ਅੰਮ੍ਰਿਤਸਰ : ਪਿਛਲੇ ਕਾਫੀ ਸਮੇਂ ਤੋਂ ਦਿੱਲੀ ਧਰਨੇ 'ਤੇ ਬੈਠੇ ਕਿਸਾਨ ਜਥੇਬੰਦੀਆਂ(Farmers' organizations) ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਜਿਸ ਦੇ ਚੱਲਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਆਗੂ ਕੰਵਲਪ੍ਰੀਤ ਸਿੰਘ ਪੰਨੂ(State Leader of Kisan Mazdoor Sangharsh Committee Kanwalpreet Singh Pannu) ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ 27 ਤਰੀਕ ਨੂੰ ਜਿਹੜਾ ਭਾਰਤ ਬੰਦ ਦੀ ਕਾਲ ਦਿੱਤੀ ਹੈ, ਉਸ ਵਿੱਚ ਹਰੇਕ ਵਰਗ ਦੇ ਲੋਕ ਕਿਸਾਨਾਂ ਦੇ ਸਮਰਥਨ ਵਿੱਚ ਸ਼ਾਮਲ ਹੋ ਰਹੇ ਹਨ।
ਇਹ ਸਰਕਾਰ ਨੂੰ ਇੱਕ ਵੱਡਾ ਚੈਲੇਂਜ ਹੋਵੇਗਾ ਜਦੋਂ ਪੂਰਾ ਭਾਰਤ ਬੰਦ ਦੀ ਕਾਲ ਦਾ ਸਮਰਥਨ ਲੋਕਾਂ ਵੱਲੋਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਅਸੀਂ ਯੂਪੀ ਵੱਲੋਂ ਕੂਚ ਕਰਨ ਜਾ ਰਿਹਾ। ਜਿੱਥੋਂ ਪ੍ਰਧਾਨ ਮੰਤਰੀ ਦੀ ਕੁਰਸੀ ਨਿਕਲਦੀ ਹੈ, ਅਸੀਂ ਦੋ ਹਜਾਰ ਚੌਵੀ ਦੀ ਇਲੈਕਸ਼ਨਾਂ ਦੇ ਵਿੱਚ ਭਾਜਪਾ ਦਾ ਪੂਰਾ ਸਫ਼ਾਇਆ ਕਰ ਦੇਵਾਂਗੇ।
ਉਨ੍ਹਾਂ ਕੈਪਟਨ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਟੋਲ ਪਲਾਜ਼ਿਆਂ ਦੇ ਅਸੀਂ ਪਹਿਲਾਂ ਹੀ ਖ਼ਿਲਾਫ਼ ਹਾਂ ਇਹ ਟੋਲਪਲਾਜ਼ੇ(Toll plazas) ਨੇ ਉਹ ਲੋਕਾਂ ਦੀਆਂ ਜੇਬਾਂ ਕੱਟ ਰਹੇ ਹਨ। ਸੂਬਾ ਆਗੂ ਪਨੂੰ ਨੇ ਗੱਲਬਾਤ ਕਰਦਿਆਂ ਦੱਸਿਆ ਕਿ 27 ਤਰੀਕ ਨੂੰ ਅਸੀਂ ਰਿਲਾਇੰਸ ਦੇ ਪੈਟਰੋਲ ਪੰਪ ਬਿਲਕੁਲ ਨਹੀਂ ਖੁੱਲ੍ਹਣ ਦੇਵਾਂਗੇ। ਤੇ ਨਾ ਹੀ ਉਨ੍ਹਾਂ ਦੇ ਰਿਲਾਇੰਸ ਦੇ ਸ਼ਾਪਿੰਗ ਮਾਲ ਵੀ ਨਹੀਂ ਖੁੱਲ੍ਹਣ ਦਵਾਂਗੇ।
ਉਨ੍ਹਾਂ ਕਿਹਾ ਕਿ ਅਸੀਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਸੱਦ ਕੇ ਬੀਜੇਪੀ ਤੋਂ ਸਿਵਾਏ ਸੁਨੇਹਾ ਦੇ ਦਿੱਤਾ ਕਿ ਤੁਸੀਂ ਅਜੇ ਚੋਣਾਂ ਦੀ ਕੋਈ ਗੱਲ ਨਹੀਂ ਕਰਨੀ। ਉਨ੍ਹਾਂ ਕਿਹਾ ਇਹ ਅੰਦੋਲਨ ਉਦੋਂ ਅਜੇ ਤੱਕ ਜਾਰੀ ਰਹੇਗਾ ਜਿਨ੍ਹਾਂ ਅਜੇ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਉਨ੍ਹਾਂ ਸਮਾਂ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਬਾਹਰ ਵੀ ਧਰਨੇ ਤੇ ਰੋਸ ਪ੍ਰਦਰਸ਼ਨ ਕਰਦੇ ਰਹਾਂਗੇ।
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਕਾਲੀ ਦਲ(Sukhbir Singh Badal Akali Dal) ਦੇ ਆਗੂ ਵੱਲੋਂ 17 ਸਤੰਬਰ ਨੂੰ ਸੰਸਦ ਦਾ ਘਿਰਾਓ ਕਰਨ ਦੀ ਕਿਹਾ ਗਿਆ। ਉਨ੍ਹਾਂ 2022 ਦੀਆਂ ਚੋਣਾਂ ਨੂੰ ਲੈ ਕੇ ਕਿਹਾ ਕਿ ਕਿਸਾਨ ਆਪਣੇ ਅੰਦੋਲਨ ਨਾਲ ਧਿਆਨ ਦੇਣਗੇ ਨਾਂ ਕਿ ਚੋਣਾਂ ਵੱਲ। ਅਸੀਂ ਆਪਣੇ ਖੇਤ ਤੇ ਜ਼ਮੀਨ ਬਚਾਉਣੀ ਹੈ ਜਿਹੜੇ ਸਾਡੀ ਰੋਜ਼ੀ ਰੋਟੀ ਹੈ। ਉਨ੍ਹਾਂ ਕਿਹਾ ਕਿ 27 ਸਤੰਬਰ ਨੂੰ ਭਾਰਤ ਬੰਦ ਨੂੰ ਲੈ ਕੇ ਸਰਕਾਰ ਨੂੰ ਹਿਲਾ ਕੇ ਰੱਖ ਦੇਵਾਂਗੇ।
ਇਹ ਵੀ ਪੜ੍ਹੋ: ਜੁਰਮ ਨੂੰ ਲੈ ਕੇ ਮੁੜ ਸੁਰਖੀਆਂ 'ਚ ਆਇਆ ਪੰਜਾਬ, ਸੂਚੀ 'ਚ ਪਹਿਲਾ ਸਥਾਨ