ਅੰਮ੍ਰਿਤਸਰ : ਬੀਤੇ ਦਿਨੀਂ ਭਾਜਪਾ ਆਗੂ ਅਸ਼ਵਨੀ ਨਾਰੰਗ ਨਾਲ ਹੋਈ ਮਾਰਕੁੱਟ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਭਾਜਪਾ ਪ੍ਰਧਾਨ ਹਰਦਿਆਲ ਸਿੰਘ ਔਲਖ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਵਿੱਚ ਥੋੜੀ ਬਹੁਤੀ ਨੈਤਿਕਤਾ ਬਚੀ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਗਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮਲੋਟ ਵਿੱਚ ਵਾਪਰੀ ਘਟਨਾ ਵਿੱਚ ਭਾਜਪਾ ਵਿਧਾਇਕ ਦੀ ਕੁੱਟਮਾਰ ਕਰਨ ਵਾਲੇ ਕਿਸਾਨ ਨਹੀਂ ਬਲਕਿ ਕਿਸਾਨਾਂ ਦੇ ਭੇਸ ਵਿੱਚ ਕਾਂਗਰਸ ਦੇ ਭੇਜੇ ਗੁੰਡੇ ਸਨ।
ਸੂਤਰਾਂ ਅਨੁਸਾਰ ਪੁਲਿਸ ਨੂੰ ਪਹਿਲਾਂ ਤੋਂ ਭਿਣਕ ਸੀ ਕਿ ਭਾਜਪਾ ਦੇ ਇਸ ਰੋਸ ਪ੍ਰਦਰਸ਼ਨ ਦਾ ਪਤਾ ਚੱਲਣ ਤੇ ਬਹੁ ਗਿਣਤੀ ਵਿੱਚ ਕਿਸਾਨ ਇੱਥੇ ਪਹੁੰਚ ਸਕਦੇ ਸਨ, ਜਿਸ ਲਈ ਪੁਲਿਸ ਵਲੋਂ ਪ੍ਰਦਰਸ਼ਨ ਸਥਾਨ ਦੇ ਹਰ ਪਾਸੇ ਮੁਲਾਜ਼ਮ ਤੈਨਾਤ ਕੀਤੇ ਗਏ ਅਤੇ ਭਾਜਪਾ ਆਗੂਆਂ ਨੂੰ ਕੀਤੀ ਅਪੀਲ ਅਨੁਸਾਰ 5-7 ਮਿੰਟਾਂ ਵਿੱਚ ਉਕਤ ਪ੍ਰੋਗਰਾਮ ਨੂੰ ਨਿਬੇੜਿਆ ਗਿਆ।