍ਹੋ: ਚੰਡੀਗੜ੍ਹ ’ਚ ਸਿਰਫ 295 ਰੁਪਏ ’ਚ ਮਰੀਜ਼ਾਂ ਦੇ ਘਰ ਪਹੁੰਚੇਗਾ ਆਕਸੀਜਨ ਸਿਲੰਡਰ, ਇੰਝ ਕਰੋ ਅਪਲਾਈ