ਅੰਮ੍ਰਿਤਸਰ : ਵਾਰਿਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਅੰਮ੍ਰਿਤਸਰ ਪੁਲਿਸ ਨੂੰ ਸ਼ਿਕਾਇਤ ਮਿਲੀ ਹੈ। ਅੰਮ੍ਰਿਤਪਾਲ ਦਾ ਇਕ ਬਿਆਨ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਕਹੀ ਗੱਲ ਦਾ ਵਿਰੋਧ ਹੋ ਰਿਹਾ ਹੈ। ਕੁੱਝ ਹਿੰਦੂ ਸੰਗਠਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।
ਬਿਆਨ ਤੋਂ ਵਿਵਾਦ: ਅੰਮ੍ਰਿਤਸਰ ਵਿੱਚ ਐਡਵੋਕੇਟ ਵਨਿਤ ਮਹਾਜਨ ਨੇ ਸਿੱਖ ਜਥੇਬੰਦੀ ਵਾਰਸ ਪੰਜਾਬ ਦੇ ਆਗੂ ਅੰਮ੍ਰਿਤਪਾਲ ਦੇ ਖਿਲਾਫ਼ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਿਆਂ ਕਿਹਾ ਹੈ ਕਿ ਹਿੰਦੂਆ ਦੀਆਂ ਧਾਰਮਿਕ ਭਾਵਨਾਂ ਨੂੰ ਉਨ੍ਹਾਂ ਦੇ ਇੱਕ ਬਿਆਨ ਨਾਲ ਡੂੰਘੀ ਸੱਟ ਵੱਜੀ ਹੈ। ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਸਿੱਖ ਕੌਮ ਨੂੰ ਸੰਦੇਸ਼ ਦਿੱਤਾ ਅਤੇ ਕਿਹਾ ਕਿ ਜੋ ਗੁਰੂਆਂ ਦੀ ਬੇਅਦਬੀ ਕਰਦਾ ਹੈ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਲੈਕੇ ਆਉਣ ਦੀ ਲੋੜ ਨਹੀਂ ਹੈ ਸਗੋਂ ਆਰ ਉਨ੍ਹਾਂ ਦਾ ਸੋਧਾ ਲਾਇਆ ਜਾਵੇ।
ਇਹ ਵੀ ਪੜ੍ਹੋ: Government Schools Principals go to Singapore: ਟ੍ਰੇਨਿੰਗ ਲਈ ਸਿੰਗਾਪੁਰ ਜਾਣਗੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਤਾਰੀਖ ਦਾ ਐਲਾਨ
ਅੰਮ੍ਰਿਤਪਾਲ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਖਿਲਾਫ ਸ਼ਿਕਾਇਤ: ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਕੋਲ ਮਾਤਾ ਰਾਣੀ ਜਿੰਨੀਆਂ 15 - 16 ਬਾਹਵਾ ਨਹੀਂ ਹਨ ਕਿ ਜਿਹੜਾ ਇੱਥੇ ਬੈਠ ਕੇ ਮਸਲੇ ਹੱਲ ਕਰ ਦੇਵੇ। ਵਨਿਤ ਮਹਾਜਨ ਨੇ ਕਿਹਾ ਕਿ ਮੈਂ ਵੀ ਹਿੰਦੂ ਹਾਂ ਅਤੇ ਗੁਰੂਆਂ ਪੀਰਾਂ ਦਾ ਸਤਿਕਾਰ ਕਰਦਾ ਹਾਂ। ਜਿਸ ਕਾਰਨ ਉਨ੍ਹਾਂ ਦੇ ਮੇਰੇ ਮਨ ਨੂੰ ਬਹੁਤ ਸੱਟ ਵੱਜੀ ਹੈ। ਇਸ ਕਰਕੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਕਿ ਅੰਮ੍ਰਿਤਪਾਲ ਦੇ ਖਿਲਾਫ਼ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਬੋਲ ਉਨ੍ਹਾਂ ਦੇ ਮਨਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਸ਼ਾਇਦ ਹੋਰ ਵੀ ਜਥੇਬੰਦੀਆਂ ਜਾਗ ਜਾਣ ਅਤੇ ਮੇਰੇ ਨਾਲ ਆ ਕੇ ਖੜ੍ਹ ਜਾਣ। ਮਹਾਜਨ ਨੇ ਕਿਹਾ ਕਿ ਮੈਨੂੰ ਕਾਨੂੰਨ ਉੱਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਮੇਰੇ ਕੋਲ ਸੋਸ਼ਲ ਮੀਡੀਆ ਉੱਤੇ ਆਈ ਸੀ।