ETV Bharat / state

ਬੈਂਕ 'ਚ ਖੜੇ ਬਜ਼ੁਰਗ ਦੀ ਜੇਬ ਚੋਂ 50000 ਰੁਪਏ ਗਾਈਬ, ਦੇਖੋ cctv ਤਸਵੀਰਾਂ

ਅਜਨਾਲਾ ਦੀ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਦੀ ਜੇਬ ਵਿਚੋਂ ਇਕ ਲੁਟੇਰਾ 50000 ਰੁਪਏ ਕੱਢ ਕੇ ਫ਼ਰਾਰ ਹੋ ਗਿਆ।ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।

ਅਜਨਾਲਾ ਦੀ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਬਜ਼ੁਰਗ ਦੀ ਜੇਬ ਚੋਂ 50000 ਰੁਪਏ ਕੱਢੇ, ਘਟਨਾ ਹੋਈ ਕੈਦ

author img

By

Published : May 6, 2021, 7:34 PM IST

ਅੰਮ੍ਰਿਤਸਰ: ਅਜਨਾਲਾ ਦੇ ਪੰਜਾਬ ਨੈਸ਼ਨਲ ਬੈਂਕ ਵਿਚ ਪੈਸੇ ਜਮ੍ਹਾ ਕਰਵਾਉਣ ਆਏ ਇਕ ਬਜ਼ੁਰਗ ਦੀ ਜੇਬ ਵਿਚੋਂ ਇਕ ਲੁਟੇਰਾ 50000 ਰੁਪਏ ਕੱਢ ਕੇ ਫ਼ਰਾਰ ਹੋ ਗਿਆ।ਇਹ ਸਾਰੀ ਵਾਰਦਾਤ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ।ਬਜ਼ੁਰਗ ਜਵਾਹਰ ਲਾਲ ਵਾਸੀ ਵਾਰਡ ਨੰਬਰ 1ਦਾ ਰਹਿਣ ਵਾਲਾ ਹੈ।ਬਜ਼ੁਰਗ ਜਵਾਹਰ ਲਾਲ ਨੇ ਦੱਸਿਆ ਹੈ ਕਿ ਮੇਰੇ ਪੁੱਤਰ ਰੋਜ਼ਰ ਕਪੂਰ ਦੀ ਅਜਨਾਲਾ ਸ਼ਹਿਰ ਵਿਚ ਹੀ ਦੁਕਾਨ ਹੈ ਜਿਸ ਨੇ ਮੈਨੂੰ 1.50 ਲੱਖ ਰੁਪਏ ਬੈਂਕ ਵਿਚ ਜਮਾਂ ਕਰਵਾਉਣ ਲਈ ਦਿੱਤੇ ਸਨ। ਉਨ੍ਹਾਂ ਦੱਸਿਆ ਕਿ 1 ਲੱਖ ਰੁਪਏ ਮੈਂ ਕਮੀਜ਼ ਦੀ ਸਾਈਡ ਵਾਲੀ ਜੇਬ ਵਿਚ ਪਾਏ ਸਨ 50 ਹਜ਼ਾਰ ਰੁਪਏ ਉੱਪਰਲੀ ਜੇਬ ਵਿਚ ਪਾਇਆ ਸੀ।ਉਨ੍ਹਾਂ ਨੇ ਦੱਸਿਆ ਕਿ ਜਦ ਮੈਂ ਇਹ ਸਾਰੇ ਪੈਸੇ ਜਮਾਂ ਕਰਵਾਉਣ ਲਈ ਪੰਜਾਬ ਨੈਸ਼ਨਲ ਬੈਂਕ ਦੇ ਬਾਹਰ ਖੜ੍ਹਾ ਸੀ ਤਾਂ ਉੱਥੇ ਕਾਫੀ ਭੀੜ ਸੀ ਤੇ ਭੀੜ ਵਿਚੋਂ ਹੀ ਇੱਕ ਮੋਨਾ ਲੜਕਾ ਮੇਰੀ ਕਮੀਜ਼ ਦੀ ਉੱਪਰਲੀ ਜੇਬ ਵਿਚੋਂ 50 ਹਜ਼ਾਰ ਰੁਪਏ ਕੱਢ ਕੇ ਮੌਕੇ ਤੋਂ ਫ਼ਰਾਰ ਹੋ ਗਈ।

ਅਜਨਾਲਾ ਦੀ ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਆਏ ਬਜ਼ੁਰਗ ਦੀ ਜੇਬ ਚੋਂ 50000 ਰੁਪਏ ਕੱਢੇ, ਘਟਨਾ ਹੋਈ ਕੈਦ

ਉਨ੍ਹਾਂ ਦੱਸਿਆ ਕਿ ਜਿੱਥੇ ਬੈਂਕ ਦੇ ਬਾਹਰ ਕਾਫੀ ਭੀੜ ਸੀ। ਉੱਥੇ ਹੀ ਬੈਂਕ ਦੇ ਬਾਹਰ ਕੋਈ ਵੀ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਨਹੀਂ ਸੀ। ਜਵਾਹਰ ਲਾਲ ਨੇ ਇਹ ਵੀ ਦੱਸਿਆ ਕਿ ਪੈਸੇ ਕੱਢਣ ਦੀ ਇਹ ਸਾਰੀ ਵਾਰਦਾਤ ਬੈਂਕ ਦੇ ਸੀ.ਸੀ.ਟੀ.ਵੀ ਕੈਮਰਿਆਂ ਵਿਚ ਕੈਦ ਹੋ ਗਈ ਹੈ।

ਬੈਂਕ ਦੇ ਅਧਿਕਾਰੀ ਹੀਰਾ ਲਾਲ ਨੇ ਦੱਸਿਆ ਕਿ ਬਜ਼ੁਰਗ ਦੇ ਪੈਸੇ ਬੈਂਕ ਦੇ ਬਾਹਰੋਂ ਨਿਕਲੇ ਹਨ ਤੇ ਸੁਰੱਖਿਆ ਕਰਮਚਾਰੀ ਵੀ ਪਿਛਲੇ 2-3 ਮਹੀਨਿਆਂ ਤੋਂ ਨਹੀਂ ਹੈ ਤੇ ਜਲਦ ਹੀ ਬੈਂਕ ਦੇ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਸੁਰੱਖਿਆ ਕਰਮਚਾਰੀ ਭਰਤੀ ਕਰ ਲਿਆ ਜਾਵੇਗਾ।

ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਵਾਹਰ ਲਾਲ ਦੇ ਕਹਿਣ ਉਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜੋ:ਸਾਬਕਾ ਕੇਂਦਰੀ ਮੰਤਰੀ ਅਜੀਤ ਸਿੰਘ ਦੇ ਦੇਹਾਂਤ 'ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.