ETV Bharat / state

ਬੈਂਕ ਆਫ਼ ਇੰਡੀਆ ਵੱਲੋਂ ਕਰਵਾਇਆ ਗਿਆ 2 ਰੋਜ਼ਾ ਸੈਮੀਨਾਰ - ਭਾਰਤ ਦੀ ਅਰਥ ਵਿਵਸਥਾ

ਭਾਰਤ ਦੀ ਅਰਥ ਵਿਵਸਥਾ ਨੂੰ ਅਗਲੇ ਪੰਜ ਸਾਲਾਂ 'ਚ 3 ਟ੍ਰਿਲੀਅਨ ਡਾਲਰ ਤੋਂ 5 ਟ੍ਰਿਲੀਅਨ ਡਾਲਰ ਤੱਕ ਲੈ ਜਾਣ ਦੇ ਟੀਚੇ ਨੂੰ ਪੂਰਾ ਕਰਨ ਲਈ ਬੈਂਕ ਸੈਕਟਰ ਦਾ ਅਹਿਮ ਯੋਗਦਾਨ ਹੋਣ ਵਾਲਾ ਹੈ। ਇਸ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਬੈਂਕ ਆਫ਼ ਇੰਡੀਆ ਦੇ ਮਹਾ ਪ੍ਰਬੰਧਕ ਦੀ ਪ੍ਰਧਾਨਗੀ ਹੇਠ 2 ਰੋਜ਼ਾ ਸੈਮੀਨਾਰ ਕਰਵਾਇਆ ਗਿਆ।

ਫ਼ੋਟੋ
author img

By

Published : Aug 19, 2019, 5:40 AM IST

ਅੰਮ੍ਰਿਤਸਰ: ਸ਼ਹਿਰ ਵਿੱਚ ਭਾਰਤ ਦੀ ਅਰਥ ਵਿਵਸਥਾ ਨੂੰ ਅਗਲੇ ਪੰਜ ਸਾਲਾਂ 'ਚ 3 ਟ੍ਰਿਲੀਅਨ ਡਾਲਰ ਤੋਂ 5 ਟ੍ਰਿਲੀਅਨ ਡਾਲਰ ਤੱਕ ਲੈ ਜਾਣ ਦੇ ਟੀਚੇ ਸਬੰਧੀ ਬੈਂਕ ਆਫ਼ ਇੰਡੀਆ ਦੇ ਮਹਾ ਪ੍ਰਬੰਧਕ ਦੀ ਪ੍ਰਧਾਨਗੀ ਹੇਠ 2 ਰੋਜ਼ਾ ਸੈਮੀਨਾਰ ਕਰਵਾਇਆ ਗਿਆ।

ਇਸ ਸੈਮੀਨਾਰ ਵਿੱਚ ਜ਼ੋਨ ਦੇ ਸਾਰੇ ਬੈਂਕ ਪ੍ਰਬੰਧਕਾਂ ਨੇ ਹਿੱਸਾ ਲਿਆ ਤੇ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਬੈਂਕ ਆਫ਼ ਇੰਡੀਆ ਦੇ ਮਹਾ ਪ੍ਰਬੰਧਕ ਐੱਸ ਕੇ ਮਿਸ਼ਰਾ ਨੇ ਦੱਸਿਆ ਕਿ ਇਹ ਟੀਚਾ ਪੂਰਾ ਕਰਨ ਲਈ ਹਰ ਸੈਕਟਰ ਤੋਂ ਯੋਗਦਾਨ ਮੰਗਿਆ ਹੈ ਪਰ ਬੈਂਕਾਂ ਦਾ ਯੋਗਦਾਨ ਵਿਸ਼ੇਸ਼ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਵਾਸਤੇ ਦੇਸ਼ ਭਰ ਵਿੱਚ ਸਾਰੇ ਬੈਂਕਾਂ ਦੀਆਂ ਮੀਟਿੰਗਾਂ ਹੋ ਰਹੀਆਂ ਹਨ ਤੇ ਬੈਂਕਾਂ ਵੱਲੋਂ ਸੁਝਾਅ ਤਿਆਰ ਕੀਤੇ ਜਾ ਰਹੇ ਹਨ ਜਿਹੜੇ ਕਿ ਭਾਰਤ ਸਰਕਾਰ ਕੋਲ ਪਹੁੰਚਦੇ ਹਨ ਕਿ ਕਿਵੇਂ ਪੰਜ ਟ੍ਰਿਲੀਅਨ ਡਾਲਰ ਦੇ ਟੀਚੇ ਤੱਕ ਪਹੁੰਚਿਆ ਜਾਵੇ।

