ਅੰਮ੍ਰਿਤਸਰ: ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਫੌਜੀਆਂ ਦੇ ਪਰਿਵਾਰ ਵੀ ਸੁਰੱਖਿਅਤ ਨਹੀਂ ਹਨ, ਅਜਿਹਾ ਹੀ ਮਾਮਲਾ ਸ਼ਹਿਰ ਅੰਮ੍ਰਿਤਸਰ ਤੋਂ ਸਾਹਮਣੇ ਆਇਆਂ ਹੈ। ਅੰਮ੍ਰਿਤਸਰ ਦੇ ਸਰਹੱਦੀ ਪਿੰਡ ਕੱਕੜ ਵਿੱਚ ਜਿੱਥੇ ਇੱਕ ਕਾਂਗਰਸੀ ਸਰਪੰਚ ਦੁਵਾਰਾ ਜੰਮੂ ਕਸ਼ਮੀਰ ਵਿੱਚ ਤੈਨਾਤ ਇੱਕ ਫੌਜੀ ਦੀ ਜ਼ਮੀਨ ਖੋਹਣ ਲਈ ਆਪਣੇ ਸਾਥੀਆਂ ਨਾਲ ਜਾ ਕੇ ਉਸ ਦੇ ਘਰ ਵਿੱਚ ਮਹਿਲਾਵਾਂ ਨਾਲ ਪਹਿਲੇ ਮਾਰ ਕੁੱਟ ਕੀਤੀ ਫਿਰ ਉਸਦੇ ਘਰ ਜਾਕੇ ਤੋੜ ਭੰਨ ਕੀਤੀ ਗਈ।
ਸੁਤੰਤਰਤਾ ਸੈਨਾਨੀ ਦਾ ਪਰਿਵਾਰ ਨਾਲ ਗੁੰਡਾਗਰਦੀ
ਫੌਜੀ ਰਾਜਰੁਪਿੰਦਰ ਦੇ ਦਾਦਾ ਦਿਆਲ ਸਿੰਘ ਸੁਤੰਤਰਤਾ ਸੈਨਾਨੀ ਹੋਣ ਦੇ ਨਾਲ ਫੌਜ 'ਚ ਸੂਬੇਦਾਰ ਵੀ ਰਹੇ ਹਨ। ਰਾਜਰੁਪਿੰਦਰ ਦੇ ਪਿਤਾ ਨੇ ਵੀ ਫੌਜ 'ਚ ਰਹਿ ਕੇ ਦੇਸ਼ ਦੀ ਸੇਵਾ ਕੀਤੀ ਹੁਣ ਰਾਜਰੁਪਿੰਦਰ ਵੀ ਜੰਮੂ-ਕਸ਼ਮੀਰ 'ਚ ਦੇਸ਼ ਦੀ ਸੁਰੱਖਿਆ ਲਈ ਤਾਇਨਾਤ ਹੈ। ਜਿਸ ਪਰਿਵਾਰ ਦੀਆਂ 3 ਪੀੜੀਆਂ ਦੇਸ਼ ਸੇਵਾ ਨੂੰ ਸਮਰਪਿਤ ਹੋਣ ਉਸ ਪਰਿਵਾਰ ਦੀਆਂ ਔਰਤਾਂ ਦਹਿਸ਼ਤ ਦੇ ਸਾਏ ਹੇਠ ਜੀਣ ਲਈ ਮਜ਼ਬੂਰ ਹਨ। ਮਾਤਾ ਦਲਜੀਤ ਕੌਰ ਅਨੁਸਾਰ ਉਨ੍ਹਾਂ ਦੇ ਘਰ 'ਤੇ ਕਾਂਗਰਸੀ ਸਰਪੰਚ ਮੇਜਰ ਸਿੰਘ ਨੇ ਆਪਣੇ ਸਾਥੀਆਂ ਨਾਲ ਜਾਨਲੇਵਾ ਹਮਲਾ ਕੀਤਾ, ਇੱਕ ਦਰਜਨ ਤੋਂ ਵੱਧ ਫਾਇਰ ਕੀਤੇ ,ਸਾਰੇ ਘਰ ਦੀ ਭੰਨਤੋੜ ਕੀਤੀ ਅਤੇ ਜਾਂਦੇ ਹੋਏ ਘਰ ਚ ਲੱਗੇ ਸੀਸੀਟੀਵੀ ਕੈਮਰੇ 'ਤੇ ਡੀਵੀਆਰ ਨਾਲ ਲੈ ਗਏ।
ਰਾਜਰੁਪਿੰਦਰ ਦੀ ਪਤਨੀ ਰਾਜਵੰਤ ਅਨੁਸਾਰ ਉਨ੍ਹਾਂ ਦਾ ਜ਼ਮੀਨ ਦਾ ਮਾਣਯੋਗ ਅਦਾਲਤ 'ਚ ਕੇਸ ਚੱਲ ਰਿਹਾ ਹੈ, ਜਿਸ ਦੀ ਰੰਜਿਸ਼ ਕਾਰਨ ਪਹਿਲਾਂ ਵੀ ਜੰਮੂ ਕਸ਼ਮੀਰ 'ਚ ਡਿਊਟੀ ਤੇ ਤਾਇਨਾਤ ਰਾਜਰੁਪਿੰਦਰ ਤੇ 2 ਝੂਠੇ ਪਰਚੇ ਦਰਜ ਕਰਵਾਏ ਗਏ ਹਨ, ਜਿਨ੍ਹਾਂ ਚੋ ਕਲ ਜ਼ਮਾਨਤ ਮਿਲਣ ਤੇ ਸਰਪੰਚ ਨੇ ਖਿਜ ਕੇ ਹਮਲਾ ਕੀਤਾ। ਬੱਚਿਆਂ ਦੇ ਸਿਰ 'ਤੇ ਰਾਈਫਲ ਤਾਣ ਕੇ ਉਨ੍ਹਾਂ ਨੂੰ ਚੁੱਪ ਰਹਿਣ ਲਈ ਕਿਹਾ ਗਿਆ।
ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਤੇ ਕੋਈ ਵੀ ਲਿਖ਼ਤੀ ਸ਼ਿਕਾਇਤ ਨਹੀਂ ਮਿਲੀ ਹੈ।