ਅੰਮ੍ਰਿਤਸਰ : ਕਿਸਾਨਾਂ ਵੱਲੋਂ ਜੰਡਿਆਲਾ ਗੁਰੂ ਦੇ ਥਾਣੇ ਦੇ ਬਾਹਰ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤਿੱਖਾ ਕਰਨ ਦੀ ਗੱਲ ਵੀ ਕਹੀ ਜਾ ਰਹੀ ਹੈ। ਉੱਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਸਿਰਫ ਹੁਣ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਅਤੇ ਜੋ ਵੀ ਬਣਦੀ ਕਾਰਵਾਈ ਹੈ ਉਸ ਤੋਂ ਉਲਟ ਕਾਰਵਾਈ ਕਰਨ ਲਈ ਵੀ ਗੱਲ ਕੀਤੀ ਜਾ ਰਹੀ ਹੈ।
ਇਸ ਕਰਕੇ ਕਿਸਾਨਾਂ ਨੇ ਦਿੱਤਾ ਧਰਨਾ : ਜਿਕਰਯੋਗ ਹੈ ਕਿ ਮਾਮਲਾ 2022 ਦਾ ਹੈ, ਜਿਸ ਵਿੱਚ ਇੱਕ ਕਿਸਾਨ ਵੱਲੋਂ ਦੂਸਰੇ ਕਿਸਾਨ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਵਿੱਚ ਉਸ ਦੇ ਸਿਰ ਉੱਤੇ ਸੱਟ ਲੱਗਣ ਕਰਕੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਉਥੇ ਹੀ ਇਸ ਮਾਮਲੇ ਦੇ ਤਹਿਤ ਹੋ ਰਹੀ ਕਾਰਵਾਈ ਦਾ ਕਿਸਾਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਧਾਰਾ 308 ਦੇ ਤਹਿਤ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਸ ਦੀ ਜਗ੍ਹਾ ਉੱਤੇ ਧਾਰਾ 325 ਤਹਿਤ ਮਾਮਲਾ ਦਰਜ ਕੀਤਾ ਜਾਵੇ। ਜਦੋਂਕਿ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਧਰਨਾ ਸਿਰਫ਼ ਇਸ ਕਰਕੇ ਲਗਾਇਆ ਜਾ ਰਿਹਾ ਹੈ ਕਿ ਇਸ ਧਾਰਾ ਨੂੰ ਤੋੜਿਆ ਜਾ ਸਕੇ। ਹਾਲਾਂਕਿ ਬੋਰਡ ਵਿੱਚ ਸਾਫ ਤੌਰ ਉੱਤੇ ਲਿਖਿਆ ਗਿਆ ਹੈ ਕਿ ਜਿਸ ਵਿਅਕਤੀ ਦੇ ਸਿਰ ਉੱਤੇ ਸੱਟ ਲੱਗੀ ਹੈ ਉਹ ਕਾਫੀ ਗੰਭੀਰ ਹੈ। ਪੁਲਿਸ ਨੇ ਕਿਹਾ ਕਿ ਕਿਸਾਨਾਂ ਵੱਲੋਂ ਜੋ ਧਰਨਾ ਦਿੱਤਾ ਜਾ ਰਿਹਾ ਹੈ ਉਹ ਬੇਬੁਨਿਆਦ ਹੈ ਅਤੇ ਜੋ ਬਣਦੀ ਕਾਰਵਾਈ ਹੈ ਉਹੀ ਕਾਰਵਾਈ ਕੀਤੀ ਜਾਵੇਗੀ।
- ਫ਼ਿਰੋਜ਼ਪੁਰ 'ਚ ਹਾਦਸੇ ਦੌਰਾਨ ਦੋ 2 ਬਜ਼ੁਰਗ ਭਰਾਵਾਂ ਅਤੇ ਛੋਟੀ ਬੱਚੀ ਦੀ ਮੌਤ, ਨਸ਼ਾ ਤਸਕਰਾਂ 'ਤੇ ਕਾਰ ਨਾਲ ਮ੍ਰਿਤਕਾਂ ਨੂੰ ਦਰੜਨ ਦੇ ਇਲਜ਼ਾਮ, ਇੱਕ ਕਾਰ ਸਵਾਰ ਗ੍ਰਿਫ਼ਤਾਰ
- ਦੀਵਾਲੀ ਦੀ ਅਗਲੀ ਰਾਤ ਜਲੰਧਰ 'ਚ ਹੋਈ ਵੱਡੀ ਵਾਰਦਾਤ, ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ
- Vigilance Raid In Dana Mandi : ਦੇਰ ਰਾਤ ਸਰਨਾ ਮੰਡੀ 'ਚ ਵਿਜੀਲੈਂਸ ਨੇ ਕੀਤੀ ਛਾਪੇਮਾਰੀ, ਕਾਰਵਾਈ ਤੋਂ ਨਰਾਜ਼ ਆੜ੍ਹਤੀਏ
ਕੀ ਕਹਿੰਦੇ ਨੇ ਕਿਸਾਨ ਆਗੂ : ਦੂਸਰੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਸਿਰਫ ਸਿਰਫ ਰਾਜਨੀਤੀ ਦੇ ਤਹਿਤ ਹੀ ਪਰਚਾ ਦਰਜ ਕੀਤਾ ਜਾ ਰਿਹਾ ਹੈ ਅਤੇ ਜਾਣ ਬੁਝ ਕੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਜੇ ਜਰੂਰਤ ਪਈ ਤਾਂ ਜੀਟੀ ਰੋਡ ਵੀ ਜਾਮ ਕੀਤਾ ਜਾਵੇਗਾ। ਕਿਸਾਨ ਨੇ ਦੱਸਿਆ ਕਿ ਜਿਹੜੀ ਬਹਿਸਬਾਜੀ ਪੁਲਿਸ ਅਧਿਕਾਰੀ ਦੇ ਨਾਲ ਹੋਈ ਹੈ, ਉਸ ਦਾ ਵੱਡਾ ਕਾਰਨ ਖੁਦ ਹੀ ਪੁਲਿਸ ਅਧਿਕਾਰੀ ਹਨ।