ਅੰਮ੍ਰਿਤਸਰ: ਭਾਰਤ-ਪਾਕਿ ਦੀ ਸੁੰਤਤਰਤਾ ਦਿਵਸ ਮੌਕੇ ਫੋਕਲੋਅਰ ਰਿਸਰਚ ਅਕਾਦਮੀ, ਪੰਜਾਬ ਜਾਗ੍ਰਿਤੀ ਮੰਚ ਅਤੇ SAFMA ਵੱਲੋਂ 25ਵੇਂ ਹਿੰਦ-ਪਾਕਿ ਦੋਸਤੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਮੇਲੇ ਵਿੱਚ ਲੋਕਾਂ ਨੇ ਵਾਹਘਾ ਬਾਰਡਰ ਉੱਤੇ ਮੋਮਬੱਤੀਆਂ ਜਗਾਈਆਂ ਤੇ ਭਾਰਤ ਪਾਕਿ ਦੀ ਦੋਸਤੀ ਦੇ ਨਾਅਰੇ ਵੀ ਲਗਾਏ। ਲੋਕਾਂ ਨੇ ਇਸ ਮੇਲੇ ਦੌਰਾਨ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਕਾਇਮ ਕਰਨ ਦਾ ਸੁਨੇਹਾ ਦਿੱਤਾ।
ਫੋਕਲੋਅਰ ਰਿਸਰਚ ਅਕਾਦਮੀ ਦੇ ਪ੍ਰਧਾਨ ਨੇ ਦੱਸਿਆ ਕਿ ਹਿੰਦ ਪਾਕਿ ਮੇਲੇ ਵਿੱਚ ਦੇਸ਼ ਦੀ ਵੰਡ ਦੌਰਾਨ ਹੋਏ ਸ਼ਹੀਦਾਂ ਨੂੰ ਵਾਹਘਾ ਬਾਰਡਰ ਉੱਤੇ ਮੋਮਬੱਤੀਆਂ ਜਗਾ ਕੇ ਯਾਦ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਤੋਂ ਇਲਾਵਾ ਇਹ ਮੇਲਾ ਭਾਰਤ-ਪਾਕਿ ਦੋਵਾਂ ਦੇਸ਼ਾਂ ਵਿੱਚ ਅਮਨ ਸ਼ਾਂਤੀ ਦਾ ਪੈਗਾਮ ਦੇਣ ਵਜੋਂ ਵੀ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੋਸਬੱਤੀਆਂ ਜਗਾਉਣ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਰਾਤ 10 ਵਜੇ ਸੁਰਜੀਤ ਪਾਤਰ ਦਾ ਲਿਖਿਆ ਹੋਇਆ ਮੋਸਬੱਤੀਆਂ ਗੀਤ ਜਾਰੀ ਕੀਤਾ ਤੇ ਪਾਕਿਸਤਾਨ ਦੇ ਗਾਇਕ ਵੱਲੋਂ ਗਾਇਆ ਗੀਤ ਵੀ ਜਾਰੀ ਕੀਤਾ। ਇਸ ਮਗਰੋਂ ਫੋਕਲੋਅਰ ਰਿਸਰਚ ਅਕਾਦਮੀ ਵੱਲੋਂ ਮੈਗਜ਼ੀਨ ਪੰਜ ਪਾਣੀਏ ਵੀ ਜਾਰੀ ਕੀਤੀ।
ਉਨ੍ਹਾਂ ਨੇ ਇਸ ਸਭ ਤੋਂ ਬਾਅਦ ਭਾਰਤ ਪਾਕਿਸਤਾਨ ਦੀ ਸ਼ਖਸੀਅਤਾਂ ਨੂੰ ਲੈ ਕੇ ਇੰਟਰਨੈੱਟ ਉੱਤੇ ਵੈਬੀਨਾਰ ਕੀਤਾ ਗਿਆ। ਇਸ ਵੈਬੀਨਾਰ ਵਿੱਚ ਭਾਰਤ-ਪਾਕਿ ਦੀ ਸ਼ਖਸੀਅਤਾਂ ਨੇ ਦੋਵਾਂ ਦੇਸ਼ਾਂ ਦੀ ਕੜਵਾਹਟ ਨੂੰ ਦੂਰ ਕਰਨ ਲਈ ਵਿਚਾਰ ਵਟਾਂਦਰਾਂ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਮੇਲੇ ਦੌਰਾਨ ਦੋਵਾਂ ਦੇਸ਼ਾਂ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਰਕਾਰਾਂ ਉੱਤੇ ਦਬਾ ਪਾਉਣ ਤਾਂ ਜੋ ਦੋਵਾਂ ਦੇਸ਼ਾਂ ਦੇ ਰਿਸ਼ਤੇ ਦੀ ਕੜਵਾਹਟ ਦੂਰ ਹੋ ਸਕੇ ਤੇ ਇਨ੍ਹਾਂ ਦੇਸ਼ਾਂ ਵਿਚਕਾਰ ਅਮਨ ਦੇ ਸ਼ਾਤੀ ਕਾਇਮ ਹੋ ਸਕੇ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੋਰੋਨਾ ਲਾਗ ਕਰਕੇ ਘੱਟ ਲੋਕਾਂ ਦੇ ਇਕੱਠ ਵਿੱਚ ਹਿੰਦ ਪਾਕਿ ਮੇਲਾ ਕੀਤਾ ਹੈ ਤਾਂ ਜੋ ਕੋਰੋਨਾ ਲਾਗ ਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ;74ਵਾਂ ਅਜਾਦੀ ਦਿਹਾੜਾ: ਮੁੱਖ ਮੰਤਰੀ ਨੇ ਮੋਹਾਲੀ 'ਚ ਲਹਿਰਾਇਆ ਤਿਰੰਗਾ