ਅੰਮ੍ਰਿਤਸਰ: ਪੰਜਾਬ ਵਿੱਚ ਹਥਿਆਰ ਪ੍ਰਦਰਸ਼ਨੀ ਨੂੰ ਲੈ ਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਸਖ਼ਤੀ ਦਿਖਾਉਦਿਆ ਮਾਮਲੇ ਦਰਜ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਹੈਰਾਨ ਕਰਨ ਵਾਲਾ ਮਾਮਲਾ ਅੰਮ੍ਰਿਤਸਰ ਤੋਂ ਜਿੱਥੇ 10 ਸਾਲ ਦੇ ਬੱਚੇ 'ਤੇ ਹਥਿਆਰ ਪ੍ਰਦਰਸ਼ਨ ਕਰਨ ਦੇ ਆਰੋਪ ਵਿੱਚ ਐੱਫ.ਆਈ.ਆਰ ਕੀਤੀ ਗਈ ਹੈ। FIR has been lodged against a 10 year old boy
ਬੱਚੇ ਦੇ ਪਿਤਾ ਨੇ ਫੇਸਬੁੱਕ 'ਤੇ ਕੀਤੀ ਸੀ ਫੋਟੋ ਸ਼ੇਅਰ:- ਇਸ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ ਪੁਲਿਸ ਬੱਚਾ ਨਬਾਲਿਗ ਹੋਣ ਕਰਕੇ ਇਸ ਮਾਮਲੇ ਬਾਰੇ ਕੁੱਝ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੱਚੇ ਦੇ ਨਾਲ ਉਸ ਦੇ ਪਿਤਾ ਤੇ 2 ਹੋਰਨਾਂ ਉੱਤੇ ਵੀ ਹਥਿਆਰ ਉਤਸ਼ਾਹਿਤ ਕਰਨ ਦੇ ਮਾਮਲੇ ਦਰਜ ਕੀਤੇ ਹਨ। ਦੱਸ ਦਈਏ ਕਿ ਬੱਚੇ ਦੇ ਪਿਤਾ ਨੇ ਆਪਣੇ 10 ਸਾਲ ਦੇ ਬੱਚੇ ਦੀ ਫੇਸਬੁੱਕ 'ਤੇ ਪ੍ਰੋਫਾਈਲ ਫੋਟੋ ਲਗਾਈ ਸੀ ਜੋ ਕਿ ਮੋਢੇ ਉੱਤੇ ਬੰਦੂਕ ਲੈ ਕੇ ਅਤੇ ਗਲੇ ਵਿੱਚ ਗੋਲੀਆਂ ਵਾਲਾ ਪਟਾ ਪਾਇਆ ਹੋਇਆ ਸੀ। ਇਹ ਮਾਮਲਾ ਕਾਠੂਨਲਗ ਥਾਣੇ ਵਿੱਚ ਦਰਜ ਹੋਇਆ ਹੈ।
ਅੰਮ੍ਰਿਤਸਰ 'ਚ ਨੌਜਵਾਨ ਪੁਲਿਸ ਕਰਮਚਾਰੀ ਤੇ ਹੋਇਆ ਸੀ ਮਾਮਲਾ ਦਰਜ :- ਮਜੀਠਾ ਦੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਇਹ ਵਿਅਕਤੀ ਜੋ ਗੋਲੀ ਚਲਾ ਰਿਹਾ ਹੈ ਥਾਣਾ ਨੰਗਲ ਵਿੱਚ ਬਤੌਰ ਪੁਲਿਸ ਮੁਲਾਜ਼ਮ ਤੈਨਾਤ ਹੈ, ਇਸ ਦੀ ਪਹਿਚਾਨ ਦਿਲਜੋਤ ਸਿੰਘ ਨਿਵਾਸੀ ਪਿੰਡ ਭੰਗਾਲੀ ਕਲ੍ਹਾ ਦੇ ਰੂਪ ਵਿਚ ਹੋਈ ਸੀ। ਮਜੀਠਾ ਦੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ, ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਗਈ, ਫਿਲਹਾਲ ਆਰੋਪੀ ਫ਼ਰਾਰ ਹੈ।
ਮੁੱਖ ਮੰਤਰੀ ਵੱਲੋਂ ਗੰਨ ਕਲਚਰ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੇ ਆਦੇਸ਼:- ਪੰਜਾਬ ਸੀਐਮ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਗੰਨ ਕਲਚਰ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੀ ਗੱਲ ਕਹੀ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਤੱਕ ਜਾਰੀ ਕੀਤੇ ਸਾਰੇ ਅਸਲਾ ਲਾਇਸੈਂਸਾਂ ਦੀ ਅਗਲੇ 3 ਮਹੀਨਿਆਂ ਵਿੱਚ ਪੂਰੀ ਸਮੀਖਿਆ ਕਰਨ ਲਈ ਕਿਹਾ ਹੈ।
ਇਸ ਦੇ ਨਾਲ ਹੀ ਨਵੇਂ ਅਸਲਾ ਲਾਇਸੈਂਸ ਬਣਾਉਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਜਦੋਂ ਤੱਕ ਡੀਸੀ ਨਿੱਜੀ ਤੌਰ 'ਤੇ ਸੰਤੁਸ਼ਟ ਨਹੀਂ ਹੁੰਦੇ ਉਦੋਂ ਤੱਕ ਨਵਾਂ ਅਸਲ ਲਾਇਸੈਂਸ ਜਾਰੀ ਨਹੀਂ ਕੀਤਾ ਜਾਵੇਗਾ। ਇੰਨਾ ਹੀ ਨਹੀਂ ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਪੁਲਿਸ ਨੂੰ ਸੂਬੇ ਵਿੱਚ ਅਚਨਚੇਤ ਚੈਕਿੰਗ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
ਇਹ ਵੀ ਪੜੋ:- ਇਲੈਕਟ੍ਰਾਨਿਕ ਮਾਰਕੀਟ ਚਾਂਦਨੀ ਚੌਕ ਚ ਲੱਗੀ ਭਿਆਨਕ ਅੱਗ, ਰਾਤ ਭਰ ਦੁਕਾਨਾਂ ਸੜਦੀਆਂ ਰਹੀਆਂ