ETV Bharat / state

6 ਸਾਲਾ ਮਾਸੂਮ ਕੋਰੋਨਾ ਦੀ ਚਪੇਟ ‘ਚ, ਮਾਪੇ ਪਰੇਸ਼ਾਨ - coronavirus update

ਸੂਬੇ ਚ ਕੋਰੋਨਾ ਨੇ ਖਤਰਨਾਕ ਰਫਤਾਰ ਫੜ ਲਈ ਹੈ। ਬਜ਼ੁਰਗ ਤੋਂ ਇਲਾਵਾ ਮਾਸੂਮ ਬੱਚੇ ਵੀ ਕੋਰੋਨਾ ਦੀ ਚਪੇਟ ਚ ਆ ਰਹੇ ਹਨ। ਅੰਮ੍ਰਿਤਸਰ ਚ ਇੱਕ 6 ਸਾਲਾ ਦੀ ਬੱਚੀ ਕੋਰੋਨਾ ਦੀ ਚਪੇਟ ‘ਚ ਆ ਗਈ ਹੈ।

ਸੂਬੇ ‘ਚ ਕੋਰੋਨਾ ਖਤਰਨਾਕ, 6 ਸਾਲਾ ਮਾਸੂਮ ਕੋਰੋਨਾ ਦੀ ਚਪੇਟ ‘ਚ,ਮਾਪੇ ਪਰੇਸ਼ਾਨ

author img

By

Published : May 17, 2021, 3:10 PM IST

ਅੰਮ੍ਰਿਤਸਰ: ਜ਼ਿਲ੍ਹੇ ‘ਚ ਕੋਰੋਨਾ ਖਤਰਨਾਕ ਹੁੰਦਾ ਜਾ ਰਿਹਾ ਹੈ ਜਿਸਦੇ ਚੱਲਦੇ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ ਹੁਣ ਕੋਰੋਨਾ ਮਹਾਮਾਰੀ ਦਾ ਅਸਰ ਬੱਚਿਆਂ ਉੱਤੇ ਵੀ ਵੇਖਣ ਨੂੰ ਮਿਲ ਰਿਹਾ ਹੈ ਤੇ ਬਜ਼ੁਰਗ ਤਾਂ ਪਹਿਲਾਂ ਹੀ ਕੋਰੋਨਾ ਮਹਾਮਾਰੀ ਦੇ ਸ਼ਿਕਾਰ ਹੁੰਦੇ ਆ ਹੀ ਰਹੇ ਹਨ ਪਰ ਵੇਖਿਆ ਜਾਵੇ ਤੇ ਹੁਣ ਜੰਮਦੇ ਬੱਚੇ ਵੀ ਇਸ ਕੋਰੋਨਾ ਦੀ ਚਪੇਟ ਵਿੱਚ ਆ ਰਹੇ ਹਨ। ਅੱਜ ਈਟੀਵੀ ਭਾਰਤ ਦੀ ਟੀਮ ਵਲੋਂ ਇੱਕ ਨਿੱਜੀ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਦੇਖਿਆ ਕਿ ਜਿੱਥੇ ਛੋਟੇ ਛੋਟੇ ਬੱਚੇ ਕੋਰੋਨਾ ਦਾ ਸ਼ਿਕਾਰ ਹੋ ਰਹੇ ਹਨ ਤੇ ਇਲਾਜ ਅਧੀਨ ਹਨ।

ਸੂਬੇ ‘ਚ ਕੋਰੋਨਾ ਖਤਰਨਾਕ, 6 ਸਾਲਾ ਮਾਸੂਮ ਕੋਰੋਨਾ ਦੀ ਚਪੇਟ ‘ਚ,ਮਾਪੇ ਪਰੇਸ਼ਾਨ

ਬਜ਼ੁਰਗਾਂ ਤੋਂ ਬਾਅਦ ਬੱਚੇ ਵੀ ਕੋਰੋਨਾ ਦੀ ਚਪੇਟ ਚ

ਇਸ ਮੌਕੇ ਬੱਚੀ ਦੇ ਪਰਿਵਾਰਕ ਮੈਂਬਰ ਨੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅਸੀਂ ਅੰਮ੍ਰਿਤਸਰ ਦੇ ਫਤਹਿਗੜ੍ਹ ਚੂੜੀਆਂ ਦੇ ਰਹਿਣ ਵਾਲੇ ਹਾਂ ਤੇ ਸਾਡੀ ਬੱਚੀ ਬੁਖਾਰ, ਉਲਟੀਆਂ ਜਾਂ ਦਸਤ ਅਤੇ ਕਮਜ਼ੋਰੀ ਕਾਰਨ ਕਮਜ਼ੋਰ ਹੋ ਗਈ ਸੀ ਜਿਸ ਕਰਕੇ ਅਸੀਂ ਤੁਰੰਤ ਬੱਚੇ ਨੂੰ ਨਿੱਜੀ ਹਸਪਤਾਲ ਇਲਾਜ ਲਈ ਡਾਕਟਰ ਕੋਲ ਲੈ ਜਾ ਕੇ ਟੈਸਟ ਕਰਵਾਇਆ ਅਤੇ ਇਲਾਜ਼ ਸ਼ੁਰੂ ਕਰਵਾ ਦਿੱਤਾ

ਡਾਕਟਰਾਂ ਦੀ ਮਾਪਿਆਂ ਨੂੰ ਸਲਾਹ
ਇਸ ਮੌਕੇ ਡਾਕਟਰ ਨੇ ਬੱਚਿਆਂ ਦੇ ਮਾਪਿਆਂ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਣਕਾਰੀ ਦਿੱਤੀ । ਉਨਾਂ ਦੱਸਿਆ ਕਿ ਛੋਟੇ ਬੱਚੇ ਵੀ ਕੋਰੋਨਾ ਦੀ ਚਪੇਟ ਚ ਆ ਰਹੇ ਹਨ ਜਿਸ ਕਰਕੇ ਮਾਪਿਆਂ ਨੂੰ ਇਸਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ।ਉਨਾਂ ਦੱਸਿਆ ਕਿ ਕੋਰੋਨਾ ਹੋਣ ਤੋਂ ਥੋੜ੍ਹੇ ਦਿਨਾਂ ਜਾਂ ਮਹੀਨਿਆਂ ਬਾਅਦ ਬੱਚੇ ਕਮਜ਼ੋਰ ਹੋਣ ਲੱਗਦੇ ਹਨ ਤੇ ਉਨਾਂ ਚ ਹੋਰ ਵੀ ਬਹੁਤ ਸਾਰੇ ਲੱਛਣ ਦਿਖਾਈ ਦੇਣ ਲੱਗਦੇ ਹਨ ਜਿਸ ਕਰਕੇ ਅਜਿਹੇ ਲੱਛਣ ਦਿਖਮ ਤੇ ਮਾਪਿਆਂ ਨੂੰ ਬੱਚੇ ਨੂੰ ਤੁਰੰਤ ਡਾਕਟਰ ਕੋਲ ਲਿਜਾਣਾ ਚਾਹੀਦਾ ਹੈ ਤੇ ਬੱਚੇ ਦਾ ਇਲਾਜ਼ ਕਰਵਾਉਣਾ ਚਾਹੀਦਾ ਹੈ।

ਇਹ ਵੀ ਪੜੋ:ਕੋਰੋਨਾ ਦੀ ਲਾਗ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ: ਡਾਕਟਰ

ETV Bharat Logo

Copyright © 2025 Ushodaya Enterprises Pvt. Ltd., All Rights Reserved.