ETV Bharat / state

Earthquake In Punjab: ਭੂਚਾਲ ਦੇ ਤੇਜ਼ ਝਟਕੇ, ਪੰਜਾਬ ਤੋਂ ਲੈ ਕੇ ਦਿੱਲੀ ਤਕ ਹਿੱਲੀ ਧਰਤੀ - ਪੰਜਾਬ ਤੋਂ ਲੈ ਕੇ ਦਿੱਲੀ ਤਕ ਹਿੱਲੀ ਧਰਤੀ

ਅੰਮ੍ਰਿਤਸਰ 'ਚ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦੇ ਡਰ ਕਾਰਨ ਲੋਕਾਂ ਆਪਣੇ ਘਰਾਂ ਤੋਂ ਬਾਹਰ ਖੜ੍ਹੇ ਨਜ਼ਰ ਆਏ। ਭੂਚਾਲ ਦੇ ਝਟਕੇ ਇੰਨੇ ਜ਼ੋਰਦਾਰ ਸੀ ਕਿ ਘਰ ਦੀਆਂ ਚੀਜ਼ਾਂ ਜਿਵੇਂ ਕਿ ਪੱਖੇ, ਤਾਰਾ ਹਿਲਦੀਆਂ ਨਜ਼ਰ ਆਈਆਂ।

ਅੰਮ੍ਰਿਤਸਰ 'ਚ ਕਿੰਨੀ ਤੀਬਰਤਾ ਦਾ ਆਇਆ ਭੂਚਾਲ?
ਅੰਮ੍ਰਿਤਸਰ 'ਚ ਕਿੰਨੀ ਤੀਬਰਤਾ ਦਾ ਆਇਆ ਭੂਚਾਲ?
author img

By

Published : Mar 22, 2023, 7:36 AM IST

Updated : Mar 22, 2023, 8:08 AM IST

ਭੂਚਾਲ ਦੇ ਤੇਜ਼ ਝਟਕੇ

ਅੰਮ੍ਰਿਤਸਰ: ਪੰਜਾਬ 'ਚ ਰਾਤ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ, ਉੱਧਰ ਦੂਜੇ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ ਲੋਕਾਂ ਨੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ। ਰਾਤ ਆਏ ਇਸ ਭੂਚਾਲ ਦੀ ਤੀਬਰਤਾ 7.8 ਮਾਪੀ ਗਈ ਹੈ। ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਵੇਖਿਆ ਗਿਆ। ਭੂਚਾਲ ਦੇ ਇਹ ਝਟਕੇ ਰਾਤ 10.15 ਮਿੰਟ 'ਤੇ ਲੱਗੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਨਾਲ ਹੋਏ ਕਿਸੇ ਵੀ ਨੁਕਸਾਨ ਦੀ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਦਹਿਸ਼ਤ ਵੇਖਣ ਨੂੰ ਮਿਲ ਰਹੀ।

ਘਰਾਂ ਤੋਂ ਬਾਹਰ ਆਏ ਲੋਕ: ਦੱਸ ਦਈਏ ਕਿ ਜਿਵੇਂ ਹੀ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਉਵੇਂ ਹੀ ਲੋਕਾਂ ਘਰੋਂ ਬਾਹਰ ਨਿਕਲਣਾ ਸ਼ੁਰੂ ਹੋ ਗਏ। ਉਥੇ ਹੀ ਛੋਟੇ-ਛੋਟੇ ਬੱਚੇ, ਬਜ਼ੁਰਗ, ਔਰਤਾਂ ਘਰੋਂ ਬਾਹਰ ਖੜ੍ਹੀਆਂ ਨਜ਼ਰ ਆਈਆਂ। ਭੂਚਾਲ ਦੇ ਝਟਕੇ ਇੰਨੇ ਜ਼ੋਰਦਾਰ ਸੀ ਕਿ ਘਰ ਦੀਆਂ ਚੀਜ਼ਾਂ ਜਿਵੇਂ ਕਿ ਪੱਖੇ, ਤਾਰਾ ਹਿਲਦੀਆਂ ਨਜ਼ਰ ਆਈਆਂ। ਉੱਥੇ ਹੀ ਲੋਕ ਵੀ ਘਰੋਂ ਬਾਹਰ ਆ ਕੇ ਭੂਚਾਲ ਬਾਰੇ ਗੱਲਾਂ ਕਰਦੇ ਵੀ ਨਜ਼ਰ ਆਏ। ਪੰਜਾਬ ਦੇ ਵੱਖ-ਵੱਖ ਹਿੱਸਿਆ ਵਿੱਚ ਮੰਗਲਵਾਰ ਨੂੰ 10 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸ ਦਈਏ ਕਿ ਪੰਜਾਬ ਵਿੱਚ ਭੂਚਾਲ ਜ਼ਿਲ੍ਹਾਂ ਅੰਮ੍ਰਿਤਸਰ ਦਿਹਾਤੀ, ਨਵਾਂ ਸ਼ਹਿਰ, ਬਟਾਲਾ, ਬਠਿੰਡਾ,ਮੋਹਾਲੀ, ਚੰਡੀਗੜ੍ਹ, ਕਪੂਰਥਲਾ, ਬਰਨਾਲਾ,ਮੋਗਾ ਅਤੇ ਹੋਰ ਕੁੱਝ ਖੇਤਰਾਂ ਵਿੱਚ ਵੀ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਇਲਾਵਾ ਨਵੀਂ ਦਿੱਲੀ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।

