ETV Bharat / state

'ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆਜ਼ਾਦ ਹੁੰਦਾ ਤਾਂ ਫ਼ੈਸਲੇ ਕੌਮ ਪੱਖੀ ਹੁੰਦੇ' - castism during amrit sanchar

ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਖੰਡੇ ਬਾਟੇ ਦੀ ਪਹੁਲ ਦੇਣ ਵੇਲੇ ਜਾਤੀ ਦੇ ਆਧਾਰ ਉੱਤੇ ਕੀਤਾ ਜਾਂਦਾ ਵਿਤਕਰਾ ਕਾਫ਼ੀ ਗਰਮਾ ਚੁੱਕਿਆ ਹੈ। ਇਸ ਮਸਲੇ ਨੂੰ ਪਹਿਲੀ ਵਾਰ ਅਕਾਲ ਤਖ਼ਤ ਸਾਹਮਣੇ ਚੁੱਕਣ ਵਾਲੇ ਬਾਬਾ ਰਾਜਾਰਾਜ ਸਿੰਘ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ।

ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਅਜ਼ਾਦ ਹੁੰਦਾ ਤਾਂ ਫ਼ੈਸਲੇ ਕੌਮ ਪੱਖੀ ਹੁੰਦੇ

author img

By

Published : Oct 1, 2020, 5:49 PM IST

ਅੰਮ੍ਰਿਤਸਰ: ਕੁਝ ਸਮਾਂ ਪਹਿਲਾਂ ਖੰਡੇ ਬਾਟੇ ਦੇ ਅੰਮ੍ਰਿਤ ਛਕਾਉਣ ਨੂੰ ਲੈ ਕੇ ਇਹ ਵਿਵਾਦ ਖੜ੍ਹਾ ਹੋਇਆ ਕਿ ਅੰਮ੍ਰਿਤ ਦੀ ਪਹੁਲ ਦੇਣ ਵੇਲੇ ਜਾਤ-ਪਾਤ ਪਰਖੀ ਜਾਂਦੀ ਹੈ। ਜਿਹੜੇ ਨਿਹੰਗ ਸਿੰਘ ਨੇ ਇਹ ਮਸਲਾ ਚੁੱਕਿਆ ਸੀ, ਉਹ ਸਨ ਬਾਬਾ ਰਾਜਾਰਾਜ ਸਿੰਘ। ਈਟੀਵੀ ਭਾਰਤ ਵੱਲੋਂ ਬਾਬਾ ਰਾਜਾਰਾਜ ਸਿੰਘ ਨਾਲ ਇਸ ਮੁੱਦੇ ਉੱਤੇ ਖ਼ਾਸ ਗੱਲਬਾਤ ਕੀਤੀ ਗਈ।

'ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਆਜ਼ਾਦ ਹੁੰਦਾ ਤਾਂ ਫ਼ੈਸਲੇ ਕੌਮ ਪੱਖੀ ਹੁੰਦੇ'

ਅੰਮ੍ਰਿਤ ਛਕਾਉਣ ਦੀ ਘਟਨਾ ਕਿੱਥੋਂ ਅਤੇ ਕਦੋਂ ਦੀ ਹੈ?

ਬਾਬਾ ਰਾਜਾਰਾਜ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਛਕਾਉਣ ਵੇਲੇ ਜਾਤ ਪਾਤ ਦਾ ਵਿਵਾਦ ਨਵਾਂ ਨਹੀਂ ਹੈ ਸਗੋਂ ਇਹ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ। ਸਿੱਖ ਪੰਥ ਦੀਆਂ ਵੱਡੀਆਂ ਜਥੇਬੰਦੀਆਂ ਜਿਵੇਂ ਬੁੱਢਾ ਦਲ, ਬਾਬਾ ਬਕਾਲਾ ਦਲ ਆਦਿ ਅੰਮ੍ਰਿਤ ਛਕਾਉਣ ਵੇਲੇ ਜਾਤ ਪਾਤ ਦਾ ਭੇਦਭਾਵ ਕਰਦੀਆਂ ਹਨ। ਅੰਮ੍ਰਿਤ ਦੀ ਦਾਤ ਦੇਣ ਵੇਲੇ ਦਲਿਤਾਂ/ਗਰੀਬਾਂ ਨੂੰ ਵੱਖਰਾ ਰੱਖਿਆ ਜਾਂਦਾ ਹੈ ਤੇ ਜਨਰਲ ਵਰਗ ਨੂੰ ਵੱਖਰਾ। ਉਨ੍ਹਾਂ ਦੱਸਿਆ ਕਿ ਕੀ ਜਦੋਂ ਹਰ ਵਾਰ ਜੋੜ ਮੇਲਿਆਂ 'ਤੇ ਅੰਮ੍ਰਿਤ ਤਿਆਰ ਹੁੰਦਾ ਹੈ ਤਾਂ ਹਰ ਬੰਦੇ ਨੂੰ ਜਾਤ ਪੁੱਛੀ ਜਾਂਦੀ ਹੈ।

