ETV Bharat / state

SGPC Election result 2022: ਹਰਜਿੰਦਰ ਧਾਮੀ 104 ਵੋਟਾਂ ਨਾਲ ਬਣੇ SGPC ਦੇ ਪ੍ਰਧਾਨ - ਹਰਜਿੰਦਰ ਧਾਮੀ SGPC ਦੇ ਪ੍ਰਧਾਨ ਬਣੇ

SGPC Election 2022 ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਅੱਜ ਬੁੱਧਵਾਰ ਨੂੰ ਚੋਣਾਂ ਹੋਈਆਂ, ਜਿਸ ਵਿੱਚ ਹਰਜਿੰਦਰ ਧਾਮੀ 104 ਵੋਟਾਂ ਨਾਲ ਬੀਬੀ ਜਗੀਰ ਨੂੰ ਹਰਾ ਕੇ SGPC ਦੇ ਪ੍ਰਧਾਨ ਬਣੇ। SGPC Election result 2022

SGPC Election result 2022
SGPC Election result 2022
author img

By

Published : Nov 9, 2022, 3:38 PM IST

Updated : Nov 9, 2022, 6:29 PM IST

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦਿਆ ਲਈ ਅੱਜ ਬੁੱਧਵਾਰ ਨੂੰ ਸਰਬਸਹਿਮਤੀ ਅਤੇ ਚੋਣ ਪ੍ਰਕਿਰਿਆ SGPC Election result 2022 ਹੋਈ। ਜਿਸ ਵਿੱਚ ਸ਼੍ਰੋਮਣੀ ਕਮੇਟੀ ਜਨਰਲ ਇਜਲਾਜ ਦੌਰਾਨ ਚੋਣ ਵਿੱਚ ਬੀਬੀ ਜਗੀਰ ਕੌਰ ਨੂੰ ਹਰਾ ਕੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ 104 ਵੋਟਾਂ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ। SGPC Election 2022

ਐਡਵੋਕੇਟ ਹਰਜਿੰਦਰ ਸਿੰਘ ਧਾਮੀ 104 ਵੋਟਾਂ ਲੈ ਕੇ ਪ੍ਰਧਾਨ ਚੁਣੇ ਗਏ:- ਜਾਣਕਾਰੀ ਅਨੁਸਾਰ ਦੱਸ ਦਈਏ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਕੁੱਲ 146 ਵੋਟਾਂ ਪਈਆਂ ਸਨ। ਜਿਸ ਵਿੱਚ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਪ੍ਰਾਪਤ ਹੋਈਆ ਅਤੇ ਬੀਬੀ ਜਗੀਰ ਕੌਰ ਨੂੰ 42 ਵੋਟਾਂ ਹੀ ਪ੍ਰਾਪਤ ਹੋਈਆਂ ਹਨ। ਜਿਸ ਤੋਂ ਬਾਅਦ 104 ਨਾਲ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਪ੍ਰਾਪਤ ਕੀਤੀ, ਦੱਸ ਦਈਏ ਕਿ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ 11 ਮੈਂਬਰ ਗੈਰਹਾਜ਼ਰ ਵੀ ਰਹੇ।

ਹਰਜਿੰਦਰ ਧਾਮੀ 104 ਵੋਟਾਂ ਨਾਲ ਬਣੇ SGPC ਦੇ ਪ੍ਰਧਾਨ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਜਸ਼ਨ:- ਦੱਸ ਦਈਏ ਕਿ ਹਰਜਿੰਦਰ ਸਿੰਘ ਧਾਮੀ ਨੂੰ SGPC ਦਾ ਪ੍ਰਧਾਨ ਬਣ ਤੋਂ ਬਾਅਦ ਉਨ੍ਹਾਂ ਦੇ ਜੱਦੀ ਘਰ ਹੁਸ਼ਿਆਰਪੁਰ ਦੇ ਮੁਹੱਲਾ ਪਿੱਪਲਾਂਵਾਲਾ ਵਿੱਚ ਖੁਸ਼ੀ ਦਾ ਮਾਹੌਲ ਸੀ। ਹਰਜਿੰਦਰ ਸਿੰਘ ਧਾਮੀ ਦੇ ਸਮਰਥਕਾਂ ਵੱਲੋਂ ਉਨ੍ਹਾਂ ਦੇ ਘਰ ਪਹੁੰਚ ਕੇ ਢੋਲ ਦੇ ਨਾਲ ਉਨ੍ਹਾਂ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਦੌਰਾਨ ਹਰਜਿੰਦਰ ਸਿੰਘ ਧਾਮੀ ਦੇ ਸਮਰਥਕਾਂ ਵੱਲੋਂ ਧਾਮੀ ਦੇ ਪਰਿਵਾਰਿਕ ਮੈਂਬਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਗਿਆ।

