ਅੰਮ੍ਰਿਤਸਰ: ਭਾਈ ਤਾਰੂ ਸਿੰਘ ਜੀ (Bhai Taroo Singh Ji) ਦਾ ਜਨਮ ਦਿਹਾੜਾ ਸ਼੍ਰੋਮਣੀ ਕਮੇਟੀ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਦੇ ਚਲਦੇ ਸੰਗਤਾਂ ਸੱਚਖੰਡ ਜਿਸ ਨੂੰ ਨਤਮਸਤਕ ਹੋਣ ਲਈ ਪੁੱਜੀਆਂ ਤੇ ਮੰਜੀ ਸਾਹਿਬ ਹਾਲ ਵਿਖੇ ਦੀਵਾਨ ਵੀ ਸਜਾਏ ਗਏ।
ਇਹ ਵੀ ਪੜੋ: ਵਿਸ਼ਵ ਡਾਕ ਦਿਵਸ: ਇਤਿਹਾਸ ਤੇ ਮਹੱਤਤਾ
ਇਸ ਮੌਕੇ ਗੱਲਬਾਤ ਕਰਦੇ ਹੋਏ ਸਿੱਖ ਬੁੱਧੀਜੀਵੀ (Sikh intellectuals) ਨੇ ਦੱਸਿਆ ਕਿ ਭਾਈ ਤਾਰੂ ਸਿੰਘ (Bhai Taroo Singh Ji) ਦਾ ਜਨਮ 1716 ਨੂੰ ਪਿੰਡ ਪੁੱਹਲਾ ਸਾਹਿਬ ਵਿਖੇ ਹੋਇਆ ਸੀ। ਉਨ੍ਹਾਂ ਕਿਹਾ ਕਿ ਇਹ ਉਹ ਸਮਾਂ ਸੀ ਜਦੋਂ ਸਿੱਖਾਂ ਉਤੇ ਚਾਰੋਂ ਪਾਸੇ ਅਫ਼ਗਾਨਾਂ ਵੱਲੋਂ ਹਮਲੇ ਕੀਤੇ ਜਾ ਰਹੇ ਸੀ ਤੇ ਮੁਸਲਮਾਨਾਂ ਨੇ ਇੱਕ ਧਇਆ ਧਾਰ ਲਿਆ ਸੀ ਕਿ ਸਿੱਖਾਂ ਦੀ ਕੌਮ ਨੂੰ ਖ਼ਤਮ ਕੀਤਾ ਜਾਵੇ।
ਉਨ੍ਹਾਂ ਦੱਸਿਆ ਕੀ ਲਾਹੌਰ ਦੇ ਵਿੱਚ ਇੱਕ ਜ਼ਕਰੀਆ ਖ਼ਾਨ ਦਾ ਮੁਸਲਮਾਨ ਹਾਕਮ ਸੀ। ਉਹ ਉਸ ਸਮੇਂ ਲਾਹੌਰ ਦਾ ਗਵਰਨਰ ਜ਼ਕਰੀਆ ਖਾਨ ਨੇ ਤੇ ਜ਼ੁਲਮ ਦੀ ਹੱਦ ਮੁਕਾ ਦਿੱਤੀ ਸੀ ਅਜਿਹੇ ਵਿੱਚ ਸਿੰਘਾਂ ਨੇ ਜੰਗਲਾਂ ਵਿੱਚ ਠਹਿਰਨਾ ਠੀਕ ਸਮਝਿਆ ਤਾਂ ਜੋ ਉਹ ਜ਼ੁਲਮੀ ਹਕੂਮਤ ਦਾ ਟਾਕਰਾ ਕਰ ਸਕਣ ਅਜਿਹੇ ਹਾਲਾਤਾਂ ਵਿੱਚ ਭਾਈ ਤਾਰੂ ਸਿੰਘ (Bhai Taroo Singh Ji) ਉਨ੍ਹਾਂ ਦੇ ਪਰਿਵਾਰ ਨੇ ਮਿਲ ਕੇ ਸਿੰਘਾਂ ਦੀ ਸੰਭਵ ਸਹਾਇਤਾ ਕੀਤੀ ਲੰਗਰ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਸੇਵਾ ਤਨਦੇਹੀ ਨਾਲ ਨਿਭਾਈ, ਸਿੰਘ ਭਾਈ ਸਾਹਿਬ ਦੇ ਵੀ ਕਈ-ਕਈ ਦਿਨ ਰੁਕ ਜਾਂਦੇ ਸਨ।
ਭਾਈ ਤਾਰੂ ਸਿੰਘ (Bhai Taroo Singh Ji) ਬੜੇ ਹੀ ਨਿੱਘੇ ਸੁਭਾਅ ਦੇ ਮਾਲਕ ਸਨ। ਉਨ੍ਹਾਂ ਦੀ ਪ੍ਰੇਮ ਭਾਵਨਾ ਤੋਂ ਹਿੰਦੂ ਮੁਸਲਮਾਨ ਚੰਗੀ ਤਰ੍ਹਾਂ ਵਾਕਫ਼ ਸਨ ਕੁਝ ਲੋਕਾਂ ਵੱਲੋਂ ਭਾਈ ਸਾਹਿਬ ਬਾਰੇ ਜ਼ਕਰੀਆ ਖਾਨ ਕੋਲ ਪਿੰਡ ਪੂਹਲਾ ਦਾ ਇੱਕ ਨਿਰੰਜਨੀਆਂ ਨਾਂ ਦਾ ਵਿਅਕਤੀ ਪੁੱਜਿਆ ਤੇ ਉਹਨੇ ਕਿਹਾ ਕਿ ਭਾਈ ਸਾਹਿਬ ਕੋ ਕਾਫ਼ੀ ਸਿੱਖ ਆ ਕੇ ਉਨ੍ਹਾਂ ਨੂੰ ਮਿਲਦੇ ਹਨ। ਉਨ੍ਹਾਂ ਦੀਆਂ ਚੁਗਲੀਆਂ ਲਗਾਈਆਂ ਗਈਆਂ ਤੇ ਜ਼ਕਰੀਆਂ ਖਾਨ ਨੇ ਹੁਕਮ ਦਿੱਤਾ ਕਿ ਭਾਈ ਤਾਰੂ ਸਿੰਘ ਜੀ (Bhai Taroo Singh Ji) ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਆਂਦਾ ਗਿਆ, ਜਿੱਥੇ ਭਾਈ ਸਾਹਿਬ ਨੂੰ ਬਹੁਤ ਘੱਟ ਦਿੱਤੇ ਗਏ ਫਿਰ ਇੱਕ ਦਿਨ ਭਾਈ ਸਾਹਿਬ ਮੂੰਹ ਨਵਾਬ ਅੱਗੇ ਪੇਸ਼ ਕੀਤਾ ਗਿਆ।