ਸਿੱਖੀ ਦੇ ਸਿਧਾਂਤ ਦੇ ਅਹਿਮ ਹਿੱਸੇ ਅੰਮ੍ਰਿਤ ਦੀ ਵਿਚਾਰਧਾਰਾ 'ਤੇ ਸੱਟ ਮਾਰਨ ਬਾਰੇ ਤੁਸੀਂ ਕੀ ਸੋਚਦੇ ਹੋ?

ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਦਾ ਹੀ ਰੋਣਾ ਰੋ ਰਹੇ ਹਾਂ ਕਿ ਅਸੀਂ ਇੱਕ ਪਿਤਾ ਦੇ ਪੁੱਤਰ, ਸਾਡੀ ਇੱਕੋ ਹੀ ਮਾਂ ਹੈ ਤੇ ਸਾਡਾ ਪਿੰਡ ਆਨੰਦਪੁਰ ਸਾਹਿਬ ਹੈ। ਜਦੋਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬੇਗਾਨਾ ਨਹੀਂ ਸਮਝਿਆ ਤੇ ਫਿਰ ਇਹ ਹੁਣ ਭੇਦਭਾਵ ਕਿਉਂ ਹੋ ਰਹੇ ਹਨ? ਉਨ੍ਹਾਂ ਕਿਹਾ ਕਿ ਮਹਾਰਾਜ ਨੇ ਸਭ ਤੋਂ ਪਹਿਲਾਂ ਜਾਤ-ਪਾਤ ਖ਼ਤਮ ਕੀਤੀ ਤੇ ਫਿਰ ਖਾਲਸਾ ਸਾਜਿਆ। ਗੁਰੂ ਸਾਹਿਬ ਨੇ ਕਿਹਾ ਕਿ ਕੋਈ ਜਾਤ-ਪਾਤ ਨਹੀਂ ਜਦੋਂ ਅਸੀਂ ਅੰਮ੍ਰਿਤ ਛੱਕ ਲਿਆ ਤਾਂ ਸਿੰਘ ਸੱਜ ਗਏ।

ਪੰਜਾਬ ਵਿੱਚ ਸਿੱਖ ਸੰਸਥਾਵਾਂ ਦੀ ਅਣਗਹਿਲੀ ਕਰਕੇ ਪੰਜਾਬ ਦੇ ਗਰੀਬਾਂ ਨਾਲ ਅਨੇਕਾ ਭੇਦਭਾਵ ਹੋ ਰਹੇ ਹਨ?

ਬਾਬਾ ਰਾਜਾਰਾਜ ਸਿੰਘ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਜਿੱਥੋਂ ਖਾਲਸਾ ਪੰਥ ਪੈਦਾ ਹੋਇਆ, ਉਸ ਅੰਮ੍ਰਿਤ ਤੋਂ ਹੀ ਵਿਤਕਰਾ ਸ਼ੁਰੂ ਹੋ ਗਿਆ, ਫਿਰ ਅਗਾਂਹ ਤਾਂ ਵਿਤਕਰੇ ਜਾਰੀ ਰਹਿਣਗੇ ਅਤੇ ਬੇਗਾਨੇ ਲੋਕ ਖ਼ਾਲਸਾ ਪੰਥ 'ਤੇ ਉਂਗਲ ਚੁੱਕਣਗੇ ਕਿ ਸਿੱਖਾਂ ਵਿੱਚ ਵੀ ਜਾਤ ਪਾਤ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਇਹ ਨਹੀਂ ਹੋਣਾ ਚਾਹੀਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨੌਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਆਏ ਭਾਈ ਜੈਤਾ ਜੀ ਨੂੰ ਗਲ ਨਾਲ ਲਾਇਆ ਅਤੇ ਭਾਈ ਸੰਗਤ ਸਿੰਘ ਜੀ ਨੂੰ ਚਮਕੌਰ ਗੜ੍ਹੀ ਵਿੱਚ ਆਪਣਾ ਪੁਸ਼ਾਕਾਂ ਤੇ ਕਲਗੀ ਤੋੜਾ ਦਿੱਤਾ।

ਤੁਸੀਂ ਅੰਮ੍ਰਿਤ ਦੇ ਭੇਦਭਾਵ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ ਕੀਤੀ ਸੀ?

