ਅੰਮ੍ਰਿਤਸਰ: ਉੱਤਰ ਭਾਰਤ ਦੇ ਪ੍ਰਸਿੱਧ ਧਾਮ ਸ਼੍ਰੀ ਦੁਰਗਿਆਣਾ ਤੀਰਥ ਵਿੱਚ ਪੋਟਲੀ ਦਾ ਅਲੌਕਿਕ ਨਜ਼ਾਰਾ ਵੇਖਣ ਨੂੰ ਮਿਲਿਆ, ਜਿੱਥੇ ਲੋਕਾਂ ਵੱਲੋਂ ਭਗਵਾਨ ਲਕਸ਼ਮੀ ਨਰਾਇਣ ਜੀ ਦੇ ਮੰਦਰ ਤੋਂ ਭਗਵਾਨ ਸ਼੍ਰੀ ਗਿਰੀਰਾਜ ਦੇ ਨਾਲ ਨਾਲ ਲੋਕਾਂ ਨੇ ਇੱਕ ਦੂਜੇ ਦੇ ਉਪਰ ਸੁੱਕੇ ਰੰਗਾਂ ਅਤੇ ਫੁੱਲਾਂ ਦੇ ਨਾਲ ਹੌਲੀ ਖੇਡੀ ਗਈ। ਇਸ ਮੌਕੇ ਸ਼ਰਧਾਲੂਆਂ ਵੱਲੋਂ ਹੋਲੀ ਦੇ ਤਿਉਹਾਰ ਦਾ ਪੂਰਾ ਆਨੰਦ ਮਾਣਿਆ ਗਿਆ। ਮੰਦਿਰ ਕਮੇਟੀ ਵਲੋਂ ਵੀ ਖਾਸ ਪ੍ਰਬੰਧ ਕੀਤੇ ਗਏ ਸਨ। ਦੂਜੇ ਪਾਸੇ ਸ਼ਰਧਾਲੂਆਂ ਵਲੋਂ ਵੀ ਪੂਰੀ ਸ਼ਰਧਾ ਨਾਲ ਇਹ ਤਿਓਹਾਰ ਮਨਾਇਆ ਗਿਆ।
ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ ਰੰਗ : ਇਸ ਮੌਕੇ ਦੁਰਗਿਆਣਾ ਮੰਦਿਰ ਕਮੇਟੀ ਦੇ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਸੰਸਾਰ ਭਰ ਦੇ ਲੋਕਾਂ ਨੂੰ ਦੁਰਗਿਆਣਾ ਤੀਰਥ ਵੱਲੋਂ ਇਸ ਪਾਵਨ ਨਗਰੀ ਦਾ ਤਿਉਹਾਰ ਦੀ ਵਧਾਈ ਦਿੱਤੀ ਗਈ ਹੈ ਅਤੇ ਇਸ ਤਿਉਹਾਰ ਨੂੰ ਪੂਰੀ ਸ਼ਰਧਾ ਨਾਲ ਮਨਾਉਣ ਦਾ ਸੰਦੇਸ਼ ਦਿੱਤਾ ਗਿਆ ਹੈ। ਇਸ ਮੌਕੇ ਕਮੇਟੀ ਦੇ ਅਧਿਕਾਰੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੋਲੀ ਦਾ ਇਹ ਤਿਉਹਾਰ ਪਿਆਰ ਦੇ ਪ੍ਰਤੀਕ ਤਿਉਹਾਰ ਹੈ ਅਤੇ ਹੋਲੀ ਦੇ ਇਹ ਸਾਰੇ ਰੰਗ ਆਪਸੀ ਭਾਈਚਾਰਕ ਸਾਂਝ ਦੇ ਸੰਦੇਸ਼ ਦਿੰਦੇ ਹਨ।
ਇਹ ਵੀ ਪੜ੍ਹੋ: Holi 2023 in India: ਦੇਸ਼ ਭਰ 'ਚ ਵੱਖ-ਵੱਖ ਢੰਗ ਨਾਲ ਮਨਾਈ ਜਾਂਦੀ ਹੋਲੀ, ਵੇਖੋ ਖ਼ਾਸ ਰਿਪੋਰਟ
ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਸਾਰੇ ਤਿਉਹਾਰ : ਉਨ੍ਹਾਂ ਕਿਹਾ ਕਿ ਹੋਲੀ ਦਾ ਤਿਉਹਾਰ ਸਾਡੇ ਦੇਸ਼ ਵਿੱਚ ਧਾਰਮਿਕ ਤੇ ਪੁਰਾਣੀਕ ਅਤੇ ਜੈਵਿਕ-ਵਿਗਿਆਨਕ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਫੁੱਲਾਂ ਦੇ ਰੰਗ ਸਾਡੀ ਸ਼ਰੀਰ ਦੀ ਚਮੜੀ ਦੇ ਲਈ ਵੀ ਠੀਕ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕ ਵਰਿੰਦਾਵਨ ਵਿੱਚ ਠਾਕੁਰ ਜੀ ਦੇ ਨਾਲ ਹੋਲੀ ਖੇਡਣ ਲਈ ਜਾਂਦੇ ਹਨ। ਸ਼ਰਧਾਲੂ ਆਪਣੇ ਠਾਕੁਰ ਜੀ ਦੇ ਨਾਲ ਹੌਲੀ ਖੇਡਦੇ ਹਨ। ਇਸਦੇ ਨਾਲ ਹੀ ਗੋਲੀਆਂ ਨਾਲ ਵੀ ਅੱਜ ਦੇ ਦਿਨ ਲੋਕ ਆਪਣਾ ਵੈਰ ਵਿਰੋਧ ਭੁਲਾ ਕੇ ਪਿਆਰ ਤੇ ਭਾਈਚਾਰਕ ਸਾਂਝ ਦੇ ਨਾਲ ਇਸ ਹੋਲੀ ਦੇ ਤਿਉਹਾਰ ਨੂੰ ਮਨਾਉਂਦੇ ਹਨ। ਉਨ੍ਹਾਂ ਕਿਹਾ ਕਿ ਭਗਵਾਨ ਦੇ ਦੁਆਰ ਉੱਤੇ ਕੋਈ ਵੀ ਜਾਤ-ਪਾਤ ਦਾ ਕੋਈ ਭੇਦ ਭਾਵ ਨਹੀਂ ਹੈ। ਸਭ ਲੋਕ ਜਾਤਪਾਤ ਭੁਲ ਕੇ ਇਕ ਦੂਜੇ ਨਾਲ ਹੋਲੀ ਖੇਡਦੇ ਹਨ। ਦੁਰਗਿਆਣਾ ਕਮੇਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਦੁਨੀਆਂ ਵਿੱਚ ਜਿਸ ਵੀ ਸਮਾਜ ਜਾਂ ਦੇਸ਼ ਨੇ ਆਪਣੀ ਸੰਸਕ੍ਰਿਤੀ ਨੂੰ ਭੁਲਾ ਦਿੱਤਾ ਹੈ, ਉਹ ਸਮਾਜ ਅੱਜ ਦੁਨੀਆਂ ਤੋਂ ਹੀ ਮਿਟਣ ਕੰਢੇ ਆ ਗਏ ਹਨ। ਇਸ ਲਈ ਸਾਨੂੰ ਆਪਣੇ ਸੱਭਿਆਚਾਰ ਨਾਲ ਜੁੜੇ ਸਾਰੇ ਤਿਉਹਾਰ ਭਾਈਚਾਰਕ ਸਾਂਝ ਨਾਲ ਮਿਲਕੇ ਮਨਾਉਣੇ ਚਾਹੀਦੇ ਹਨ।