ETV Bharat / state

ਚੁਣੌਤੀਆਂ 'ਚ ਘਿਰੇ ਚੰਨੀ, ਕੇਜਰੀਵਾਲ ਅਤੇ ਭਗਵੰਤ ਮਾਨ

author img

By

Published : Jan 22, 2022, 3:38 PM IST

Updated : Jan 22, 2022, 4:27 PM IST

ਭਗਵੰਤ ਮਾਨ (Bhagwant Mann) ਨੇ ਮੁੱਖ ਮੰਤਰੀ ਚਰਨਜੀਤ ਚੰਨੀ (CM Charanjit Singh Channi) ਨੂੰ ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ।

Bhagwant Mann challenges To CM Channi
ਚੁਣੌਤੀਆਂ 'ਚ ਘਿਰੇ ਚੰਨੀ, ਕੇਜਰੀਵਾਲ ਅਤੇ ਭਗਵੰਤ ਮਾਨ

ਅੰਮ੍ਰਿਤਸਰ: ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਦਾਅਪੇਚ ਇੱਕ-ਦੂਜੇ ਨਾਲ ਖੇਡੇ ਜਾ ਰਹੇ ਹਨ। ਸਿਆਸੀ ਨੇਤਾਵਾਂ ਵਲੋਂ ਇੱਕ-ਦੂਜੇ ਉੱਤੇ ਬਿਆਨਬਾਜ਼ੀਆਂ ਅਤੇ ਚੁਣੌਤੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਲੜੀ ਵਿੱਚ ਸ਼ਾਮਲ ਹੋਏ ਹੁਣ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਨੇ ਕਾਂਗਰਸੀ ਆਗੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧੂਰੀ ਵਿਧਾਨ ਸਭਾ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਚੰਨੀ ਸਾਹਿਬ ਦੀ ਚੋਣ ਲੜਨ ਦੀ ਚੁਣੌਤੀ ਨੂੰ ਸਵੀਕਾਰ ਕਰਦਾ ਹਾਂ।

'ਆਪ' ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਜਾਣ ਤੋਂ ਬਾਅਦ ਅੰਮ੍ਰਿਤਸਰ 'ਚ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਿਆ ਜਾ ਰਿਹਾ ਹੈ। ਇਸੇ ਤਹਿਤ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੀ ਮੱਥਾ ਟੇਕਣ ਲਈ ਪਹੁੰਚੇ।

'ਆਪ' ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਚਰਨਜੀਤ ਚੰਨੀ ਚਮਕੌਰ ਸਾਹਿਬ ਤੋਂ ਚੋਣ ਲੜਨ ਦੀ ਚੁਣੌਤੀ ਦੇ ਜਵਾਬ 'ਚ ਕਿਹਾ ਗਿਆ ਕਿ ਚਮਕੌਰ ਸਾਹਿਬ ਰਿਜ਼ਰਵ ਸੀਟ ਹੈ, ਮੈਂ ਉਥੋਂ ਚੋਣ ਨਹੀਂ ਲੜ ਸਕਦਾ, ਪਰ ਚੰਨੀ ਧੂਰੀ ਤੋਂ ਵਿਧਾਨ ਸਭਾ ਚੋਣ ਲੜ ਸਕਦਾ ਹੈ। ਮੈਂ ਉਨ੍ਹਾਂ ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸੀ.ਐਮ ਨੂੰ ਧੂਰੀ ਸੀਟ ਤੋਂ ਚੋਣ ਲੜਨੀ ਚਾਹੀਦੀ ਹੈ।

ਦੱਸ ਦਈਏ ਕਿ ਮੱਥਾ ਟੇਕਣ ਪਹੁੰਚੇ ਭਗਵੰਤ ਮਾਨ ਨਾਲ ਸਿੱਖ ਜਥੇਬੰਦੀਆਂ ਨਾਰਾਜ਼ ਵਿਖਾਈ ਦਿੱਤੀਆਂ। ਦਰਅਸਲ, ਉਨ੍ਹਾਂ ਨੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ ਭਗਵੰਤ ਮਾਨ ਕੋਲੋਂ ਸਵਾਲਾਂ ਦੇ ਜਵਾਬ ਲੈਣੇ ਸਨ, ਪਰ ਉਨ੍ਹਾਂ ਦਾ ਕਹਿਣਾ ਰਿਹਾ ਕਿ ਮਾਨ ਨੇ ਸਾਡੇ ਸਵਾਲਾਂ ਦਾ ਜਵਾਬ ਦੇਣ ਲਈ ਰੁਕੇ ਨਹੀਂ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀਐਮ ਚੰਨੀ ਨੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵਿਧਾਨਸਭਾ ਚੋਣਾਂ ਲਈ ਪੰਜਾਬ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ।

ਇਹ ਵੀ ਪੜ੍ਹੋ : ਲਖੀਮਪੁਰ ਖੀਰੀ ਹਿੰਸਾ ਮਾਮਲਾ: 4 ਦੋਸ਼ੀ ਤੈਅ, 3 ਨੂੰ SIT ਵਲੋਂ ਕਲੀਨ ਚਿੱਟ

Last Updated : Jan 22, 2022, 4:27 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.