ਵੀਡੀਓ

ਮਹਾਂ ਪ੍ਰਬੰਧਕ ਨੇ ਕਿਹਾ ਕਿ ਬੈਂਕ ਆਫ਼ ਇੰਡੀਆ ਨੇ ਹੇਠਲੇ ਪੱਧਰ ਤੋਂ ਇਸ ਸਬੰਧ ਵਿੱਚ ਮਾਨਸਿਕ ਕਸਰਤ ਕਰਕੇ ਸੁਝਾਅ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ। ਇਹ ਸੁਝਾਅ ਸਟੇਟ ਬਾਡੀ ਵਿੱਚ ਪਹੁੰਚਣਗੇ ਤੇ ਬਾਅਦ ਵਿੱਚ ਭਾਰਤ ਸਰਕਾਰ ਕੋਲ ਪਹੁੰਚਣਗੇ। ਉਨ੍ਹਾਂ ਕਿਹਾ ਕਿ ਇਸ ਟੀਚੇ ਵਾਸਤੇ ਪੈਸੇ ਦੀ ਸਹੀ ਸਰਕੁਲੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਜਿਸ ਵਿੱਚ ਕ੍ਰੈਡਿਟ ਅਤੇ ਉਸ ਦੀ ਵਸੂਲੀ ਦੋਵੇਂ ਹੀ ਸਹੀ ਹੋਣਾ ਜ਼ਰੂਰੀ ਹੈ।

ਐੱਸ.ਕੇ ਮਿਸ਼ਰਾ ਦਾ ਕਹਿਣਾ ਹੈ ਕਿ ਕਰੀਬ ਇੱਕ ਮਹੀਨੇ ਦੇ ਵਕਫ਼ੇ ਵਿੱਚ ਸਾਰੇ ਬੈਂਕਾਂ ਦੇ ਸੁਝਾਅ ਭਾਰਤ ਸਰਕਾਰ ਕੋਲ ਪਹੁੰਚ ਜਾਣਗੇ ਅਤੇ ਉਸ ਤੋਂ ਬਾਅਦ ਸਰਕਾਰ ਉਸ ਪਾਸੇ ਵੱਲ ਲੋੜੀਂਦੇ ਕਦਮ ਚੁੱਕ ਕੇ ਪੰਜ ਸਾਲਾਂ ਵਿੱਚ ਇਹ ਟੀਚਾ ਪ੍ਰਾਪਤ ਕਰ ਲਵੇਗੀ।

