ETV Bharat / state

Double Murder In Amritsar: ਅੰਮ੍ਰਿਤਸਰ 'ਚ ਪੁੱਤ ਵੱਲੋਂ ਮਾਤਾ- ਪਿਤਾ ਦਾ ਕਤਲ, ਪੁਲਿਸ ਨੇ ਕੀਤਾ ਕਾਬੂ

ਮਜੀਠਾ ਦੇ ਪਿੰਡ ਪੰਧੇਰ ਕਲਾਂ ‘ਚ ਇਕ ਬੇਟੇ ਨੇ ਆਪਣੇ ਮਾਂ-ਪਿਓ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਪਿਆਂ ਨੇ ਪੁੱਤ ਨੂੰ ਸ਼ਰਾਬ ਪੀ ਕੇ ਵਿਆਹ ਵਿੱਚ ਜਾਣ ‘ਤੋਂ ਰੋਕਿਆ ਸੀ (Double Murder In Amritsar)

Double murder in Amritsar, son killed parents with a weapon
ਅੰਮ੍ਰਿਤਸਰ 'ਚ ਪੁੱਤ ਵੱਲੋਂ ਮਾਤਾ- ਪਿਤਾ ਦਾ ਕਤਲ,ਦੋਸ਼ੀ ਪੁੱਤ ਕਾਬੂ
author img

By ETV Bharat Punjabi Team

Published : Nov 9, 2023, 6:07 PM IST

ਅੰਮ੍ਰਿਤਸਰ 'ਚ ਪੁੱਤ ਵੱਲੋਂ ਮਾਤਾ- ਪਿਤਾ ਦਾ ਕਤਲ,ਪੁਲਿਸ ਨੇ ਕੀਤਾ ਕਾਬੂ

ਅੰਮ੍ਰਿਤਸਰ : ਬੀਤੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਕਤਲ ਦੀਆਂ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਖ਼ਾਸ ਕਰਕੇ ਖੂਨ ਦੇ ਰਿਸ਼ਤਿਆਂ ਵੱਲੋਂ ਹੀ ਖੂਨ ਨੂੰ ਪਾਣੀ ਵਾਂਗ ਡੋਲ੍ਹਿਆ ਜਾ ਰਿਹਾ ਹੈ। ਤਾਜ਼ਾ ਮਾਮਲਾ ਪੰਜਾਬ ਦੇ ਅੰਮ੍ਰਿਤਸਰ ‘ਚ ਸਾਹਮਣੇ ਆਇਆ ਹੈ ਜਿਥੇ, ਇੱਕ ਵਾਰ ਫਿਰ ਵੱਡੀ ਵਾਰਦਾਤ ਵਾਪਰੀ ਹੈ। ਪਿੰਡ ਪੰਧੇਰ ਕਲਾਂ 'ਚ ਇੱਕ ਨੌਜਵਾਨ ਨੇ ਆਪਣੇ ਹੀ ਮਾਂ-ਬਾਪ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਦੀ ਜਾਨ ਲੈ ਲਈ ਹੈ। ਦੱਸਿਆ ਜਾ ਰਿਹਾ ਹੈ ਮਾਪਿਆਂ ਨੇ ਪੁੱਤ ਨੂੰ ਸ਼ਰਾਬ ਪੀ ਕੇ ਵਿਆਹ ਵਿੱਚ ਜਾਣ ‘ਤੋਂ ਰੋਕਿਆ ਸੀ, ਇਸ ਕਾਰਨ ਗੁੱਸੇ ‘ਚ ਆ ਕੇ ਨੌਜਵਾਨ ਨੇ ਮਾਂ-ਪਿਓ ਦਾ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਦੌਰਾਨ ਕਤਲ ਦੇ ਦੋਸ਼ੀ ਪੁੱਤਰ ਨੂੰ ਕਾਬੂ ਕਰ ਲਿਆ ਹੈ।

ਨਸ਼ੇ ਕਰਨ ਤੋਂ ਰੋਕਦੇ ਸੀ ਮਾਪੇ: ਮੌਕੇ 'ਤੇ ਪਹੁੰਚੀ ਪੁਲਿਸ ਟੀਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਤਲ ਦੀ ਜੋ ਪਹਿਲੀ ਵਜ੍ਹਾ ਸਾਹਮਣੇ ਆਈ ਹੈ ਉਹ ਹੈ ਮਾਪਿਆਂ ਵੱਲੋਂ ਮੁਲਜ਼ਮ ਪੁੱਤਰ ਨੂੰ ਨਸ਼ੇ ਕਰਨ ਤੋਂ ਰੋਕਨਾ ਸੀ,ਜੋ ਕਿ ਨੌਜਵਾਨ ਨੂੰ ਪਸੰਦ ਨਹੀਂ ਸੀ ਤਾਂ ਉਸ ਨੇ ਤੈਸ਼ ਵਿੱਚ ਆਕੇ ਮਾਪਿਆਂ ਦਾ ਕਤਲ ਹੀ ਕਰ ਦਿੱਤਾ। ਪੁਲਸ ਨੇ ਮੁਲਜ਼ਮ ਪ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਰਅਸਲ ਪਿੰਡ ਪੰਧੇਰ ਕਲਾਂ 'ਚ ਇੱਕ ਵਿਆਹ ਸੀ ਅਤੇ ਪ੍ਰਿਤਪਾਲ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ। ਉਸ ਦੇ ਮਾਂ-ਪਿਓ ਪ੍ਰਿਤਪਾਲ ਨੂੰ ਘਰੋਂ ਦੁਬਾਰਾ ਵਿਆਹ ਵਾਲੇ ਘਰ ਜਾਣ ਤੋਂ ਰੋਕ ਰਹੇ ਸਨ। ਗੁੱਸੇ ਵਿੱਚ ਆਏ ਪ੍ਰਿਤਪਾਲ ਨੇ ਆਪਣੇ ਮਾਂ-ਪਿਓ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਮਾਰ-ਮਾਰ ਕੇ ਦੋਹਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁੱਤ ਵੱਲੋਂ ਕਤਲ ਕੀਤੇ ਗਏ ਮਾਪਿਆਂ ਦੀ ਉਮਰ 70 ਸਾਲ ਦੇ ਕਰੀਬ ਦੱਸੀ ਜਾਂਦੀ ਹੈ।

ਪਹਿਲਾਂ ਵੀ ਕਰਦਾ ਸੀ ਮਾਪਿਆਂ ਨਾਲ ਲੜਾਈ ਝਗੜਾ: ਪਿੰਡ ਵਾਸੀਆਂ ਮੁਤਾਬਿਕ ਉਕਤ ਮੁਲਜ਼ਮ ਪੁੱਤਰ ਪਹਿਲਾਂ ਵੀ ਘਰ ਵਿਚ ਲੜਾਈ ਝਗੜਾ ਕਰਦਾ ਸੀ। ਮਾਤਾ ਪਿਤਾ ਅਕਸਰ ਹੀ ਸਮਝਾਉਂਦੇ ਸਨ ਕਿ ਪੁੱਤਰ ਨਸ਼ਾ ਛੱਡ ਕੇ ਕੋਈ ਕੰਮ ਕਾਜ ਕਰੇ। ਪਰ ਉਕਤ ਮੁਲਜ਼ਮ ਇਹਨਾਂ ਗੱਲਾਂ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦਾ ਸੀ। ਨਿਤ ਦਿਨ ਕਿਸੇ ਨਾ ਕਿਸੇ ਨਾਲ ਉਸ ਦਾ ਵਾਹ ਪਿਆ ਰਹਿੰਦਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.