ਅੰਮ੍ਰਿਤਸਰ: ਪੰਜਾਬ ਵਿੱਚ ਸ਼ਰੇਆਮ ਗੁੰਡਾਗਰਦੀ ਇਸ ਕਦਰ ਵੱਧ ਚੁੱਕੀ ਹੈ ਕਿ ਹਾਲਾਤਾਂ ਨੂੰ ਵੇਖ ਕੇ ਇੰਝ ਜਾਪ ਰਿਹਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਦਾ ਡਰ ਨਹੀਂ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸਿਵਲ ਲਾਈਨ ਥਾਣੇ ਅਧੀਨ ਆਉਂਦੇ ਇਕ ਨਿੱਜੀ ਪੈਲੇਸ ਤੋਂ ਵੇਖਣ ਨੂੰ ਮਿਲਿਆ ਹੈ। ਇੱਥੇ ਪੈਲੇਸ ਵਿੱਚ ਸ਼ਗਨ ਦਾ ਪ੍ਰੋਗਰਾਮ ਚਲ ਰਿਹਾ ਸੀ ਕਿ ਮਾਮੂਲੀ ਗੱਲ ਉੱਤੇ ਦੋ ਧਿਰਾਂ ਵਿਚਾਲੇ ਕਿਰਚਾਂ ਚਲੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਖਮੀ ਨੌਜਵਾਨ ਨੇ ਦੱਸਿਆ ਕਿ ਸ਼ਗਨ ਦੇ ਫੰਕਸ਼ਨ ਵਿੱਚ ਝੜਪ ਹੋ ਗਈ ਅਤੇ ਸਾਹਮਣੇ ਵਾਲੀ ਧਿਰ ਵੱਲੋਂ ਤਿੰਨ ਲੋਕਾਂ ਨੂੰ ਜਖਮੀ ਕਰ ਦਿੱਤਾ ਗਿਆ।
ਮੁਲਜ਼ਮਾਂ 'ਤੇ ਇਲਜ਼ਾਮ: ਜਖਮੀ ਚੇਤਨ ਨੇ ਦੱਸਿਆ ਕਿ ਉਸ ਦੇ ਭਰਾ ਦਾ ਵਿਆਹ ਹੈ ਜਿਸ ਨੂੰ ਲੈ ਕੇ ਜਾਗੋ ਫੰਕਸ਼ਨ ਵਿੱਚ ਇਕ ਲੜਕੇ ਵਲੋਂ ਸਾਡੀਆਂ ਧੀਆਂ ਭੈਣਾਂ ਨਾਲ ਛੇੜਖਾਣੀ ਕੀਤੀ ਗਈ ਸੀ ਜਿਸ ਤੋਂ ਉਸ ਨੌਜਵਾਨ ਨੂੰ ਰੋਕਿਆ ਗਿਆ ਸੀ। ਇਸ ਤੋਂ ਬਾਅਦ ਹੀ ਉਸ ਵੱਲੋਂ ਸਾਨੂੰ ਧਮਕੀ ਦਿੱਤੀ ਗਈ ਕਿ ਉਸ ਸਾਨੂੰ ਵੇਖ ਲਵੇਗਾ। ਮੁਲਜ਼ਮ ਗੁਰੂ ਈ ਰਿਕਸ਼ਾ ਚਲਾਉਂਦਾ ਹੈ ਜਿਸ ਨੂੰ ਸਵਾਰੀਆਂ ਢਾਹੁਣ ਨੂੰ ਲੈ ਕੇ ਸੱਦਿਆ ਸੀ। ਉਸ ਨੇ ਫਿਰ ਦੂਜੇ ਦਿਨ ਸ਼ਗਨ ਵਾਲੇ ਦਿਨ ਪੈਲੇਸ ਬਾਹਰ ਸਾਡੇ ਉੱਤੇ ਰੰਜਿਸ਼ ਤਹਿਤ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਲੜਕੇ ਇਨ੍ਹਾਂ ਦੇ ਮੁਹੱਲੇ ਦੀ ਹਨ। ਦੱਸ ਦਈਏ ਕਿ ਜਖਮੀਆਂ ਚੋਂ 2 ਪੇਸ਼ੇ ਵਜੋਂ ਪੱਤਰਕਾਰ ਦੱਸੇ ਜਾ ਰਹੇ ਹਨ।