ਭੂਚਾਲ ਕਿਉਂ ਆਉਂਦੇ ਹਨ:- ਭੂ-ਵਿਗਿਆਨੀਆਂ ਮੁਤਾਬਕ ਧਰਤੀ ਦੇ ਅੰਦਰ 7 ਪਲੇਟਾਂ ਹਨ, ਜੋ ਲਗਾਤਾਰ ਘੁੰਮਦੀਆਂ ਰਹਿੰਦੀਆਂ ਹਨ। ਜਿੱਥੇ ਇਹ ਪਲੇਟਾਂ ਜ਼ਿਆਦਾ ਟਕਰਾਉਂਦੀਆਂ ਹਨ, ਉਸ ਜ਼ੋਨ ਨੂੰ ਫਾਲਟ ਲਾਈਨ ਕਿਹਾ ਜਾਂਦਾ ਹੈ। ਵਾਰ-ਵਾਰ ਟਕਰਾਉਣ ਕਾਰਨ ਪਲੇਟਾਂ ਦੇ ਕੋਨੇ ਝੁੱਕ ਜਾਂਦੇ ਹਨ। ਜਦੋਂ ਜ਼ਿਆਦਾ ਦਬਾਅ ਬਣਦਾ ਹੈ, ਤਾਂ ਪਲੇਟਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਹੇਠਲੀ ਊਰਜਾ ਬਾਹਰ ਆਉਣ ਦਾ ਰਸਤਾ ਲੱਭਦੀ ਹੈ ਅਤੇ ਗੜਬੜ ਤੋਂ ਬਾਅਦ ਭੂਚਾਲ ਆਉਂਦਾ ਹੈ। ਇਸ ਤੋਂ ਇਲਾਵਾ ਉਲਕਾ ਪ੍ਰਭਾਵ ਅਤੇ ਜਵਾਲਾਮੁਖੀ ਫਟਣਾ, ਮਾਈਨ ਟੈਸਟਿੰਗ ਅਤੇ ਨਿਊਕਲੀਅਰ ਟੈਸਟਿੰਗ ਵੀ ਭੂਚਾਲ ਦੇ ਕਾਰਨ ਹਨ।

ਜਾਣੋ ਕੇਂਦਰ ਅਤੇ ਤੀਬਰਤਾ ਦਾ ਅਰਥ:- ਭੂ-ਵਿਗਿਆਨੀਆਂ ਦੇ ਅਨੁਸਾਰ, ਭੂਚਾਲ ਦੇ ਕੇਂਦਰ ਨੂੰ ਉਹ ਸਥਾਨ ਕਿਹਾ ਜਾਂਦਾ ਹੈ ਜਿਸ ਦੇ ਬਿਲਕੁਲ ਹੇਠਾਂ ਪਲੇਟਾਂ ਵਿੱਚ ਹਿੱਲਣ ਕਾਰਨ ਭੂ-ਵਿਗਿਆਨਕ ਊਰਜਾ ਪੈਦਾ ਹੁੰਦੀ ਹੈ। ਜੇਕਰ ਰਿਕਟਰ ਪੈਮਾਨੇ 'ਤੇ 7 ਜਾਂ ਇਸ ਤੋਂ ਵੱਧ ਤੀਬਰਤਾ ਵਾਲਾ ਭੂਚਾਲ ਆਉਂਦਾ ਹੈ, ਤਾਂ ਭੂਚਾਲ 40 ਕਿਲੋਮੀਟਰ ਦੇ ਘੇਰੇ ਵਿਚ ਤੇਜ਼ ਹੁੰਦਾ ਹੈ। ਜਿਵੇਂ-ਜਿਵੇਂ ਦੂਰੀ ਵੱਧਦੀ ਜਾਂਦੀ ਹੈ, ਵਾਈਬ੍ਰੇਸ਼ਨ ਵੀ ਘਟਦੀ ਜਾਂਦੀ ਹੈ।

ਵਿਗਿਆਨੀਆਂ ਦਾ ਅਨੁਮਾਨ:- ਜ਼ਿਕਰਯੋਗ ਹੈ ਕਿ ਵਿਗਿਆਨੀ ਲਗਾਤਾਰ ਹਿਮ ਖੇਤਰ ਵਿੱਚ ਇੱਕ ਵੱਡੇ ਭੂਚਾਲ ਦਾ ਅੰਦਾਜ਼ਾ ਲਗਾ ਰਹੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਭੂਚਾਲਾਂ ਦੇ ਨਜ਼ਰੀਏ ਤੋਂ ਹਿਮ ਖੇਤਰ ਬਹੁਤ ਸੰਵੇਦਨਸ਼ੀਲ ਹੈ। ਇੱਥੇ ਹਮੇਸ਼ਾ ਵੱਡਾ ਭੂਚਾਲ ਆਉਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਕਿਸੇ ਵੱਡੇ ਭੂਚਾਲ ਤੋਂ ਡਰਨ ਦੀ ਬਜਾਏ ਇਸ ਦਾ ਸਾਹਮਣਾ ਕਰਨ ਲਈ ਠੋਸ ਤਿਆਰੀ 'ਤੇ ਜ਼ੋਰ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ: EX MLA Gurpreet Singh Kangar: ਪੰਜਾਬ ਵਿਜੀਲੈਂਸ ਦੀ ਰਡਾਰ 'ਤੇ ਆਏ ਕਾਂਗਰਸੀ ਲੀਡਰ, ਪੜ੍ਹੋ ਹੁਣ ਕੀਹਦੇ-ਕੀਹਦੇ ਉੱਤੇ ਹੋਵੇਗੀ ਕਾਰਵਾਈ

Last Updated : Mar 22, 2023, 8:08 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.