Intro:ਭਾਰਤ ਦੀ ਅਰਥ ਵਿਵਸਥਾ ਨੂੰ ਅਗਲੇ ਪੰਜ ਸਾਲਾਂ ਵਿੱਚ ਤਿੰਨ ਟ੍ਰਿਲੀਅਨ ਡਾਲਰ ਤੋਂ ਪੰਜ ਟ੍ਰਿਲੀਅਨ ਡਾਲਰ ਤੱਕ ਲੈ ਜਾਨ ਦੇ ਟੀਚੇ ਨੂੰ ਪੂਰਾ ਕਰਨ ਦੇ ਲਈ ਬੈਂਕ ਸੈਕਟਰ ਦਾ ਅਹਿਮ ਯੋਗਦਾਨ ਹੋਣ ਵਾਲਾ ਹੈ ਇਸ ਦੇ ਮੱਦੇਨਜ਼ਰ ਅੱਜ ਅੰਮ੍ਰਿਤਸਰ ਵਿਖੇ ਬੈਂਕ ਆਫ ਇੰਡੀਆ ਦੇ ਮਹਾਪ੍ਰਬੰਧਕ ਦੀ ਪ੍ਰਧਾਨਗੀ ਹੇਠ ਬੀਤੇ ਕੱਲ ਤੋਂ ਸ਼ੁਰੂ ਕੀਤੀ ਗਈ Body:ਦੋ ਰੋਜ਼ਾ ਕਨਕਲੇਵ ਅੱਜ ਖਤਮ ਹੋ ਗਈ ਜਿਸ ਵਿੱਚ ਜ਼ੋਨ ਦੇ ਸਾਰੇ ਬੈਂਕ ਪ੍ਰਬੰਧਕਾਂ ਨੇ ਹਿੱਸਾ ਲਿਆ ਇਸ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਬੈਂਕ ਆਫ ਇੰਡੀਆ ਦੇ ਮਹਾਪ੍ਰਬੰਧਕ ਐਸ ਕੇ ਮਿਸ਼ਰਾ ਨੇ ਦੱਸਿਆ ਕਿ ਇਹ ਟੀਚਾ ਪੂਰਾ ਕਰਨ ਲਈ ਹਰ ਸੈਕਟਰ ਤੋਂ ਯੋਗਦਾਨ ਮੰਗਿਆ ਹੈ ਪਰ ਬੈਂਕਾਂ ਦਾ ਯੋਗਦਾਨ ਵਿਸ਼ੇਸ਼ ਰਹਿਣ ਵਾਲਾ ਹੈ ਉਨ੍ਹਾਂ ਕਿਹਾ ਕਿ ਇਸ ਵਾਸਤੇ ਦੇਸ਼ ਭਰ ਵਿੱਚ ਸਾਰੇ ਬੈਂਕਾਂ ਦੀਆਂ ਮੀਟਿੰਗਾਂ ਹੋ ਰਹੀਆਂ ਹਨ ਅਤੇ ਬੈਂਕਾਂ ਵੱਲੋਂ ਸੁਝਾਅ ਤਿਆਰ ਕੀਤੇ ਜਾ ਰਹੇ ਹਨ ਜਿਹੜੇ ਕਿ ਭਾਰਤ ਸਰਕਾਰ ਕੋਲ ਪਹੁੰਚਦੇ ਹਨ ਕਿ ਕਿਵੇਂ ਪੰਜ ਟ੍ਰਿਲੀਅਨ ਡਾਲਰ ਦੇ ਟੀਚੇ ਤੱਕ ਪਹੁੰਚਿਆ ਜਾਵੇ ਉਨ੍ਹਾਂ ਕਿਹਾ ਕਿ ਬੈਂਕ ਆਫ ਇੰਡੀਆ ਨੇ ਹੇਠਲੇ ਪੱਧਰ ਤੋਂ ਇਸ ਸੰਬੰਧ ਵਿੱਚ ਮਾਨਸਿਕ ਕਸਰਤ ਕਰਕੇ ਸੁਝਾਅ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ Conclusion:ਜਿਹੜੇ ਕਿ ਸਟੇਟ ਬਾਡੀ ਦੇ ਵਿੱਚ ਪਹੁੰਚਣਗੇ ਪਰ ਉਸ ਤੋਂ ਬਾਅਦ ਭਾਰਤ ਸਰਕਾਰ ਕੋਲ ਪਹੁੰਚਣਗੇ ਉਨ੍ਹਾਂ ਕਿਹਾ ਕਿ ਇਸ ਟੀਚੇ ਵਾਸਤੇ ਪੈਸੇ ਦੀ ਸਹੀ ਸਰਕੁਲੇਸ਼ਨ ਹੋਣੀ ਬਹੁਤ ਜ਼ਰੂਰੀ ਹੈ ਜਿਸ ਵਿੱਚ ਕ੍ਰੈਡਿਟ ਅਤੇ ਉਸ ਦੀ ਵਸੂਲੀ ਦੋਵੇਂ ਹੀ ਸਹੀ ਹੋਣਾ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਐਗਰੀਕਲਚਰ ਸੈਕਟਰ ਯੂਥ ਐਂਟਰਪ੍ਰੈਨਿਓਰ ਸੈਕਟਰ ਅਤੇ ਕੁਝ ਹੋਰ ਖੇਤਰਾਂ ਦੇ ਨਾਲ ਡਿਜੀਟਲ ਇਕੋਨਮੀ ਜੁੜਨ ਕਰਕੇ ਇਹ ਟੀਚਾ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ

byte..s k mishra..GM..bank of india

ਬੈਂਕ ਇੰਡੀਆ ਦੇ ਮਹਾਂ ਪ੍ਰਬੰਧਕ ਨੇ ਦੱਸਿਆ ਕਿ ਕਰੀਬ ਇੱਕ ਮਹੀਨੇ ਦੇ ਵਕਫ਼ੇ ਵਿੱਚ ਸਾਰੇ ਬੈਂਕਾਂ ਦੇ ਸੁਝਾਅ ਭਾਰਤ ਸਰਕਾਰ ਕੋਲ ਪਹੁੰਚ ਜਾਣਗੇ ਅਤੇ ਉਸ ਤੋਂ ਬਾਅਦ ਸਰਕਾਰ ਉਸ ਪਾਸੇ ਵੱਲ ਲੋੜੀਂਦੇ ਕਦਮ ਚੁੱਕ ਕੇ ਪੰਜ ਸਾਲਾਂ ਵਿੱਚ ਇਹ ਟੀਚਾ ਪ੍ਰਾਪਤ ਕਰ ਲਵੇਗੀ
ਅਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ
ETV Bharat Logo

Copyright © 2024 Ushodaya Enterprises Pvt. Ltd., All Rights Reserved.