ਅੰਮ੍ਰਿਤਸਰ: ਕੋਰੋਨਾ ਨੂੰ ਲੈ ਕੇ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਹੁਣ ਸਖ਼ਤ ਰਵੱਈਆ ਅਪਣਾਇਆ ਜਾ ਰਿਹਾ ਹੈ। ਹੁਣ ਤੋਂ ਵਿਆਹ ਸ਼ਾਦੀਆਂ ’ਚ ਸ਼ਾਮਲ ਹੋਣ ਵਾਲਿਆਂ ਲਈ 72 ਘੰਟਿਆਂ ਦੀ ਕਰੋਨਾ ਰਿਪੋਰਟ ਨਾਲ ਰੱਖਣਾ ਜਾਂ ਵੈਕਸੀਨ ਲਗਵਾਉਣਾ ਲਾਜ਼ਮੀ ਹੋ ਗਿਆ ਹੈ।
ਇਹ ਹੁਕਮ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਵੱਲੋਂ ਕਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦਿਆਂ ਜਾਰੀ ਕੀਤੇ ਗਏ ਹਨ। ਜਿਸਦੇ ਚਲਦਿਆਂ ਕਿਸੇ ਵਿਆਹ ਸ਼ਾਦੀ ਦੇ ਸਮਾਗਮ ਜਾਂ ਫਿਰ ਪਾਰਟੀ ਲਈ ਰੈਸਟੋਰੈਂਟ ਵਿਚ ਜਾਣ ਤੋਂ ਪਹਿਲਾਂ ਕਰੋਨਾ ਟੈਸਟ ਕਰਵਾਉਣਾ ਜਾਂ ਵੈਕਸੀਨ ਲਗਵਾਉਣ ਜਰੂਰੀ ਕਰ ਦਿੱਤਾ ਗਿਆ ਹੈ।

ਉਹਨਾਂ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਇਨ੍ਹਾਂ ਹਦਾਇਤਾਂ ਦੀ ਕੋਈ ਵਿਅਕਤੀ ਉਲੰਘਣਾ ਕਰਦਾ ਫੜ੍ਹਿਆ ਜਾਂਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਆਰਗੇਨਾਈਜ਼ਰ ਨੂੰ ਮੰਨਿਆ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਸਮਾਗਮ ਕਰਨ ਵਾਲੇ ਆਰਗੇਨਾਈਜ਼ਰ ਵਿਰੁੱਧ ਕੀਤੀ ਜਾਏਗੀ।
ਇਹ ਮਹਤੱਵਪੂਰਨ ਜਾਣਕਾਰੀ ਦਿੰਦਿਆ ਡੀਸੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਨਡੋਰ ਲਈ 100 ਅਤੇ ਆਊਟਡੋਰ ਲਈ 200 ਵਿਅਕਤੀਆਂ ਨੂੰ ਹੀ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਇਜਾਜਤ ਦਿੱਤੀ ਗਈ ਹੈ। ਸਮਾਗਮ ਦੌਰਾਨ ਸਾਰਿਆਂ ਲਈ ਮਾਸਕ ਲਗਾਉਣਾ ਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਲਾਜ਼ਮੀ ਹੋਵੇਗਾ।