ਪੱਤਰਕਾਰ ਦੇ ਰਿਸ਼ਤੇਦਾਰ ਦੇ ਵਿਆਹ ਦਾ ਫੰਕਸ਼ਨ: ਦੂਜੇ ਪਾਸੇ, ਅੰਮ੍ਰਿਤਸਰ ਪ੍ਰੈਸ ਕੱਲਬ ਦੇ ਪ੍ਰਧਾਨ ਰਾਜੇਸ਼ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਵਿਆਹ ਸਮਾਗਮ ਦੌਰਾਨ ਤਿੰਨ ਵਿਅਕਤੀ ਜਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਦੋ ਪੱਤਰਕਾਰ ਹਨ ਅਤੇ ਪੱਤਰਕਾਰ ਦੇ ਹੀ ਰਿਸ਼ਤੇਦਾਰ ਦਾ ਵਿਆਹ ਹੈ। ਉਨ੍ਹਾਂ ਕਿਹਾ ਕਿ ਉਹ ਜਖਮੀਆਂ ਦੇ ਨਾਲ ਹਸਪਤਾਲ ਪਹੁੰਚੇ ਅਤੇ ਐਮਐਲਆਰ ਕਟਾ ਕੇ ਪੁਲਿਸ ਥਾਣੇ ਗਏ। ਉਨ੍ਹਾਂ ਨੇ ਪੁਲਿਸ ਕੋਲੋਂ ਇਨਸਾਫ ਦੀ ਮੰਗ ਕੀਤਾ ਹੈ ਅਤੇ ਕਿ ਹਮਲਾ ਕਰਨ ਵਾਲਿਆਂ ਨੂੰ ਪੁਲਿਸ ਜਲਦੀ ਗ੍ਰਿਫਤਾਰ ਕਰੇ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ: ਪੁਲਿਸ ਅਧਿਕਾਰੀ ਰਾਕੇਸ਼ ਕੁਮਾਰ ਨੇ ਦੱਸਿਆ ਕਿ ਜਖਮੀ ਜਤਿਨ ਦੇ ਰਿਸ਼ਤੇਦਾਰ ਦਾ ਵਿਆਹ ਸੀ ਜਿਸ ਦੌਰਾਨ ਫਕੰਸ਼ਨ ਚਲ ਰਹੇ ਸਨ। ਇਥੇ ਹੀ ਇਨ੍ਹਾਂ ਦੇ ਮੁਹੱਲੇ ਦੇ ਲੜਕੇ ਆਏ ਅਤੇ ਇਨ੍ਹਾਂ ਉੱਤੇ ਹਮਲਾ ਕਰ ਦਿੱਤਾ। ਕਾਰਨ ਫਿਲਹਾਲ ਇਹ ਸਾਹਮਣੇ ਆਇਆ ਕਿ ਇਕ ਦਿਨ ਪਹਿਲਾਂ ਹੋਏ ਜਾਗੋ ਫੰਕਸ਼ਨ ਨੂੰ ਵਿੱਚ ਮੁਲਜ਼ਮ ਗੁਰੂ ਨਾਲ ਥੋੜੀ ਬਹਿਸ ਹੋ ਗਈ ਸੀ ਜਿਸ ਦੀ ਰੰਜਿਸ਼ ਤਹਿਤ ਮੁਲਜ਼ਮ ਗੁੱਗੂ ਵੱਲੋਂ ਅਪਣੇ ਸਾਥੀਆਂ ਨਾਲ ਮਿਲ ਕੇ ਜਤਿਨ ਅਤੇ ਉਸ ਦੇ ਦੋ ਸਾਥੀਆਂ ਉੱਤੇ ਹਮਲਾ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸ਼ਿਕਾਇਤਕਤਾ ਦੇ ਬਿਆਨ ਦੇ ਆਧਾਰ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ, ਉਹ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: Who Is Lottery Winner: ਗੁੰਮਨਾਮ ਸਖ਼ਸ਼ ਦੀ ਨਿਕਲੀ ਕਰੋੜਾਂ ਦੀ ਲਾਟਰੀ, ਦੁਕਾਨਦਾਰ ਕਰ ਰਿਹੈ ਭਾਲ