ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਹਰ ਸਾਲ 1984 ਦੇ ਸ਼ਹੀਦਾਂ ਦੇ ਸਬੰਧੀ ਸਮਾਗਮ ਹੁੰਦੇ ਹਨ ਪਰ ਇਸ ਬਾਰ ਕੋਰੋਨਾ ਕਰਕੇ ਇਹ ਸਮਾਗਮ ਨਹੀਂ ਹੋਣਗੇ। ਇਸ ਸਬੰਧੀ ਈਟੀਵੀ ਭਾਰਤ ਵੱਲੋਂ ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਬਾਬਾ ਰਾਮ ਸਿੰਘ ਨਾਲ ਗੱਲਬਾਤ ਕੀਤੀ ਗਈ।
ਉਨ੍ਹਾਂ ਕਿਹਾ ਕਿ ਸਿੱਖਾਂ ਲਈ ਤਾਂ 6 ਜੂਨ ਨੂੰ ਹਰ ਸਾਲ ਕੋਰੋਨਾ ਆ ਜਾਂਦਾ ਹੈ ਤੇ ਹੁਣ ਫਿਰ ਕੋਰੋਨਾ ਦੀ ਆੜ ਵਿੱਚ ਸਿੱਖਾਂ ਨੂੰ ਗੁਰੂ ਘਰਾਂ ਵਿਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕਾਨੂੰਨ ਅਜਿਹਾ ਹੈ ਕਿ ਸਿੱਖਾਂ ਨੂੰ ਆਪਣੇ ਸ਼ਹੀਦਾਂ ਦੇ ਦਿਹਾੜੇ ਮਨਾਉਣ 'ਤੇ ਵੀ ਪਾਬੰਦੀ ਹੈ।
ਬਾਬਾ ਰਾਮ ਸਿੰਘ ਨੇ ਕਿਹਾ ਕਿ ਅੱਜ ਹਾਲਾਤ ਇਹ ਹੋ ਗਏ ਹਨ ਕਿ ਸਾਨੂੰ ਗੁਰੂ ਘਰਾਂ ਵਿੱਚ ਜਾਣ ਲਈ ਧਰਨੇ ਲਾਉਣੇ ਪੈ ਰਹੇ ਹਨ। ਸਿੱਖਾਂ ਨੂੰ ਇੱਕ ਸ਼ਾਜਿਸ ਦੇ ਤਹਿਤ ਪਿਛਲੇ ਲੰਮੇ ਸਮੇਂ ਤੋਂ ਨਿਸ਼ਾਨਾ ਬਣਾਇਆ ਗਿਆ ਹੈ।