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਪਹਿਲ ਦੇ ਆਧਾਰ 'ਤੇ ਮਸਲਾ ਹੱਲ ਕਰਾਂਗੇ ਪਰ ਕੀਤਾ ਨਹੀਂ। ਉਨ੍ਹਾਂ ਕਿਹਾ ਕਿ ਇਹ ਮਸਲਾ ਸਾਡਾ ਨਹੀਂ ਇਹ ਤਾਂ ਸਿੱਖ ਪੰਥ ਦਾ ਮਸਲਾ ਹੈ। ਉਹ ਪਿਛਲੇ 5-6 ਮਹੀਨਿਆਂ ਤੋਂ ਕਾਰਵਾਈ ਦੀ ਉਡੀਕ ਰਹੇ ਹਨ ਪਰ ਲੱਗਦਾ ਕਿ ਜਥੇਦਾਰ ਨੇ ਇਹ ਮਸਲਾ ਠੰਢੇ ਵਾਸਤੇ ਵਿੱਚ ਪਾ ਦਿੱਤਾ ਹੈ ਜਦੋਂ ਕਿ ਇਸ ਗੰਭੀਰ ਮਸਲੇ ਬਾਰੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਸੀ।

ਚੰਡੀਗੜ੍ਹ ਤੋਂ ਸਿੱਖ ਬੁੱਧੀਜੀਵੀਆਂ ਦੇ ਵਫ਼ਦ ਨੇ ਵੀ ਅੰਮ੍ਰਿਤ ਦੇ ਮਾਮਲੇ ਵਿੱਚ ਜਥੇਦਾਰ ਨਾਲ ਮੁਲਾਕਾਤ ਕੀਤੀ ਸੀ?

ਬਾਬਾ ਰਾਜਾਰਾਜ ਸਿੰਘ ਦਾ ਕਹਿਣਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਦਬਾਅ ਅਧੀਨ ਡਰ ਰਹੇ ਹਨ, ਜੇਕਰ ਸੱਚਮੁੱਚ ਹੀ ਅਕਾਲੀ ਫੂਲਾ ਸਿੰਘ ਦਾ ਰੂਪ ਦਿਖਾਉਣ ਤਾਂ ਸਭ ਮਸਲੇ ਹੱਲ ਹੋ ਸਕਦੇ ਹਨ, ਕਿਉਂਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਲਕ ਹਨ, ਜੇਕਰ ਇਨ੍ਹਾਂ ਵਿੱਚ ਸ਼ਕਤੀ ਨਹੀਂ ਤਾਂ ਅਸਤੀਫ਼ਾ ਦੇ ਕੇ ਲਾਂਭੇ ਹੋ ਜਾਣ।

ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਜੇ ਪਰਕਾਸ਼ ਸਿੰਘ ਬਾਦਲ ਕੋਈ ਕੰਮ ਕਹਿ ਦੇਵੇ ਤਾਂ ਜਥੇਦਾਰ ਹਰਪ੍ਰੀਤ ਸਿੰਘ 2 ਮਿੰਟਾਂ ਵਿੱਚ ਮਸਲੇ ਦਾ ਹੱਲ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉੱਪਰੋਂ ਸ਼ਾਹੀ ਫ਼ੁਰਮਾਨ ਆਉਂਦੇ ਹਨ। ਸ਼੍ਰੋਮਣੀ ਕਮੇਟੀ ਸਮੇਤ ਜਥੇਬੰਦੀਆਂ ਪਰਕਾਸ਼ ਸਿੰਘ ਬਾਦਲ ਦੇ ਅਧੀਨ ਹਨ ਤੇ ਸ਼੍ਰੋਮਣੀ ਕਮੇਟੀ ਦੇ ਅਧੀਨ ਜਥੇਦਾਰ ਹਰਪ੍ਰੀਤ ਸਿੰਘ ਹੈ, ਜੇਕਰ ਆਜ਼ਾਦ ਹੁੰਦਾ ਤਾਂ ਹੁਣ ਨੂੰ ਮਸਲਾ ਹੱਲ ਹੋ ਜਾਂਦਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.