ETV Bharat / state

ਪਾਕਿਸਤਾਨ ਸਰਕਾਰ ਗੁਰੂਧਾਮਾਂ ਦੀ ਸਹੀ ਢੰਗ ਨਾਲ ਕਰੇ ਸਾਂਭ ਸੰਭਾਲ- ਬੀਬੀ ਜਾਗੀਰ ਕੌਰ - ਬੀਬੀ ਜਾਗੀਰ ਕੌਰ

ਐੱਸਜੀਪੀਸੀ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਪਾਕਿਸਤਾਨ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਧਾਮਾਂ ਦੀ ਰੱਖਿਆ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਦੁਬਾਰਾ ਠੀਕ ਕੀਤਾ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਗੁਰੂਧਾਮਾਂ ਨੂੰ ਬਚਾਉਣ ਦੀ ਅਤੇ ਸਿੱਖਾਂ ਦੀ ਆਸਥਾ ਨੂੰ ਬਰਕਰਾਰ ਰੱਖਣ ਦੀ ਵੀ ਲੋੜ ਹੈ।

ਪਾਕਿਸਤਾਨ ਸਰਕਾਰ ਗੁਰੂਧਾਮਾਂ ਸਹੀ ਢੰਗ ਨਾਲ ਕਰੇ ਸਾਂਭ ਸੰਭਾਲ- ਬੀਬੀ ਜਾਗੀਰ ਕੌਰ

author img

By

Published : Jun 16, 2021, 5:23 PM IST

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਪਾਕਿਸਤਾਨ ਚ ਸਥਿਤ ਗੁਰੂਧਾਮਾਂ ਦੇ ਹਲਾਤਾਂ ਬਾਰੇ ਚਿੰਤਾ ਜਾਹਿਰ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਚ ਸਥਿਤ ਗੁਰੂਧਾਮਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਚੁੱਕੇ ਹਨ। ਉਨ੍ਹਾਂ ਨੂੰ ਮੀਡੀਆ ਰਿਪੋਰਟਾਂ ਰਾਹੀ ਪਤਾ ਲੱਗਿਆ ਹੈ ਕਿ ਗੁਰਦੁਆਰਿਆਂ ਦੇ ਹਾਲਾਤ ਬਹੁਤ ਜਿਆਦਾ ਬੁਰੇ ਹਨ। ਜਿਸ ਕਾਰਨ ਉਨ੍ਹਾਂ ਨੇ ਪਾਕਿਸਤਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਧਾਮਾਂ ਦੀ ਰੱਖਿਆ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਦੁਬਾਰਾ ਠੀਕ ਕੀਤਾ ਜਾਵੇ।

ਪਾਕਿਸਤਾਨ ਸਰਕਾਰ ਗੁਰੂਧਾਮਾਂ ਸਹੀ ਢੰਗ ਨਾਲ ਕਰੇ ਸਾਂਭ ਸੰਭਾਲ- ਬੀਬੀ ਜਾਗੀਰ ਕੌਰ

ਬੀਬੀ ਜਾਗੀਰ ਕੌਰ ਨੇ ਕਿਹਾ ਕਿ ਸਿੱਖਾਂ ਦੀ ਆਸਥਾ ਹਮੇਸ਼ਾ ਹੀ ਗੁਰੂ ਧਾਮਾਂ ਨਾਲ ਜੁੜੀ ਰਹਿੰਦੀ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਤਾਂ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਗੁਰਦੁਆਰਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਜੋ ਖਸਤਾ ਹਾਲਤ ਵਿੱਚ ਹਨ। ਜੇਕਰ ਪਾਕਿਸਤਾਨ ਸਰਕਾਰ ਗੁਰੂ ਧਾਮਾਂ ਦੀ ਰੱਖਿਆ ਨਹੀਂ ਕਰ ਸਕਦੀ ਤਾਂ ਉਹ ਖ਼ੁਦ ਪਾਕਿਸਤਾਨ ਵਿੱਚ ਪਹੁੰਚ ਕੇ ਗੁਰੂ ਧਾਮਾਂ ਦੇ ਰੱਖਿਆ ਕਰਨਗੇ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਗੁਰੂ ਧਾਮਾਂ ਨੂੰ ਬਚਾਉਣ ਦੀ ਅਤੇ ਸਿੱਖਾਂ ਦੀ ਆਸਥਾ ਨੂੰ ਬਰਕਰਾਰ ਰੱਖਣ ਦੀ ਵੀ ਲੋੜ ਹੈ।

ਇਹ ਵੀ ਪੜੋ: ਰਾਏਕੋਟ 'ਚ ਅਕਾਲੀ ਦਲ ਨੇ ਯੂਥ ਵਿੰਗ ਦੇ ਨਵੇਂ ਅਹੁਦੇਦਾਰਾਂ ਨੂੰ ਵੰਡੇ ਨਿਯੁਕਤੀ ਪੱਤਰ

ETV Bharat Logo

Copyright © 2025 Ushodaya Enterprises Pvt. Ltd., All Rights Reserved.