ਅੰਮ੍ਰਿਤਸਰ: ਜਦੋਂ ਇੱਕ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਅਤੇ ਫੌਜੀ ਟਕਰਾਏ ਤਾਂ ਬਵਾਲ ਹੋ ਗਿਆ। ਇਹ ਮਾਮਲਾ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੋਂ ਸਾਹਮਣੇ ਆਇਆ ਹੈ। ਟ੍ਰੈਫ਼ਿਕ ਪੁਲਿਸ ਮੁਲਜ਼ਾਮਾਂ ਵੱਲੋਂ ਚੌਂਕ 'ਤੇ ਨਾਕਾ ਲਗਾਇਆ ਹੋਇਆ ਸੀ ਤਾਂ ਇੱਕ ਫੌਜੀ ਕਾਰ 'ਚ ਸਵਾਰ ਹੋ ਕੇ ਆਉਂਦਾ ਹੈ। ਉਸ ਨੂੰ ਗੱਡੀ ਰੋਕਣ ਲਈ ਕਿਹਾ ਜਾਂਦਾ ਹੈ ਪਰ ਗੱਡੀ ਰੋਕੀ ਨਹੀਂ ਜਾਂਦੀ ਬਲਕਿ ਟ੍ਰੈਫ਼ਿਕ ਪੁਲਿਸ ਮੁਲਜ਼ਾਮ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਫੌਜੀ ਕਾਰ ਨੂੰ ਭੱਜਾ ਕੇ ਲੈ ਜਾਂਦਾ ਹੈ।
ਫੌਜੀ ਨੂੰ ਪਿਆ ਘੇਰਾ: ਜਿਵੇਂ ਹੀ ਫੌਜੀ ਗੱਡੀ ਭਜਾ ਕੇ ਅੱਗੇ ਨਿਕਲ ਜਾਂਦਾ ਹੈ ਤਾਂ ਟ੍ਰੈਫ਼ਿਕ ਮੁਲਜ਼ਾਮ ਵੱਲੋਂ ਉਸ ਦਾ ਪਿੱਛਾ ਕੀਤਾ ਜਾਂਦਾ ਹੈ। ਤਕਰੀਬਨ 5 ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਫੌਜੀ ਨੂੰ ਘੇਰ ਲਿਆ ਜਾਂਦਾ ਹੈ। ਇਸ ਮਗਰੋਂ ਫੌਜੀ ਦੀ ਗੱਡੀ ਨੂੰ ਟ੍ਰੈਫ਼ਿਕ ਪੁਲਿਸ ਮੁਲਾਜ਼ਮ ਵੱਲੋਂ ਬੌਂਡ ਕਰ ਦਿੱਤਾ ਜਾਂਦਾ। ਟ੍ਰੈਫਿਕ ਮੁਲਾਜ਼ਮ ਦਾ ਕਹਿਣਾ ਹੈ ਕਿ ਟ੍ਰੈਫ਼ਿਕ ਨਿਯਮਾਂ ਦਾ ਫੌਜੀ ਵੱਲੋਂ ਉਲੰਘਣ ਕੀਤਾ ਗਿਆ ਹੈ। ਇੰਨ੍ਹਾਂ ਹੀ ਨਹੀਂ ਕਾਰ ਦਾ ਕੋਈ ਵੀ ਕਾਗਜ਼ ਕੋਲ ਨਹੀਂ ਸੀ।
ਟ੍ਰੈਫ਼ਿਕ ਮੁਲਾਜ਼ਮ ਦਾ ਬਿਆਨ: ਇਸ ਘਟਨਾ ਮਗਰੋਂ ਟ੍ਰੈਫਿਕ ਮੁਲਾਜ਼ਮ ਬਲਵਿੰਦਰ ਸਿੰਘ ਨੇ ਦੱਸਿਆ ਕਿ ਫੋਜੀ ਨੌਜਵਾਨ ਵੱਲੋਂ ਦੋ ਵਾਰ ਉਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਸ ਨੂੰ ਘੇਰ ਕੇ ਗੱਡੀ ਦੇ ਕਾਗਜ਼ ਦਿਖਾਉਣ ਲਈ ਕਿਹਾ ਗਿਆ ਤਾਂ ਉਸ ਕੋਲ ਕੋਈ ਵੀ ਕਾਗਜ਼ ਮੌਜੂਦ ਨਹੀਂ ਸੀ। ਲਵਪ੍ਰੀਤ ਸਿੰਘ ਵੱਲੋਂ ਚਲਾਨ ਕੱਟਣ ਤੋਂ ਵੀ ਰੋਕਿਆ ਗਿਆ ਸੀ ਪਰ ਕਾਨੂੰਨ ਸਭ ਲਈ ਬਰਾਬਰ ਹੈ ਇਸ ਲਈ ਉਸ ਦੀ ਗੱਡੀ ਦਾ ਚਲਾਨ ਵੀ ਕੱਟਿਆ ਗਿਆ ਹੈ ਅਤੇ ਬੌਂਡ ਵੀ ਕਰ ਦਿੱਤਾ ਗਿਆ।
ਫੌਜੀ ਦੀ ਸਫ਼ਾਈ: ਇਸ ਘਟਨਾ ਤੋਂ ਬਾਅਦ ਲਵਪ੍ਰੀਤ ਸਿੰਘ ਫੌਜੀ ਵੱਲੋਂ ਆਪਣੀ ਸਫ਼ਾਈ ਦਿੱਤੀ ਗਈ, ਉਨ੍ਹਾਂ ਕਿਹਾ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਨਹੀਂ ਰੋਕ ਸਕਿਆ ਅਤੇ ਕਾਫ਼ੀ ਸਮੇਂ ਬਾਅਦ ਗੱਡੀ ਚਲਾਉਣ ਕਾਰਨ ਅਜਿਹਾ ਹੋ ਗਿਆ। ਮੈਂ ਜਾਣ-ਬੁੱਝ ਕੇ ਅਜਿਹਾ ਕੁੱਝ ਵੀ ਨਹੀਂ ਕੀਤਾ। ਫੌਜੀ ਵੱਲੋਂ ਮੁਲਾਜ਼ਮ ਦੀਆਂ ਕਾਫ਼ੀ ਤਰਲੇ- ਮਿੰਨਤਾਂ ਵੀ ਕੀਤੀਆਂ ਗਈਆਂ ਪਰ ਉਸ ਦੀ ਇੱਕ ਨਾ ਚੱਲੀ। ਆਖਿਰਕਾਰ ਉਸ ਦਾ ਚਲਾਨ ਕੱਟਿਆ ਗਿਆ।
ਇਹ ਵੀ ਪੜ੍ਹੌ: Arrest of Amritpal Singh: ਸਾਥੀਆਂ ਦੀ ਗ੍ਰਿਫਤਾਰੀ ਮਗਰੋਂ ਅੰਮ੍ਰਿਤਪਾਲ ਦੀ ਪੁਲਿਸ ਨੂੰ ਚੁਣੌਤੀ, ਕਿਹਾ- ਭੱਜਦਿਆਂ ਨੂੰ ਵਾਹਣ ਇਕੋ ਜਹੇ...