ਹਰਜਿੰਦਰ ਸਿੰਘ ਧਾਮੀ ਦੀ ਪਤਨੀ ਵੱਲੋਂ ਵੋਟਰਾਂ ਦਾ ਧੰਨਵਾਦ:- ਇਸ ਮੌਕੇ ਉੱਤੇ ਹਰਜਿੰਦਰ ਸਿੰਘ ਧਾਮੀ ਦੀ ਧਰਮ ਪਤਨੀ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਜੋ ਕਿ ਇਕ ਈਮਾਨਦਾਰ ਸ਼ਖਸੀਅਤ ਹਨ। ਉਨ੍ਹਾਂ ਦਾ ਦੂਸਰੀ ਵਾਰ ਐਗਜ਼ਿਟ ਪ੍ਰਧਾਨ ਬਣਨਾ ਉਨ੍ਹਾਂ ਦੇ ਪਰਿਵਾਰ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਉਸੇ ਤਰਜ਼ ਉੱਤੇ ਉਹ ਸਿੱਖਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਨਿਜਾਤ ਦਿਵਾਉਣਗੇ। ਇਸ ਮੌਕੇ ਉੱਤੇ ਹਰਜਿੰਦਰ ਸਿੰਘ ਧਾਮੀ ਦੀ ਧਰਮ ਪਤਨੀ ਨੇ ਸਮੂਹ ਐੱਸਜੀਪੀਸੀ ਦੇ ਵੋਟਰਾਂ ਦਾ ਧੰਨਵਾਦ ਵੀ ਕੀਤਾ।

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਘਰ ਜਸ਼ਨ

SGPC ਚੋਣਾਂ ਸਬੰਧੀ ਚਿੱਠੀਆਂ ਪਾਈਆਂ:- ਇਸ ਦੇ ਨਾਲ ਹੀ ਸਾਰੇ ਮੈਂਬਰਾਂ ਨੂੰ ਇਸ ਸੰਬਧੀ ਚਿੱਠੀਆਂ (SGPC Election Today) ਵੀ ਪਾਈਆਂ ਗਈਆਂ ਸਨ। ਸਾਰੇ ਮੈਂਬਰ ਦੀ ਸਰਬਸਹਿਮਤੀ ਜਾਂ ਫਿਰ ਚੋਣ ਪ੍ਰਕਿਰਿਆ ਨਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਅਤੇ ਹੋਰ ਅਹੁਦੇਦਾਰਾਂ ਸੰਬਧੀ ਸਹਿਮਤੀ ਹੋਵੇਗੀ। ਇਸ ਸੰਬਧੀ ਸਾਰੇ ਪ੍ਰਬੰਧ ਪੂਰੇ ਕਰ ਲਏ ਗਏ ਹਨ ਅਤੇ ਪੁਰਾਣੀ ਰਿਵਾਇਤਾ ਅਨੁਸਾਰ ਅੱਜ 9 ਨਵੰਬਰ ਨੂੰ ਇਸ ਇਜਲਾਸ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਸੰਪੂਰਨ ਹੋਇਆ।

ਚੋਣ ਪ੍ਰਕਿਰਿਆ ਲਈ ਜਨਰਲ ਇਜਲਾਸ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਇਜਲਾਸ ਸ਼ੁਰੂ ਹੋਇਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਰੰਭਤਾ ਦੀ ਅਰਦਾਸ ਕੀਤੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਹੁਕਮਨਾਮਾ ਲਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਮੌਜੂਦ ਸਨ। ਇਜਲਾਸ ਸ਼ੁਰੂ ਹੋਣ ਤੇ ਵਿਛੜ ਚੁੱਕੀਆ ਰੂਹਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਸੀ। ਇਸ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਸ਼ੋਕ ਮਤੇ ਪੜ੍ਹੇ ਸਨ।

28 ਸਾਲਾਂ ਬਾਅਦ SGPC ਦੇ 2 ਦਿੱਗਜ ਆਗੂ ਆਹਮੋ-ਸਾਹਮਣੇ ਦਿੱਖੇ:- ਮੌਜੂਦਾ ਪ੍ਰਧਾਨ ਤੇ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਸਿੰਘ ਧਾਮੀ ਦਾ ਅਕਾਲੀ ਦਲ ਵਿੱਚੋਂ ਕੱਢੀ ਗਈ ਬੀਬੀ ਜਗੀਰ ਕੌਰ ਨਾਲ ਸਖ਼ਤ ਟੱਕਰ ਸੀ। ਇਸ ਦੌਰਾਨ 157 ਮੈਂਬਰਾਂ ਪਰਚੀਆਂ ਰਾਹੀਂ ਆਪਣੀਆਂ ਵੋਟਾਂ ਪਾਈਆਂ। ਜਿਸ ਵਿੱਚ 79 ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਦੀ ਜਿੱਤ ਯਕੀਨੀ ਸੀ। ਅਕਾਲੀ ਦਲ ਦੇ ਪ੍ਰਧਾਨ ਬਣੇ ਸੁਖਬੀਰ ਬਾਦਲ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਕਰਨਾ ਪਿਆ।

