ਅੰਮ੍ਰਿਤਸਰ : ਕਾਂਗਰਸ ਸਰਕਾਰ ਵੱਲੋਂ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ 'ਤੇ ਲਿਜਾਣ ਤੋਂ ਇਲਾਵਾ ਹਮੇਸ਼ਾ ਹਰ ਵਰਗ ਨੂੰ ਮੁੱਖ ਰੱਖਦਿਆਂ ਲੋਕ ਹਿੱਤ ਵਿੱਚ ਫੈਸਲੇ ਕੀਤੇ ਗਏ ਹਨ। ਇਹ ਵਿਚਾਰ ਪਿੰਡ ਭਲਾਈਪੁਰ ਵਿਖੇ ਲੋਕ ਮਸਲਿਆਂ 'ਤੇ ਹਲਕੇ ਦੇ ਲੋਕਾਂ ਨਾਲ ਮੀਟਿੰਗ ਕਰਦਿਆਂ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਮੀਡੀਆ ਨਾਲ ਸਾਂਝੇ ਕੀਤੇ।
ਵਿਧਾਇਕ ਭਲਾਈਪੁਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਲੋਕਾਂ ਵੱਲੋਂ ਕਾਂਗਰਸ ਦੀ ਸਰਕਾਰ ਬਣਾਈ । ਇਸ ਲਈ ਅਸੀ ਵੀ ਲੋਕਾਂ ਦੇ ਭਰੋਸੇ ਉਤੇ ਖਰਾ ਉਤਰਦਿਆਂ ਤੇ ਵਿਕਾਸ ਕਾਰਜਾਂ ਨੂੰ ਪਹਿਲ ਦਿੰਦਿਆਂ ਹਲਕੇ ਨਾਲ ਸਬੰਧਿਤ ਪਿੰਡਾਂ ਦੇ ਵਿਕਾਸ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।
ਲੋਕ ਮਸਲੇ 'ਤੇ ਇਕੱਤਰ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਵਿਧਾਇਕ ਭਲਾਈਪੁਰ ਵੱਲੋਂ ਕਈ ਮੁਸ਼ਕਿਲਾਂ ਦਾ ਮੌਕੇ 'ਤੇ ਨਿਪਟਾਰਾ ਕਰ ਬਾਕੀ ਕੰਮਾਂ ਲਈ ਸਬੰਧਿਤ ਵਿਭਾਗ ਨੂੰ ਜਲਦ ਕੰਮ ਨਿਪਟਾਉਣ ਦੇ ਹੁਕਮ ਕੀਤੇ ਗਏ। ਵਿਧਾਇਕ ਭਲਾਈਪੁਰ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਕੰਮ ਨੂੰ ਤਰਜੀਹ ਦਿੰਦੇ ਹਨ ਅਤੇ ਸਾਲ 2022 ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੋਕ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਇਤਿਹਾਸ ਰਚਣਗੇ। ਹਾਲਾਂਕਿ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ 2022 ਵਿਧਾਨ ਸਭਾ ਚੋਣਾਂ ਵਿੱਚ ਲੋਕ ਪੰਜਾਬ ਦੀ ਸੱਤਾ ਕਿਸ ਰਾਜਨੀਤਿਕ ਪਾਰਟੀ ਦੇ ਹੱਥ ਸੌਂਪਦੇ ਹਨ।