ਅੰਮ੍ਰਿਤਸਰ: ਰਾਜਸਥਾਨ ਦੇ ਜਾਲੌਰ ਵਿੱਚ ਸਕੂਲ ਦੇ ਵਿੱਚ ਅੱਠ ਸਾਲਾ ਦਲਿਤ ਵਿਦਿਆਰਥੀ ਦੀ ਮੌਤ (death of a dalit student in Rajasthan) ਤੋਂ ਬਾਅਦ ਹੁਣ ਪੂਰੇ ਦੇਸ਼ ਵਿਚ ਸਿਆਸਤ ਭਖਦੀ ਹੋਈ ਨਜ਼ਰ ਆ ਰਹੀ ਹੈ। ਪਹਿਲਾਂ ਤਾਂ ਰਾਜਸਥਾਨ ਵਿਚ ਮਾਹੌਲ ਨੂੰ ਵਿਗੜਦਾ ਵੇਖ ਰਾਜਸਥਾਨ ਵਿੱਚ ਵੀ ਜਲੌਰ ਜ਼ਿਲ੍ਹੇ ਦਾ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ ਅਤੇ ਹੁਣ ਮਾਮਲਾ ਤੂਲ ਫੜਦਾ ਹੋਇਆ ਦਿਖਾਈ ਦੇ ਰਿਹਾ।
ਅੰਮ੍ਰਿਤਸਰ ਵਿਚ ਵੀ ਦਲਿਤ ਸਮਾਜ (Dalit community) ਜਥੇਬੰਦੀਆਂ ਵੱਲੋਂ ਉਸ ਮ੍ਰਿਤਕ ਵਿਦਿਆਰਥੀ ਦੀ ਆਤਮਿਕ ਸ਼ਾਂਤੀ ਲਈ ਅੰਮ੍ਰਿਤਸਰ ਵਿਚ ਕੈਂਡਲ ਮਾਰਚ ਕੱਢਿਆ ਗਿਆ (Dalit community took out a candle march) ਹੈ। ਇਸ ਦੌਰਾਨ ਅੰਬੇਦਕਰ ਸਮਾਜ ਦੇ ਆਗੂਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੋ ਰਾਜਸਥਾਨ ਵਿਚ ਜਾਲੌਰ ਜ਼ਿਲ੍ਹੇ ਵਿੱਚ ਇੱਕ ਸਕੂਲ ਵਿੱਚ ਅੱਠ ਸਾਲਾ ਵਿਦਿਆਰਥੀ ਦੀ ਸਕੂਲ ਮਾਸਟਰ ਵੱਲੋਂ ਜਿਸ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਇਹ ਬਹੁਤ ਹੀ ਸ਼ਰਮਨਾਕ ਕਾਰਾ ਹੈ।
ਉੁਨ੍ਹਾਂ ਕਿਹਾ ਕਿ ਇੱਕ ਵਿਦਿਆਰਥੀ ਨੇ ਪਾਣੀ ਪੀਣ ਲਈ ਜੇਕਰ ਅਧਿਆਪਕ ਦੇ ਪਾਣੀ ਵਾਲੇ ਘੜੇ ਨੂੰ ਹੱਥ ਲਾਇਆ ਅਤੇ ਉਸ ਨੂੰ ਇਸ ਤਰੀਕੇ ਨਾਲ ਕੁੱਟਮਾਰ ਨਹੀਂ ਸੀ ਕਰਨੀ ਚਾਹੀਦੀ। ਇਸ ਦੇ ਅੱਗੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਧਿਆਪਕ ਨੂੰ ਗੁਰੂ ਦਾ ਦਰਜਾ ਦਿੱਤਾ ਜਾਂਦਾ ਹੈ ਪਰ ਜੇ ਅਜਿਹੇ ਅਧਿਆਪਕ ਜੋ ਅੱਜ ਦੇ ਸਮੇਂ ਵਿੱਚ ਵੀ ਜਾਤ ਪਾਤ ਦਾ ਵਿਤਕਰਾ ਕਰਦੇ ਹਨ ਅਜਿਹੇ ਅਧਿਆਪਕਾਂ ਨੂੰ ਸਭ ਤੋਂ ਸਖ਼ਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ।
ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਜਾਲੌਰ ਜ਼ਿਲੇ ਦੇ ਸੈਲਾਂ ਠਾਣੇ ਖੇਤਰ ਵਿੱਚ ਅਧਿਆਪਕ ਦੀ ਕੁੱਟਮਾਰ ਕਾਰਨ ਦਲਿਤ ਵਿਦਿਆਰਥੀ ਦੀ ਮੌਤ (death of a dalit student in Rajasthan) ਨੂੰ ਲੈ ਕੇ ਰਾਜਸਥਾਨ ਵਿੱਚ ਵੀ ਸਿਆਸਤ ਗਰਮਾਈ ਹੋਈ ਹੈ। ਹੁਣ ਦੂਸਰੇ ਪਾਸੇ ਇਸ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਜਿਸ ਦੇ ਚੱਲਦੇ ਅੰਮ੍ਰਿਤਸਰ ਵਿੱਚ ਅੰਬੇਦਕਰ ਸਮਾਜ ਦਲ ਵੱਲੋਂ ਜਿੱਥੇ ਕੈਂਡਲ ਮਾਰਚ ਕਰ ਉਸ ਵਿਦਿਆਰਥੀ ਦੀ ਆਤਮਿਕ ਸ਼ਾਂਤੀ ਲਈ ਸ਼ਰਧਾਂਜਲੀ ਦਿੱਤੀ ਗਈ ਉੱਥੇ ਹੀ ਦੂਜੇ ਪਾਸੇ ਅਧਿਆਪਕ ਖ਼ਿਲਾਫ਼ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਗਈ। ਹਾਲਾਂਕਿ ਇਸ ਪੂਰੇ ਮਾਮਲੇ ਵਿੱਚ ਪੁਲਿਸ ਵੱਲੋਂ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਲੰਪੀ ਸਕਿਨ ਕਾਰਨ ਸੁੱਕੇ ਦੁੱਧ ਦੀ ਵਧੀ ਮੰਗ ਦੇ ਚੱਲਦੇ ਪ੍ਰੇਸ਼ਾਨ ਦੋਧੀਆਂ ਦੀ ਸਰਕਾਰ ਅੱਗੇ ਗੁਹਾਰ