ਦੂਜੇ ਪਾਸੇ ਹੁਣ ਸ਼੍ਰੋਮਣੀ ਕਮੇਟੀ ਚੋਣਾਂ ਵੀ ਉਨ੍ਹਾਂ ਲਈ ਚੁਣੌਤੀ ਬਣ ਗਈਆਂ ਸਨ। ਬੀਬੀ ਜਗੀਰ ਕੌਰ ਜੋ ਕਈ ਵਾਰ ਅਕਾਲੀ ਦਲ ਤੋਂ ਚੋਣ ਲੜ ਚੁੱਕੀ ਹੈ ਅਤੇ ਬਾਦਲ ਪਰਿਵਾਰ ਦੇ ਸਮਰਥਨ ਨਾਲ ਤਿੰਨ ਵਾਰ ਪ੍ਰਧਾਨ ਚੁਣੀ ਗਈ ਸੀ। ਉਸ ਨੇ ਖੁੱਲ੍ਹ ਕੇ ਸਾਹਮਣੇ ਆ ਕੇ ਅਕਾਲੀ ਦਲ ਵਿਰੁੱਧ ਚੋਣ ਲੜਨ ਦਾ ਐਲਾਨ ਕਰ ਦਿੱਤਾ ਸੀ।

157 ਮੈਂਬਰ ਨੇ ਕੀਤੀ ਵੋਟਿੰਗ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅੱਜ ਬੁੱਧਵਾਰ ਨੂੰ ਸੁਰੂ ਹੋਈਆਂ। ਜਿਸ ਵਿੱਚ ਬੀਬੀ ਜਗੀਰ ਕੌਰ ਅਤੇ ਮੌਜੂਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਿਚਕਾਰ ਮੁਕਾਬਲਾ ਹੋਇਆ ਅਤੇ ਇਸ ਵੋਟਾਂ ਵਿੱਚ ਸਿਰਫ਼ 157 ਮੈਂਬਰਾਂ ਨੇ ਹੀ ਵੋਟਾਂ ਪਾਈਆ। ਦੱਸ ਦਈਏ ਕਿ ਕੁੱਲ 185 ਮੈਂਬਰਾਂ ਵਿੱਚੋਂ 26 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੋ ਮੈਂਬਰਾਂ ਸੁੱਚਾ ਸਿੰਘ ਲੰਗਾਹ ਅਤੇ ਸ਼ਰਨਜੀਤ ਸਿੰਘ ਨੇ ਅਸਤੀਫਾ ਦੇ ਦਿੱਤਾ ਸੀ।

ਅਕਾਲੀ ਦਲ ਦੀ ਖਾਸਮ ਸੀ ਬੀਬੀ ਜਗੀਰ ਕੌਰ :- ਬੀਬੀ ਜਗੀਰ ਕੌਰ ਦੇ ਮੈਦਾਨ ਵਿੱਚ ਆਉਣ ਕਾਰਨ ਅਕਾਲੀ ਦਲ ਦੀਆਂ ਮੁਸ਼ਕਲਾਂ ਵੱਧ ਜਰੂਰ ਗਈਆਂ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਸੁਖਦੇਵ ਸਿੰਘ ਢੀਂਡਸਾ ਨੇ ਵੀ ਮੰਗਲਵਾਰ ਹੀ ਬੀਬੀ ਜਗੀਰ ਕੌਰ ਨੂੰ ਸਮਰਥਨ ਦਿੱਤਾ ਸੀ, ਮੀਡੀਆ ਨੂੰ ਅੰਦਰ ਜਾਣ ਦੀ ਮਨਾਹੀ ਸੀ। ਸ਼੍ਰੋਮਣੀ ਕਮੇਟੀ ਨੇ ਕਿਹਾ ਸੀ ਕਿ ਉਹ ਅੰਦਰਲੀ ਕਵਰੇਜ ਅਸੀਂ ਮੀਡੀਆ ਨੂੰ ਖੁਦ ਦੇਵਾਂਗੇ। ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਖਾਲਸਾ ਨੇ ਹਰਜਿੰਦਰ ਸਿੰਘ ਧਾਮੀ ਦਾ ਸਮਰਥਨ ਕੀਤਾ ਸੀ।

  • SGPC annual election 2022: Advocate Harjinder Singh Dhami elected SGPC president with 104 votes. Details of votes cast:
    Election of SGPC President
    Total votes polled - 146
    Harjinder Singh Dhami - 104
    Bibi Jagir Kaur - 42 https://t.co/COT12W0K7Q pic.twitter.com/7q5GkT11Kf

    — Shiromani Gurdwara Parbandhak Committee (SGPC) (@SGPCAmritsar) November 9, 2022 " class="align-text-top noRightClick twitterSection" data=" ">

ਇਹ ਵੀ ਪੜੋ:- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ SGPC ਚੋਣਾਂ ਦਾ ਵਿਰੋਧ, ਚੋਣਾਂ ਨੂੰ ਸੰਗਤ ਨਾਲ਼ ਦੱਸਿਆ ਧੋਖਾ

Last Updated : Nov 9, 2022, 6:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.