ਭਾਈ ਸਾਹਿਬ ਨੇ ਜ਼ਕਰੀਆ ਖਾਨ ਅੱਗੇ ਨਿਧੜਕ ਹੋ ਕੇ ਖੜ੍ਹੇ ਰਹੇ। ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ (Bhai Taroo Singh Ji) ਨੂੰ ਕਿਹਾ ਕਿ ਤੁਹਾਡੀ ਜਾਨ ਬਖ਼ਸ਼ ਦਿੱਤੀ ਜਾ ਸਕਦੀ ਹੈ ਜੇ ਤੁਸੀਂ ਮੁਸਲਮਾਨ ਬਣ ਜਾਵੋ ਭਾਈ ਸਾਹਿਬ ਨੇ ਸਿੱਖੀ ਤਿਆਗਣ ਲਈ ਬਹੁਤ ਲਾਲਚ ਦਿੱਤੇ ਗਏ, ਪਰ ਭਾਈ ਸਾਹਿਬ ਨੇ ਕੋਈ ਲਾਲਚ ਮੋਹ ਨਾ ਸਕਿਆ। ਭਾਈ ਤਾਰੂ ਸਿੰਘ (Bhai Taroo Singh Ji) ਨੇ ਮੁਸਲਮਾਨ ਨਾ ਬਣਨ ਤੇ ਨਾ ਹੀ ਕੇਸ ਕਤਲ ਕਰਵਾਉਣ ਦੀ ਗੱਲ ਮੰਨੀ ਤੱਕਿਆ ਮੈਂ ਸਿਰ ਕਟਵਾ ਸਕਦਾ ਹਾਂ ਪਰ ਸਤਿਗੁਰੂ ਦੀ ਦਿੱਤੀ ਪਿਆਰੀ ਪਵਿੱਤਰ ਦਾਤ ਨਹੀਂ ਦੇ ਸਕਦਾ।
ਇਹ ਵੀ ਪੜੋ: ਸ਼ਰਦ ਨਰਾਤੇ 2021 : ਨਰਾਤੇ ਦੇ ਤੀਜੇ ਦਿਨ ਮਾਂ ਚੰਦਰਘੰਟਾ ਤੇ ਚੌਥੇ ਦਿਨ ਹੁੰਦੀ ਹੈ ਮਾਂ ਕੁਸ਼ਮਾਂਡਾ ਦੀ ਪੂਜਾ
ਇਸ ਤੋਂ ਬਾਅਦ ਜ਼ਕਰੀਆ ਖਾਨ ਨੇ ਭਾਈ ਤਾਰੂ ਸਿੰਘ (Bhai Taroo Singh Ji) ਦੀ ਖੋਪਰੀ ਉਤਾਰਨ ਦਾ ਹੁਕਮ ਦਿੱਤਾ ਜ਼ਾਲਮ ਹਾਕਮ ਜ਼ਕਰੀਆ ਖਾਨ ਵੱਲੋਂ ਭਾਈ ਤਾਰੂ ਸਿੰਘ (Bhai Taroo Singh Ji) ਦਾ ਵਾਲਾ ਸਣੇ ਸਿਰ ਧੜ ਤੋਂ ਸਿਰ ਅਲੱਗ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਖੋਪਰੀ ਉਤਾਰੇ ਜਾਣ ਤੋਂ ਬਾਅਦ ਵੀ ਬਾਈ ਦਿਨ ਤੱਕ ਭਾਈ ਤਾਰੂ ਸਿੰਘ (Bhai Taroo Singh Ji) ਜੀਵਨ ਜੀਂਦੇ ਰਹੇ ਤੇ 16 ਜੁਲਾਈ 1745 ਵਿੱਚ ਲਾਹੌਰ ਦੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਉੱਥੇ ਹੀ ਭਾਈ ਤਾਰੂ ਸਿੰਘ (Bhai Taroo Singh Ji) ਦੇ ਨਾਂ ਤੇ ਲਾਹੌਰ ਵਿੱਚ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਹੈ। ਇਸ ਗੁਰਦੁਆਰੇ ਦਾ ਨਾਂ ਸ਼ਹੀਦ ਗੰਜ ਸਾਹਿਬ ਰੱਖਿਆ ਗਿਆ ਹੈ, ਇੱਥੇ ਸੰਗਤਾਂ ਅੱਜ ਵੀ ਨਤਮਸਤਕ ਹੁੰਦੀਆਂ ਹਨ।